ਪੰਨਾ:Alochana Magazine December 1960.pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਛਾਇਆਵਾਦ ‘ਛਾਇਆਵਾਦ' ਸ਼ਬਦ ਸਾਡੇ ਦੇਸ਼ ਵਿੱਚ ਅੰਗੇਜ਼ੀ Romanticism ਤੋਂ ਆਇਆ ਹੈ । ਫ਼ਰਾਂਸ ਦੀ ਸਫ਼ਲ ਕਾਂਤੀ ਪਿਛੋਂ ਲੋਕਾਂ ਵਿੱਚ ਨਵਾਂ ਚਾਅ ਤੇ ਹੁਲਾਸ ਭਰ ਗਇਆ । ਕਵੀਆਂ ਨੇ ਕੁਦਰਤ ਵਲ ਮੂੰਹ ਮੋੜਿਆ, ਸ਼ਿੰਗਾਰ ਦੀ ਭਾਵਨਾ ਪ੍ਰਬਲ ਹੋਈ, ਤੇ ਬਾਹਰੀ ਜਗਤ ਦੀ ਥਾਂ ਅੰਤਰ-ਜਗਤ ਦੀ ਪ੍ਰਤੀ ਵਧੀ । ਇਸ ਤੋਂ ਪਹਿਲਾਂ ਅੰਗਰੇਜ਼ੀ ਸਾਹਿੱਤ ਵਿੱਚ ਕਵਿਤਾ ਪਰੰਪਰਾਗਤ ਸੀ, ਜਿਸ ਵਿੱਚ ਬਨਾਉਟੀ ਅਲੰਕਾਰਾਂ ਦਾ ਚਮਤਕਾਰ ਤੇ ਸ਼ਬਦ-ਅਡੰਬਰ ਦੀ ਭਰਮਾਰ ਹੁੰਦਾ ਸੀ । ਕੇਵਲ ਭਾਸ਼ਾ ਦੀ ਸ਼ੁਧਤਾ ਉੱਤੇ ਜ਼ੋਰ ਲਾਇਆ ਜਾਂਦਾ ਸੀ । ਕਵੀਆਂ ਦੀ ਕਾਵਿ-ਪ੍ਰੇਣਾ ਦਾ ਅਧਾਰ ਜੀਵਨ ਦੇ ਮੌਲਿਕ ਅਨੁਭਵ ਜਾਂ ਪ੍ਰਕ੍ਰਿਤੀ ਹੋਣ ਦੀ ਥਾਂ ਪੁਰਾਤਨ ਗ੍ਰੰਥ ਹੁੰਦੇ ਸਨ, ਜਿਸ ਨਾਲ ਕਵਿਤਾ ਵਿੱਚ ਮੌਲਿਕਤਾ ਤੇ ਸੁਭਾਵਿਕਤਾ ਉੱਕਾ ਹੀ ਨਹੀਂ ਸੀ ਆ ਸਕਦੀ-ਕਵੀ ਦੇ ਅੰਦਰਲੇ ਦੀ ਸਹੀ ਝਾਕੀ ਵੀ ਮਿਲਣੀ ਮੁਸ਼ਕਲ ਸੀ । ਵਰਡਜ਼ਵਰਥ, ਸ਼ੈਲੇ, ਕਾਲਰਿਜ, ਬਾਇਰਨ, ਕੀਟਸ ਆਦਿ ਕਵੀਆਂ ਰਾਹੀਂ ਅੰਗ੍ਰੇਜ਼ੀ ਕਵਿਤਾ ਵਿੱਚ ਨਵੀਂ ਰੂਹ ਪੈਦਾ ਹੋਈ । ਉਨ੍ਹਾਂ ਨੇ ਕਵਿਤਾ ਨੂੰ ਕਿਰਤੀ, ਪ੍ਰੇਮ, ਸੁੰਦਰਤਾ ਤੇ ਮਾਨਵ-ਜੀਵਨ ਵਲ ਮੋੜਿਆ , ਉਹ ਕ੍ਰਿਤੀ ਰਾਹੀਂ ਅਗਿਆਤ ਸ਼ਕਤੀ ਨੂੰ ਦੇਖਣ ਤੋਂ ਲੈ ਕੇ ਪ੍ਰੇਮਿਕਾ ਦੇ ਲੌਕਿਕ ਪ੍ਰੇਮ ਤਕ ਨੂੰ ਆਪਣੀ ਕਵਿਤਾ ਵਿੱਚ ਪਰੋਣ ਲੱਗੇ, ਜਿਸ ਨਾਲ ਭਾਵਾਂ ਵਿੱਚ ਗੰਭੀਰਤਾ ਤੇ ਸਜੀਵਤਾ ਆ ਗਈ । ਪ੍ਰਕਿਰਤੀ ਵਲ ਕਵੀਆਂ ਦਾ ਦ੍ਰਿਸ਼ਟੀਕੋਣ ਬਦਲ ਗਇਆ | ਹੁਣ ਉਹ ਕੇਵਲ ਜੜ੍ਹ ਉਪਨ ਨਾ ਰਹਿ ਕੇ ਚੇਤੰਨ ਸੱਤਾ ਹੋ ਗਈ ਤੇ ਮਾਨਵ-ਜੀਵਨ ਨਾਲ ਉਸ ਦਾ ਗੂੜ੍ਹਾ ਸੰਬੰਧ ਸਥਾਪਿਤ ਹੋ ਗਇਆ । ਇਸ ਪ੍ਰੀਵਰਤਨ ਦਾ ਪ੍ਰਭਾਵ ਕਾਵਿ-ਸ਼ੈਲੀ ਤੇ ਵੀ ਪੈਣਾ ਜ਼ਰੂਰੀ ਸੀ । ਹੁਣ ਕਵਿਤਾ ਵਿਚ ਕੋਰੇ ਸ਼ਬਦ ਅਡੰਬਰ, ਅਲੰਕਾਰ-ਚਮਤਕਾਰ ਤੇ ਵਿਆਕਰਣ ਦੀ ਮੂਧਤਾ ਦੀ ਮਹੱਤਤਾ ਨਾ ਰਹਿ ਕੇ ਭਾਵਾਂ ਤੇ ਕਲਪਨਾ ਦੇ ਸਰਲ ਤੇ ਸੁਭਾਵਿਕ ਪ੍ਰਟਾ ਉੱਤੇ ਜ਼ੋਰ ਦਿੱਤਾ ਜਾਣ ਲਗ ਪਿਆ । | ਇਸ ਅੰਗ੍ਰੇਜ਼ੀ ਰੋਮਾਂਟਿਕ ਕਵਿਤਾ ਦਾ ਪ੍ਰਭਾਵ ਭਾਰਤੀ ਕਾਵਿ ਉੱਤੇ ਵੀ ੫ਇਆ । ਭਾਰਤੀ ਕਵਿਤਾ-ਬੰਗਲਾ, ਹਿੰਦੀ, ਗੁਜਰਾਤੀ, ਮਰਾਠੀ ਤੇ ਪੰਜਾਬੀ ਕਵਿਤਾ ਨੇ ਛਾਇਆਵਾਦ ਨੂੰ ਅਪਨਾਇਆ ।ਇਥੇ ਇਕ ਗਲ ਸਮਝ ਲੈਣੀ ਬੜੀ ਜ਼ਰੂਰੀ ਹੈ ਕਿ ਵਤਾ ਨੇ ਜਿਥੇ ਅੰਗ੍ਰੇਜ਼ੀ ਰੋਮਾਂਟਿਕ ਕਵਿਤਾ ਨੂੰ ਵਧੇਰੇ ਅੰਤਰਮੁਖੀ ਸੂਖਮ ਤੇ ਤਮਕ ਲਗਣ ਦੇ ਕੇ ਇਕ ਨਵੀਂ ਸ਼ਕਲ ਦੇ ਦਿੱਤੀ ਤੇ ਰਹੱਸਵਾਦ ਦੇ ਵਧੇਰੇ ਨੇੜੇ ਲੈ ਆਂਦਾ, ਓਥੇ ਪੰਜਾਬੀ ਕਵਿਤਾ ਨੇ ਅੰਗੇਜ਼ੀ ਰੋਮਾਂਟਿਕ ਕਵਿਤਾ ਨੂੰ ਉਸੇ ਤਰ੍ਹਾਂ ਸਿੱਧਾ ਅਪਣਾ ਲਇਆ । ਇਹੋ ਕਾਰਣ ਹੈ ਕਿ ਸਾਡੇ ਛਾਇਆਵਾਦੀ ਕਵੀ-ਚਾਤ੍ਰਿਕ, ਮੋਹਨ ਸਿੰਘ ਤੇ ਸਫ਼ੀਰ ਆਦਿ ਅੰਗੇਜ਼ੀ ਰੋਮਾਂਟਿਕ ਕਵੀਆ ਦੇ ੨੩ ,