ਪੰਨਾ:Alochana Magazine January, February, March 1966.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਾਨੂੰਨ ਦੀ ਛਤਰ ਛਾਇਆ ਹੇਠ ਹੋਣਾ ਸਬੱਬੀ ਦਾ ਕਾਨੂੰਨ ਨਾਲ ਸਬੰਧ ਜ਼ਾਹਿਰ ਕਰਦਾ ਹੈ । ਇਨ੍ਹਾਂ ਦੀ ਇਕ ਦੂਸਰੇ ਵਿਚ ਤਬਦੀਲੀ ਵਲ ਇਸ਼ਾਰਾ ਕਰਦਾ ਹੈ । ਜਿਸ ਤਰ੍ਹਾਂ ਹੁਣ ਸੰਸਾਰ ਸਾਮਰਾਜ ਦਾ ਭਾਵੇਂ ਕਿੰਨਾ ਖਲਾਰ ਹੈ, ਉਸ ਦੀ ਹੁਣ ਦੀ ਪੈਦਾਵਾਰੀ ਭਾਵੇਂ ਕਿੰਨੀਆਂ ਅੱਖਾਂ ਚੁੰਧਿਆਉਂਦੀ ਹੈ, ਅਪੂੜਾ ਤੇ ਅਭੋਲਾਂ ਨੂੰ ਇਸ ਦੀ ਤਾਕਤ ਭਾਵੇਂ ਕਿੰਨੀ ਵਹਿਸ਼ਤ ਪਾਉਂਦੀ ਹੈ, ਸਮੇਂ ਦੀ ਦੌੜ ਵਿਚ ਸਮਾਜਵਾਦ ਕੋਲੋਂ ਇਸਦਾ ਹਾਰਨਾ ਲਾਜ਼ਮੀ ਹੈ । ਕਈ ਕਾਰਨ ਬਨਣਗੇ | ਕਈ ਕੁਦਰਤੀ ਕਈ ਮਨੁੱਖੀ ਅਤੇ ਉਹ ਇਸ ਦੀ ਹਾਰ ਵਿਚ ਹਿੱਸਾ ਪਾਉਣਗੇ । ਪਰ ਹਾਰ ਦਾ ਅਸਲ ਕਾਰਨ ਉਹ ਨਹੀਂ ਹੋਣਗੇ । ਉਹ ਸਿਰਫ ਫੌਰੀ ਕਾਰਨ ਹੋਣਗੇ ਜਿਨ੍ਹਾਂ ਰਾਹੀਂ ਸਾਮਾਜਿਕ ਉਸਾਰੀ ਦਾ ਕਾਨੂੰਨ ਕਿ ਸਮਾਜਵਾਦ ਇਤਿਹਾਸਕ ਤੌਰ ਤੇ ਚੰਕਿ ਸਰਮਾਏਦਾਰੀ ਨਾਲੋਂ ਚੜ੍ਹਦੀ ਫ਼ਾਰਮੇਸ਼ਨ ਹੈ, ਅਮਨ, ਇਨਸਾਨੀਅਤ ਇਸ ਦੇ ਜੱਸੇ ਦੀ ਲੋੜ ਹੈ ਇਸ ਵਾਸਤੇ ਇਸ ਦੀ ਜਿੱਤ ਲਾਜ਼ਮੀ ਹੈ, ਵੇਸ਼ ਕਰੇਗਾ ! ਫੌਰੀ ਕਾਰਨ ਇਸ ਬੁਨਿਆਦੀ ਕਾਨੂੰਨ ਦੇ ਪ੍ਰਵੇਸ਼ ਕਰਨ ਦੇ ਮੌਕੇ ਜਾਂ ਸਾਧਨ ਹੀ ਨਹੀਂ ਹੋਣਗੇ ਇਸ ਕਾਨੂੰਨ ਦੇ ਉਸਰਈਏ ਵੀ ਹੋਣਗੇ । ਬਣਦੇ ਬਣਦੇ ਇਨ੍ਹਾਂ ਸਬੱਬਾਂ ਕਰਕੇ ਸਾਮਰਾਜ ਕਮਜ਼ੋਰ ਹੁੰਦਾ ਜਾਏਗਾ । ਅੰਤ ਹਾਲਤ ਉਹ ਆਵੇਗੀ ਜਦੋਂ ਸਮਾਜਵਾਦ ਦੇ ਮੁਕਾਬਲੇ ਤੇ ਸਾਮਰਾਜ ਦੀ ਕਮਜ਼ੋਰੀ ਕਾਨੂੰਨ ਬਣ ਜਾਏਗਾ । ਇਸ ਤਰ੍ਹਾਂ ਸਬੱਬੀ ਦੀ ਕਾਨੂੰਨ ਵਿਚ ਤਬਦੀਲੀ ਹੋ ਜਾਂਦੀ ਹੈ, ਇਹ ਹੈ ਸਬੱਬੀ ਦਾ ਕਾਨੂੰਨ ਨਾਲ ਸੰਬੰਧ । | ਸ: ਗੁਰਬਖਸ਼ ਸਿੰਘ ਨੇ ਹੀਰ ਰਾਂਝੇ ਦੀ ਕਹਾਣੀ ਲਿਖੀ ਹੈ । ਰਾਂਝੇ ਦੀ ਮੌਤ ਦਾ ਭਾਰ ਬਾਮਾਜਿਕ ਉਸਾਰੀ ਦੇ ਬੁਨਿਆਦੀ ਕਾਨੂੰਨ ਤੇ ਨਹੀਂ ਪਾਇਆ, ਸਬੱਬੀ ਨੂੰ ਜਾ ਚੁਕਾਇਆ 1 ਲਿਖਾਰੀ ਸੱਚ ਦਾ ਬੁਲਾਰਾ ਨਹੀਂ ਸੀ, ਕੂੜ ਦਾ ਵਣਜਾਰਾ ਸੀ । ਕੂੜ ਕਮਾਇਆ ਨ। ਇਸ਼ਕ ਨੂੰ ਲਾਜ ਲਾਈ ਰਾਂਝੇ ਨੂੰ ਚਿੱਠ ਕੀਤਾ, ਸਾਹਿੱਤਕ ਕਲਾਂ ਦਾ ਨਾਸ ਮਾਰਿਆ ਸੂ । ਗਹਿਰੇ ਦੀ ਅਵਸ਼ਕਤਾ ਨਹੀਂ ਬਣੀ । ਸਾਡੀ ਕਲਪਣਾ ਨੂੰ ਇਸ਼ਾਰਾ ਮਿਲਦਾ ਹੈ ਕਿ ਜੇ ਜ਼ਖ਼ਮ ਸਬੱਬੀ ਐਨਾਂ ਗਹਿਰਾ ਨਾ ਹੁੰਦਾ, ਮਾਰਨ ਲੱਗੇ ਨੂੰ ਕੋਈ ਦੇਖ ਲੈਂਦਾ, ਉਸਦੀ iਹ ਫੜ ਲੈਂਦਾ ਜਾਂ ਪੱਥਰ ਹੀ ਉਥੇ ਨਾ ਹੁੰਦਾ, ਵੇਲਾਂ ਟਲ ਜਾਂਦਾ, ਹੋਣੀ ਹੱਟ ਜਾਂਦੀ, ਲਾ ਬਚ ਜਾਂਦਾ | ਸਾਡੇ ਮਨ ਵਿਚ ਗਿਲੇ ਦੀ ਗੁੰਜਾਇਸ਼ ਹੋ ਜਾਂਦੀ ਹੈ ਕਿ ਚਾਰ ਦਿਨ ਭਰਾਵਾਂ ਉਸ ਦੀ ਰਾਖੀ ਕਿਉਂ ਨਾ ਕੀਤੀ । ਐਨੇ ਅੰਨੇ ਕਿਉਂ ਹੋ ਗਏ । ਇਸ ਤਰਾਂ ਸਬੱਬੀ ਤੇ ਭਾਰ ਪਾਉਣ ਨਾਲ ਲਿਖਾਰੀ ਨੇ ਸਾਡੇ ਮਨ ਵਿਚ ਰਾਂਝੇ ਦੇ ਮੌਤ ਦੇ ਪੰਜੇ ਵਿਚੋਂ ਬਚ ਨਿਕਲਣ ਦੀ ਸੰਭਾਵਨਾ ਪੈਦਾ ਕਰਨ ਦਾ ਗੁਨਾਹ ਕੀਤਾ ਹੈ । ਜੇ ਸਾਡੀ ਕਲਪਨਾ ਵਿਚ ਇਹ ਸੰਭਾਵਨਾ ਨੂੰ ਵਜ਼ਨ ਮਿਲ ਜਾਵੇ ਰਾਂਝੇ ਦੀ ਮੌਤ ਸਬੱਬੀ ਬਣ ਜਾਂਦੀ ਹੈ । ਜੇ ਸਬੱਬੀ ਬਣ ਜਾਵੇ ਕਹਾਣੀ ਦੇ ਪੱਲੇ ਕੁਛ ਨਹੀਂ ਰਹਿੰਦਾ । ਉਸ ਹਾਲਤ ਵਿਚ ਰਾਂਝੇ ਦਾ 119