ਪੰਨਾ:Alochana Magazine January, February, March 1966.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਯਥਾ ਨੰਦ ਦਾਸ । ਗੁਰੂ ਨਾਨਕ ਦੇਵ ਜੀ ਤੇ ਹੋਰ ਵਿਦਵਾਨ ਗੁਰੂਆਂ ਨੇ ਵੀ ਇਸੇ ਸ਼ਾਖਾ ਦੀ ਵਧੇਰੇ ਪ੍ਰੋੜਤਾ ਕੀਤੀ । | ਰਾਮਾਨੰਦ ਦਾ ਇਕ ਸ਼ਬਦ, ਰਾਗ ਬਸੰਤ ਬਰ ਪੰਨਾ, ੧੧੯੫, ਨਾਨਕ-ਪੰਥ ਦੇ ਕਈ ਤੱਤਾਂ ਦੇ ਮੁਢਲੇ ਰੂਪ ਰਖਦਾ ਹੈ ਕਤ ਜਾਈਐ ਰੇ ਘਰਿ ਲਾਗੋ ਰੰਗੁ ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗ ॥ ਰਹਾਉ ॥ ਏਕ ਦਿਵਸ ਮਨਿ ਭਈ ਉਮੰਗ ॥ ਘਸਿ ਚੰਦਨ ਚੋਆ ਬਹੁ ਸੁਗੰਧ ॥ ਪੂਜਨ ਚਾਲੀ ਬ੍ਰਹਮ ਠਾਇ ॥ ਸੋ ਕ੍ਰਮ ਬਤਾਇਓ ਗੁਰ ਮਨ ਹੀ ਮਾਹਿ ॥੧॥ ਜਹਾ ਜਾਈਐ ਤਹ ਜਲ ਪਖਾਨ ॥ ਤੁ ਪੂਰਿ ਰਹਿਓ ਹੈ ਸਭ ਸਮਾਨ । ਬੇਦ ਪੁਰਾਨ ਸਭ ਦੇਖੇ ਜੋਇ । ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥ ਸਤਿਗੁਰ ਮੈ ਬਲਿਹਾਰੀ ਤੌਰ । ਜਿਨਿ ਸਕਲ ਬਿਕਲ ਭ੍ਰਮ ਕਾਣ ਮੋਰ । ਰਾਮਾਨੰਦ ਸੁਆਸੀ ਰਮਤ ਮ । ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥ ਘਰ ਲਾਗੋ ਰੰਗ, ਘਰ ਮੇਂ ਉਦਾਸੀ ਕੀ ਰੀਤ ; ਤ੍ਰਮ ਮਨ ਹੀ ਮਾਹਿ ; ਪੂਰਿ ਰਹਿਓ ਸਰੁ ਸਮਾਨ : ਬੇਦ ਪੁਰਾਨ ਦੇ ਸਥਾਨ ਪਰ ਮਨ ਦੀ ਪਵਿਤਰਤਾ ; ਸਤਿਗੁਰ ਭ੍ਰਮ ਕਟਦਾ ਹੈ ; ਗੁਰ ਕਾ ਸਬਦੁ ਕਾਟੈ ਕੋਟਿ ਕਰਮ-ਇਹ ਭਾਵ ਸਾਂਝੇ ਹਨ । | ਉਧਰ ਦਖਣ ਵਿਚ ਰਾਮ ਕਥਾ ਨੂੰ ਕਈ ਸੰਤਾਂ ਨੇ ਆਪਣੇ ਕਾਵਿ ਦਾ ਵਿਸ਼ਾ ਬਣਾਇਆ-ਕੰਬਨ ਨੇ ਤਮਿਲ ਵਿਚ, ਭਾਸਕਰ ਨੇ ਤੇਲਗੂ ਵਿਚ ਤੇ ਐਟਚ ਨੇ ਮਲਾਇਲਮ ਵਿਚ । ਨਿਰੰਕਾਰੀ ਸੰਤ | ਦਖਣ ਦੀ ਭਗਤੀ ਲਹਿਰ ਨੇ ਉੱਤਰ ਭਾਰਤ ਵਿਫ ਆ ਕੇ ਨਵਾਂ ਰੂਪ ਧਾਰਨ ਕਰ ਲਿਆ ਸੀ । ਸੁਆਮੀ ਰਾਮਾਨੰਦ ( ੧੩੮੮-੧੪੪੦ ਈ. ) ਪਰਿਆਗ ਦੇ ਕਾਨਿਆ ਕੁਬਜ ਬਾਹਮਣ ਸਨ, ਪਰ ਰਾਮਾਨੁਜ ਦੇ ਸੀ ਸੰਪ੍ਰਦਾਏ ਦੇ ਰਾਘਵਾਨੰਦ ਦੇ ਚੇਲੇ ਸਨ ਅਤੇ ਦਖਣ ਦੀ ਭਗਤੀ ਲਹਿਰ ਦੇ ਮਹਾਨ ਪ੍ਰਚਾਰਕ ਬਣੇ । ਉਨ੍ਹਾਂ ਨੇ ਵੈਸ਼ਣੂ ਭਗਤੀ ਨੂੰ 38