ਪੰਨਾ:Alochana Magazine January, February, March 1967.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਮ੍ਰਿਤਸਰ ਜ਼ਿਲੇ ਵਿਚ ਨਿਹੰਗਾਂ ਦਾ ਇਕ ਡੇਰਾ : “..ਇਕ ਪ੍ਰਾਣੀ ਲਿਖਤੀ ਪੋਥੀਆਂ ਦੀ ਛੁੱਟ ਲੈ ਅਇਆ । ਵੇਖੀਆਂ ਤਾਂ ਨਿਰੀ ਕੱਚੀ ਬਾਣੀ । ਅਸੀਂ ਬਸੰਤਰ ਦੇਵਤਾ ਦੀ ਭੇਟ ਕਰ ਦਿੱਤੀਆਂ । ਖ਼ਾਲਸੇ ਦਾ ਕੰਮ ਹੈ ਕਚੀਆਂ ਪਿਲੀਆਂ ਲਿਖਤਾਂ ਦੇ ਨੇੜੇ ਨਾ ਜਾਵੇ.... ਉਦਾਸੀਆਂ ਦਾ ਇਕ ਡੇਰਾ, ਜ਼ਿਲਾ ਸੰਗਰੂਰ : “...ਪਿਛਲੇ ਚੁਮਾਸੇ ਵਿਚ ਸਭ ਲਿਖਤੀ ਪੋਥੀਆਂ ਕਨਖਲ ਵਾਲੇ ਲੈ ਗਏ । ਬਾਕੀ ਡੇਰਿਆਂ ਨੂੰ ਵੀ ਇਹੀ ਹੁਕਮ ਸੀ ਕਿ ਉਹ ਪੋਥੀਆਂ ਓਥੇ ਭੇਜ ਦੇਣ... ਅਨੰਦਪੁਰ ਸਾਹਿਬ, ਜ਼ਿਲਾ ਹੁਸ਼ਿਆਰ ਪੁਰ : “...ਅਸੀਂ ਗੁਰੂ ਬੰਸ ਹਾਂ, ਅਸੀਂ ਦੇਂਦੇ ਨਹੀਂ ਹੁੰਦੇ, ਲੈਂਦੇ ਹੁੰਦੇ ਹਾਂ । ਇਹ ਪੋਥੀਆਂ ਜਿਹੜੀਆਂ ਤਸੀਂ ਵੇਖੀਆਂ ਹਨ, ਸਾਰੀਆਂ ਨਹੀਂ । ਅੰਦਰ ਹਰ ਬਥੇਰਾ ਮਾਲ ਪਿਆ ਹੈ । ਇਹ ਵੱਖਰੀ ਗੱਲ ਹੈ ਕਿ ਅਸੀਂ ਇਨ੍ਹਾਂ ਦੀ ਪੂਰੀ ਸੰਭਾਲ ਨਹੀਂ ਕਰ ਸਕਦੇ ਜਾਂ ਪੜ੍ਹਨ ਦਾ ਵਿਹਲ ਨਹੀਂ ਕੱਢ ਸਕਦੇ ..." ਜੋ ਕੋਈ ਵੀ ਲਿਖਤੀ ਗੰਥਾਂ ਦੇ ਸੰਗੋਹ ਵਾਲੀ ਸਮੱਸਿਆ ਨਾਲ ਥੋੜਾ ਬਹੁਤ ਸੰਬੰਧਿਤ ਹੈ ਉਸ ਲਈ ਨਿਤ ਦਿਹਾੜੇ ਬੇਅੰਤ ਲਿਖਤੀ ਮਸਾਲੇ ਦੇ ਲੋਪ ਹੋ ਜਾਣ ਤੇ ਕਾਫ਼ੀ ਮਸਾਲੇ ਦੇ ਅਜੇ ਪਏ ਹੋਣ ਦੀਆਂ ਕਹਾਣੀਆਂ ਕਈ ਨਵੀਆਂ ਨਹੀਂ ਹੁੰਦੀਆਂ, ਪਰ ਸਦਾ ਲਈ ਹੱਥੋਂ ਨਿਕਲ ਗਏ ਭੰਡਾਰ ਦੀ ਜਦੋਂ ਵੀ ਸੋ ਮਿਲਦੀ ਹੈ, ਖੋਜੀ ਹਉਕਾ ਲਏ ਬਿਨਾ ਨਹੀਂ ਰਹਿ ਸਕਦਾ ਤੇ ਜਦੋਂ ਵੀ ਅਜੇ ਤਕ ਬਚੇ ਪਏ ਭੰਡਾਰ ਦਾ ਪਤਾ ਲਗਦਾ ਹੈ ਤਾਂ ਉਸ ਦੀ ਭਾਵੀ ਦੁਰਦਸ਼ਾ ਦਾ ਨਕਸ਼ਾ ਜ਼ਰੂਰ ਉਸ ਦੀਆਂ ਅੱਖਾਂ ਅੱਗੇ ਲੰਘ ਜਾਂਦਾ ਹੈ | ਇਸ ਵਿਚ ਕੋਈ ਸ਼ੱਕ ਨਹੀਂ ਕਿ ਲਿਖਤਾਂ ਦੇ ਸੰਗੈਹ ਵੱਲ ਫੌਰੀ ਧਿਆਨ ਦੇਣ ਦੀ ਲੋੜ ਹੈ ਤੇ ਹਰ ਦਿਹਾੜੀ ਦੀ ਢਿੱਲ ਸਾਡੇ ਸਾਹਿੱਤ, ਸਾਡੇ ਇਤਿਹਾਸ, ਸਾਡੇ ਸ਼ਿਸ਼ਟਾਚਾਰ-ਗੱਲ ਕੀ, ਸਾਨੂੰ ਸਾਡੀ ਭਾਵਕ, ਬੌਧਿਕ ਤੇ ਅਧਿਆਤਮਕ ਪ੍ਰਾਪਤੀ ਤੋਂ ਵਾਂਝਿਆਂ ਰੱਖਣ ਦਾ ਸਾਧਨ ਬਣ ਸਕਦੀ ਹੈ । ਭਾਸ਼ਾ ਵਿਭਾਗ, ਪਟਿਆਲਾ ਦੇ ਇਕ ਕਰਮਚਾਰੀ ਨੂੰ ਆਪਣੇ ਸੰਬੰਧੀਆਂ ਦੇ ਘਰ ਇਕ ਰਾਤ ਕੱਟਣ ਦਾ ਅਵਸਰ ਮਿਲਾ' ਆਲੇ ਵਿਚ ਇਕ ਪੋਥੀ ਖ਼ਸਤਾ ਹਾਲਤ ਵਿਚ ਰਲਦੀ ਪਈ ਸੀ । ਇਹ ਆ " ਨੇ ਆਪਣੇ ਵਿਭਾਗ ਕੋਲ ਵੇਚ ਦਿੱਤੀ । ਇਹ ਗੰਥ ਅਨੇਕ ਫੁਟਕਲ ਰਚਨਾਵਾਂ ਦਾ ਇਕ ਪੁਰਾਤਨ ਸੰਗੈਹ ਹੈ । ਪੰਜਾਬੀ ਦੀ ਪੁਰਾਤਨ ਗੱਦ ਦਾ ਜੋ ਅਮੋਲਕ ਭੰਡਾਰ ਇਸ ਪੋਥੀ ਵਿੱਚੋਂ ਮਿਲਿਆ ਹੈ, ਹੋਰ ਅਜੇ ਤਕ ਕਿਤੋਂ ਨਹੀਂ ਮਿਲਿਆ | ਜੋ ਇਹ ਪ੍ਰਥਾ ? ਮਿਲਦੀ ਤਾਂ ਅਸੀਂ ਇਹ ਕਹਿੰਦੇ ਰਹਿੰਦੇ ਕਿ ਪੰਜਾਬੀ ਵਿਚ ਗੱਦ-ਰਚਨਾਂ ਦਾ ਅਭਾਮ"