ਪੰਨਾ:Alochana Magazine January, February, March 1967.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੇ ਅਤੇ ਆਪਣੇ ਦੇਸ਼ ਦੀਆਂ ਤੇ ਬੇਗਾਨੀਆਂ ਲਾਇਬ੍ਰੇਰੀਆਂ , ਫਰੋਲ ਕੇ ਆਪਣੀ ਲਾਇਬ੍ਰੇਰੀ . ਨੂੰ ਲਿਖਤਾਂ ਤੇ ਮਾਈਕਰੋ ਫ਼ਿਲਮਾਂ ਨਾਲ ਭਰਨ ਲਈ ਭ੍ਰਮਣ ਕਰਨਗੇ । ਵਿਦਵਾਨ ਇਨ੍ਹਾਂ ਲਿਖਤਾਂ ਦੇ ਸੰਪਾਦਨ ਉਪਰੰਤ ਉਨ੍ਹਾਂ ਨੂੰ ਛਾਪਣ ਦਾ ਪ੍ਰਬੰਧ ਕਰਨਗੇ । ਇਹ ਇਕ ਐਸੀ ਥਾਂ ਬਣ ਜਾਏਗੀ ਜਿੱਬੇ ਹੱਥ-ਲਿਖਤਾਂ ਦੇ ਸ਼ਾਮੀ, ਪੱਕੀ ਸੰਭਾਲ ਤੋਂ ਖ਼ੁਸ਼ ਹੋ ਕੇ ਆਪਣੇ ਲਿਖਤੀ ਸੰਗੋਹ ਦਾਨ ਕਰਿਆ ਕਰਨਗੇ ਜਾਂ ਵੇਚ ਦਿਆ ਕਰਨਗੇ । ਇਸ ਵਿਚ ਪੰਜਾਬੀ ਗੁਰਮੁੱਖੀ ਤੋਂ ਬਿਨਾਂ ਹੋਰ ਹਰ ਪ੍ਰਕਾਰ ਦੀਆਂ ਲਿਖਤਾਂ ਦਾ ਸ਼ਾਗਤ ਕੀਤਾ ਜਾਏਗਾ । ਹੌਲੀ ਹੌਲੀ ਇਹ ਕੇਂਦਰ ਇਕ ਪਾਸੇ ਜੰਮੂ ਕਸ਼ਮੀਰ, ਹਿਮਾਚਲ, ਤਿੱਬਤ ਤੇ ਚੀਨ ਦੂਜੇ ਪਾਸੇ ਪਾਕਿਸਤਾਨ, ਅਫ਼ਗ਼ਾਨਿਸਤਾਨ, ਈਰਾਨ ਤੇ ਏਸ਼ਿਆਈ ਰੂਸ ਤੇ ਤੀਜੇ ਪਾਸ ਸਾਰੇ ਉੱਤਰੀ ਭਾਰਤ ਦੀਆਂ ਅੱਡ ਅੱਡ ਭਾਸ਼ਾਵਾਂ ਦੀਆਂ ਪੁਰਾਤਨ ਲਿਖਤਾਂ ਦਾ ਅਪੂਰਵ ਕਸ਼ ਬਣਨ ਦਾ ਜਤਨ ਕਰੇਗਾ ਤਾਂ ਜੋ ਪੰਜਾਬ ਦੇ ਲੰਮੇ ਤੇ ਭਰਪੂਰ ਇਤਿਹਾਸ ਦੀ ਉਠਾਈ ਵਿਚ ਜਿਸ ਰੰਗ ਦਾ ਤਾਣਾ ਪੇਟਾ ਲੱਗਿਆ ਮਿਲਦਾ ਹੈ, ਉਜੇ ਬਾਰੇ ਹਰ ਪ੍ਰਕਾਰ ਦੀ ਖੋਜ ਸਾਡੇ ਘਰ ਦੇ ਵਿਚ ਹੀ ਸੰਭਵ ਹੋਵੇ । ਇਸ ਦੇ ਆਰੰਭਿਕ ਖ਼ਰਚ ਦਾ ਅਨੁਮਾਨ ਕੋਈ ਇਕ ਕਰੋੜ ਦੇ ਏੜ ਗੇੜ ਵਿਚ ਹੋਵੇਗਾ । ਇਸ ਉੱਦਮ ਦਾ ਸ੍ਰੀ ਗਣੇਸ਼ ਕੌਣ ਕਰੇ ? ਅੱਜ ਦੀ ਵਿਆਪਕ ਰੂਚੀ ਸਰਕਾਰ ਵੱਲ ਝਾਕਣ ਦੀ ਹੈ । ਸਾਡਾ ਵਿਚਾਰ ਹੈ ਕਿ ਇਸ ਤਰ੍ਹਾਂ ਦੀ ਝਾਕ ਛੇਤੀ ਫਲੀਭੂਤ ਨਹੀ ਹੋਣ ਲੱਗੀ । ਜੇ ਮੁੱਢ ਬੱਝਿਆ ਹੋਵੇ ਤਾਂ ਯੂ. ਜੀ. ਸੀ., ਪੰਜਾਬ ਦੀ ਸਰਕਾਰ, ਕੇਂਦਰੀ ਸਰਕਾਰ, ਦਾਨੀ ਸੱਚਨ ਤੇ ਸੰਸਥਾਵਾਂ ਸਭ ਬਹੁੜ ਪੈਣਗੀਆਂ ਪਰ ਜੇ ਸਰਕਾਰ ਵਲ ਮੋੜੀ ਗੱਡੇ ਜਾਣ ਦੀ ਆਸ ਵਿਚ ਹੀ ਰਹੇ ਤਾਂ ਪਤਾ ਨਹੀਂ ਕਿੰਨਾ ਚਿਰ ਉਡੀਕਣਾ ਪਵ ਇਸ ਲਈ ਸਾਡੀ ਪ੍ਰੇਰਣਾ ਹੈ ਕਿ ਜਿਨ੍ਹਾਂ ਵਿਦਵਾਨਾਂ ਨੂੰ ਹੱਥ-ਲਿਖਤਾਂ ਦੇ ਮੁੱਲ ਜੀ ਮਸਕ ਹੈ, ਜਿਨ੍ਹਾਂ ਨੂੰ ਸਾਹਿੱਤ, ਸਭਿਅਤਾ ਤੇ ਸੰਸਕ੍ਰਿਤੀ ਦੇ ਖੇਤਰ ਵਿਚ ਲਿਖਤੀ ਅੱਖਰ ਦੀ ਮਹਾਨਤਾ ਦਾ ਪਤਾ ਹੈ ਤੇ ਜਿਨਾਂ ਨੇ ਆਪਣੀ ਬੇਗਰਜ਼ ਲਗਨ ਸਿਰ-ਸੱਟਵੀਂ ਘਾਲ ਤੇ ਬੇਅੰਤ ਖ਼ਰਚ ਸਦਕਾ ਇਸ ਪਾਸੇ ਦਾ ਕੁੱਝ ਪੈਂਡਾ ਅੱਗੇ ਹੀ ਮੁਕਾਇਆ ਹੋਇਆ ਹੈ, ਉਨ੍ਹਾਂ ਨੂੰ ਮੈਦਾਨ ਵਿਚ ਨਿੱਤਰਨਾ ਚਾਹੀਦਾ ਹੈ । ਪਟਨੇ ਦੀ ਖ਼ੁਦਾ ਬਖ਼ਸ਼ ਲਾਇਬ੍ਰੇਰੀ ਦਾ ਇਤਿਹਾਸ ਰਾਹ ਦਸੇਰਾ ਹੈ । ਪਹਿਲ ਦfਹਰਾ ਡਾ. ਗੰਡਾ ਸਿੰਘ ਦੇ ਸਿਰ ਉੱਤੇ ਬੱਝੇਗਾ ਕਿ ਕਿਸੇ ਵੀ ਦੇ ਸਿਰ ਉੱਤੇ, ਇਹ ਸਮਾਂ ਦੱਸੇ , ਪਰ ਇਹ ਚੰਗੀ ਤਰਾਂ ਸਮਝ ਲੈਣ ਦੀ ਲੋੜ ' ਗੌਰਵ ਲਿਖਤਾਂ ਦੀ ਸੰਭਾਲ ਬਾਰੇ ਸਾਡੀ ਚੇਤਾਵਨੀ ਵੱਲੋਂ ਹੋਰ ਢਿੱਲ ਨਵੇਂ ਪੰਜਾਬ ਦੇ ਦੀ ਉਸਾਰੀ ਵਿਚ ਕਈ ਪ੍ਰਕਾਰ ਵਿਘਨਕਾਰੀ ਸਿੱਧ ਹੋ ਸਕਦੀ ਹੈ । ਪ ੮-ੳ