ਪੰਨਾ:Alochana Magazine January, February, March 1967.pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਸੇ ਕਾਰਣ ਉਸ ਦੀਆਂ ਸਮਾਜਿਕ ਕਵਿਤਾਵਾਂ ਦੂਜਿਆਂ ਨਾਲੋਂ ਸਿਰਕੱਢ ਨਹੀਂ ਹੈ ਸਕੀਆਂ । ਮੋਹਨ ਸਿੰਘ ਇੱਥੇ ਕਾਲ-ਅਲਪ ਦੀ ਚੇਤਨਾ ਦੀ ਤੀਬਰਤਾ ਤੋਂ ਟੁੱਟ ਕੇ ਕੇਵਲ ਅਰਥ-ਵਿਗਿਆਨ, ਸਮਾਜ ਸ਼ਾਸਤਰ ਆਦਿ ਨੂੰ ਸਿਧੇ ਕਾਵਿ-ਵਿਸ਼ੇ ਬਣਾ ਕੇ ਮਹਾਨ ਕਵੀ ਬਣਨ ਲਈ ਨਿਸਫਲ ਯਤਨ ਕਰ ਰਿਹਾ ਹੈ । ਮੋਹਨ ਸਿੰਘ ਚੇਤਨ ਵਿਸ਼ਿਆਂ ਨੂੰ ਅਪਣੇ ਅਵਚੇਤਨ ਨਾਲ ਅਭੇਦ ਨਹੀਂ ਕਰ ਸਕਿਆ ਅਤੇ ਇਸ ਕਰਕੇ ਸਾਨੂੰ ਉਸ ਦੇ ਸ ਅਤੇ ਯਥਾਰਥ ਜਾਂ 'ਹੈ' ਦੇ ਅਵਲੋਕਨ ਵਿਚਕਾਰ ਇਕ ਵਿਥ ਅਨੁਭਵ ਹੋਣ ਲੱਗ ਪੈਂਦੀ ਹੈ ਜਿਹੜੀ ਉਸ ਦੇ ਵਿਅਕਤਿਤ ਵਿਚ ਇਕ ਦੰਦ ਨੂੰ ਜਨਮ ਦਿੰਦੀ ਹੈ । ਮੋਹਨ ਸਿੰਘ ਵਿਚ ਇਹ ਦੰਦ ਸਮੁੱਚੇ ਤੌਰ ਉੱਤੇ, ਚਿੰਤਨ ਦੇ ਪੱਖ, ਕਾਲ-ਅਲਪ ਦੀ ਚੇਤਨਾ ਦੀ ਘਾਟ ਕਾਰਣ ਹੈ ; ਦਾਰਸ਼ਨਿਕ ਅਤੇ ਅਨੁਭਵ ਦੇ ਪੱਖ ਯਥਾਰਥ ਜਾਂ ‘ਹੈ' ਦੇ ਅਲਪ-ਅਨੁਭਵ ਕਾਰਣ ਹੈ; ਮਨੋ-ਵਿਗਿਆਨਿਕ ਰੂਪ ਵਿਚ ਪ੍ਰਤੱਕਸ਼ਨ-ਗਿਆਨ ਦੀ ਕਮੀ ਕਾਰਣ ਹੈ ਅਤੇ ਕਵੀ-ਰੂਪ ਵਿਚ ਆਤਮ-ਅਨਾਤਮ ਨੂੰ ਇੱਕ-ਸੁਰ ਜਾਂ ਭਾਵਕ ਨਾ ਬਣਾ ਸਕਣ ਕਰਕੇ ਹੈ । ਪੰਜਾਬੀ ਕਵਿਤਾ ਵਿਚ ਅਜਿਹੀ ਸਥਿਤੀ ਇਕੱਲੇ ਮੋਹਨ ਸਿੰਘ ਦੀ ਹੀ ਨਹੀਂ ਸਗੋਂ ਤਕਰੀਬਨ ਹਰ ਕਵੀ ਨੇ ਅਜਿਹੀਆਂ ਇੱਕ-ਪੱਖੀ ਕਾਲ-ਚੇਤਨਾਵਾਂ ਨੂੰ ਕਾਵਿ-ਵਿਸ਼ੇ ਬਣਾ ਕੇ ਉਨ੍ਹਾਂ ਦਾ ਵਿਸਤਾਰ ਕੀਤਾ ਹੈ । ਸਮੁੱਚੇ ਰੂਪ ਵਿਚ ਸਾਡੇ ਕਵੀਆਂ ਕੋਲ ਅਨੰਤ ਸਾਪੇਖ-ਭਾਲ ਅਤੇ ਕਾਲ-ਅਲਪਤਾ ਦੇ ਸਮੂਹਿਕ ਪ੍ਰਕਾਸ਼ ਦਾ ਅਨੁਭਵ ਹੈ ਹੀ ਨਹੀਂ, ਕੇਵਲ ਸਾਪੇਖ-ਕਾਲ ਦੀਆਂ ਚੇਤਨਾਵਾਂ ਦੇ ਭਿੰਨ ਭਿੰਨ ਵਿਸ਼ੇ ਹਨ, ਜਿਵੇਂ: ‘ਤੇ ਇੱਕ ਬਾਜ਼ਾਰ ਵਿਚ ਹੌਲੇ ਹੌਲੇ ਰਾਤ ਦੀਆਂ ਸ਼ਾਹੀਆਂ ਦੇ ਉਹਲੇ ਉਹੋ ਸੌਦਾ ਉਹ ਪੱਤਾ ਅੱਦੇ ਨੇ ਖ਼ਰੀਦਾਰ ਜਿਸਮਾਂ ਦਾ ਵਿਉਪਾਰ (ਲੰਮੀਆਂ ਵਾਟਾਂ, ਅੰਮ੍ਰਿਤਾ ਪ੍ਰੀਤਮ) “ਉਸ ਦੀ ਖੇਤੀ ਉਸ ਦੀ ਪੈਲੀ, ਜਿਸ ਦੀ ਗੱਡੀ ਵਾਢੀ ਅਸੀਂ ਹਾਂ ਇਸ ਦੇ ਇਹ ਹੈ ਸਾਡੀ, ਇਹ ਧਰਤੀ ਅੱਜ ਸਾਡੀ (ਸਰਘੀ ਵੇਲਾ, ਅੰਮ੍ਰਿਤਾ ਪ੍ਰੀਤਮ) “ਇਨਸਾਨ ਦੀ ਮਿਹਨਤ ਦੇ ਉਤੇ ਲੱਗੇ ਹੋਏ ਚਾਂਦੀ ਦੇ ਦਾਗ਼ . ਅਜ ਵਸੀਲਾ ਬਣ ਗਏ ਹਨ, ਤੇਰੇ ਮੇਰੇ ਮੇਲ ਦਾ।' 'ਮੈਂ ਨਹੀਂ ਉਹ ਕੁਝ ਜੋ ਮੈਂ ਪ੍ਰਗਟਾ ਰਿਹਾਂ, (ਸਿਮਦੇ ਪੱਥਰ, ਤਾਰਾ ਸਿੰਘ) ਝੂਠ ਹੈ ਇਹ ਰੂਪ ਜੋ ਦਰਸਾ ਰਿਹਾਂ, ੨