ਪੰਨਾ:Alochana Magazine December 1960.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਵੇਗ ਭਰ ਦੇਂਦੀ ਸੀ । ਉਹ ਇਸ ਕੁਦਰਤ ਨੂੰ ਸਦੀਵ ਤੌਰ ਤੇ ਮਾਣਨਾ ਚਾਹੁੰਦਾ ਸੀ | ਅਜਿਹਾ ਹੋਣਾ ਮੁਸ਼ਕਲ ਸੀ, ਤਾਂ ਮਨੁਖ ਦੇ ਦਿਲ ਵਿਚ ਕੁਦਰਤ ਨੂੰ, ਨਕਲ ਕਰਨ ਦਾ ਜਜ਼ਬਾ- ਜਾਗਿਆ । ਇਸੇ ਭਾਵ ਉਮੰਗ ਵਿਚੋਂ ਕਲਾ ਨੇ ਜਨਮ ਲਇਆ ! ਕੁਦਰਤ ਦੀ ਨਕਲ ਵਿਚੋਂ ਪਹਿਲਾਂ ਚਿਤਕਲਾ ਪੈਦਾ ਹੋਈ ਪਰ ਹੌਲੀ ਹੌਲੀ ਇਹ ਕੁਦਰਤ ਕਲਾ ਦੇ ਹਰ ਰੂਪ ਦਾ ਵਿਸ਼ੇਸ਼ ਅੰਗ ਬਣ ਗਈ । ਕਵਿਤਾ ਵਿਚ ਕੁਦਰਤ ਮਨੁਖ ਦੀ ਉਸ ਪ੍ਰਬਲ ਰੀਝ ਨੂੰ ਪੂਰਾ ਕਰਦੀ ਸੀ । ਭਾਰਤ ਦੇ ਸੰਸਕ੍ਰਿਤ ਕਾਵਿ ਵਿਚ ਕੁਦਰਤ ਦੀਆਂ ਵਿਚ ਲੀਲਾਵਾਂ ਦਾ ਵਰਣਨ ਹੈ । ਕਾਲੀ ਦਾਸ ਤਾਂ ਇਸ ਪੱਖ ਤੋਂ ਸਰਵ-ਸ੍ਰੇਸ਼ਟ ਮੰਨਿਆ ਜਾਂਦਾ ਹੈ । ਆਧੁਨਿਕ ਯੁਗ ਵਿਚ ਪੰਤ ਤੇ ਭਾਈ ਵੀਰ ਸਿੰਘ ਕੁਦਰਤ ਵਿਵਰਣ ਦੇ ਸ਼ਾਹਕਾਰ ਸਮਝੇ ਜਾਂਦੇ ਹਨ ਪਰ ਬਾਵੇ ਦਾ ਕੁਦਰਤ ਚਿਤਣ ਇਨ੍ਹਾਂ ਸਭਨਾਂ ਨਾਲੋਂ ਵਿਲੱਖਣ ਹੈ । ਪੰਤ ਤਾਂ ਕੁਦਰਤ ਦੀ ਨਿਰੀ ਸੁੰਦਰਤਾ ਦਾ ' ਉਪਾਸਕ ਹੈ, ਭਾਈ ਵੀਰ ਸਿੰਘ ਸੁੰਦਰਤਾ-ਉਪਾਸ਼ਨਾ ਦੇ ਨਾਲ ਨਾਲ ਧਾਰਮਿਕ ਵਿਚਾਰਾਂ ਦੇ ਪ੍ਰਤੀਕ ਲਭਦਾ ਹੈ । ਬਾਵਾ ਕੁਦਰਤ ਦੁਆਰਾ ਮਨੁਖ ਨੂੰ ਨਵ-ਯੁਗ ਦਾ ਨਵ-ਚੇਤਨਾਭਰਪੂਰ ਸੁਨੇਹਾ ਦੇਂਦਾ ਹੈ । ਬਿਆਨ ਸ਼ਕਤੀ ਉਸ ਦੀ ਵੀ ਪ੍ਰਬੀਨ ਹੈ ਧਰ ਉਹ ਕੁਦਰਤ ਨੂੰ ਬਿਲਕੁਲ ਹੀ ਨਵ-ਰੂਪ ਵਿਚ ਚਿਦਾ ਹੈ । “ਹਵਾ ਵਗਦੀ ਰਹੇ ਕਵਿਤਾ ਇਸ ਪੱਖ ਤੋਂ ਬਹੁਤ ਪ੍ਰਸ਼ੰਸਨੀਯ ਹੈ । ਠੰਡੀਮਪੁਰ ਹਵਾ ਦਾ ਝੁਕਾ ਕਵੀ ਨੂੰ ਮਾਨਸਿਕ ਸ਼ਾਂਤੀ ਬਖਸ਼ਦਾ ਹੈ ਪਰ ਕਵੀ ਆਮ ਕਵੀਆਂ ਵਾਂਗ ਦੇ ਹਵਾ ਦਾ ਜੀਵਨ ਸਾਨੂੰ ਤੇ ਹੀ ਨਹੀਂ ਸੀਮਿਤ ਰਹਿੰਦਾ, ਉਹ ਹਵਾ ਦੀ ਮਧੁਰਤਾ ਤੋਂ ਮਧੁਰ-ਜੀਵਨ ਦੀ ਪ੍ਰੇਣਾ ਚਾਹੁੰਦਾ ਹੈ । ਹਵਾ ਉਸ ਦੀ ਮਾਨਧਿਕ ਗੰਦਗੀਆਂ ਉਡਾਉਣ ਵਿਚ ਸਹਾਈ ਹੋਵੇ, ਇਹ ਉਸ ਦੀ ਦਿਲੀ ਤਮੰਨਾ ਹੈ । ਉਹ ਰੋਮਾਂਸ ਤੇ ਕਲਪਣਾ ਦੇ ਮੰਡਲਾਂ ਵਿਚ ਰਹਿਣ ਵਾਲੇ ਕਵੀਆਂ ਨੂੰ ਪੜਚੋਲਦਾ ਹੋਇਆ ਲਿਖਦਾ ਹੈ :- “ਮੈਂ ਨਹੀਂ ਚਾਹੁੰਦਾ ਕਿ ਮਿਲ ਜਾਏ ਹਵਾ ਦੀ ਜ਼ਿੰਦਗੀ; ਇਹ ਤਮੰਨਾ ਹੈ ਕਿ ਬਣ ਜਾਵਾਂ ਕਦੀ ਮੈਂ ਆਦਮੀ ! ਉਹ ਵਰਡਜ਼ਵਰਥ ਵਾਂਗ ਕੁਦਰਤ ਵਿਚ ਹੀ ਅਭੇਦ ਹੋਣਾ ਨਹੀਂ ਲੋਚਦਾ, ਉਹ ਤਾਂ ਉਸ ਦੀਆਂ ਵਿਸ਼ੇਸ਼ਤਾਈਆਂ ਤੇ ਸ਼ਕਤੀਆਂ ਤੋਂ ਮਾਨਵ-ਮਨ ਦੀ ਕਾਲਖ ਦੇਣਾ ਚਾਹੁੰਦਾ ਹੈ । ਵਗਦੀ ਠੰਡੀ ਹਵਾ ਕਿਸ ਨੂੰ ਪ੍ਰਭਾਵਤ ਨਹੀਂ ਕਰਦੀ ਪਰ ਉਹ ਕੁਦਰਤ 'ਚੋਂ ਇਹ ਛਿਨ ਭੰਗਰ ਦੀ ਖੁਸ਼ੀ ਹੀ ਨਹੀਂ ਰ੍ਹਿਣ ਕਰਨਾ ਚਾਹੁੰਦਾ ਸਗੋਂ ਆਂ ਤਕ ਪਹੁੰਚਣਾ ਚਾਹੁੰਦਾ ਹੈ । ਜਿਵੇਂ ਫ਼ਰਸ਼ਾਂ ਤੇ ਧੂੜ ਜੰਮ ਜਾਂਦੀ ਹੈ ਇਸੇ ਮਨੁਖੀ ਮਨ ਤੇ ਕਈ ਪ੍ਰਕਾਰ ਦੀਆਂ ਧੂੜ-ਤੈਹਾਂ ਚੜ੍ਹ ਜਾਂਦੀਆਂ ਹਨ । ਕਾਮ ਅਗਿਆਨਤਾ ਤੇ ਹੋਰ ਕਈ ਪ੍ਰਕਾਰ ਦੀਆਂ ਗਲਾਜ਼ਤਾਂ | ਬਾਵਾ ਹਵਾ ਨੂੰ ਹੰਕਾਰ, ਅਗਿਆਨਤਾ ਤੇ ਕਹਿੰਦਾ ਹੈ :- ੪੧