ਪੰਨਾ:Alochana Magazine January 1957.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋ ਗਇਆ ਹੈ ਅਤੇ ਅਨੁਭਵ ਪੈਟਰਨ ਦੇ ਰੂਪ ਵਿਚ ਨਿਖਰ ਰਹਿਆ ਹੈ । ਦੋਹਾਂ ਵਿਚ ਭੋਰਾ ਦੋ ਫੇੜ ਨਹੀਂ। ਨਤੀਜ ਮਹਾਨ ਸਾਹਿਤ ਹੈ । ਭਾਵੇਂ ਸਾਹਿਤਕਾਰ ਅਨੁਭਵ ਵਲੋਂ ਤੁਰਕੇ ਪੈਟਰਨ ਵਲ ਜਾਵੇ, ਅਤੇ ਭਾਵੇਂ ਪੈਟਰਨ ਵਲੋਂ ਅਨੁਭਵ ਵਲ, ਜਦੋਂ ਜੋਖੋਂ ਪੱਲੇ ਹੋਵੇ ਬਹੁਤਾ ਫਰਕ ਨਹੀਂ ਪੈਂਦਾ । ਅਨਭਵ ਤੋਂ ਬਗੈਰ ਪੈਟਰਨ ਖਾਲੀ ਫਾਰਮੂਲਾ ਹੈ । ਸਾਹਿਤ ਦੋਹਾਂ ਦੇ ਇਕ ਜਾਨ ਹੋਣ ਤੋਂ ਬਣਦਾ ਹੈ । ਪਰ ਦੋਹਾਂ ਵਿਚੋਂ ਵਜ਼ਨੀ “ਅਨੁਭਵ ਹੈ, ਭਾਵੇਂ ਪੈਟਰਨ ਉਸ ਨਾਲੋਂ ਨਖੇੜਿਆਂ ਨਹੀਂ ਜਾ ਸਕਦਾ। ਚੂੰਕਿ ਪੈਟਰਨ ਹੋ ਹੀ ਅਨੁਭਵ ਦਾ ਸਕਦਾ ਹੈ । | ਗਾਰਗੀ ਸਾਹਿਬ ਤੇ ਅਜ ਕਲ ਦੇ ਬਹੁਤੇ ਲਿਖਾਰੀ ਗੁਰੁ ਸਾਹਿਬਾਨ ਜਾਂ ਮਾਰਕਸ ਤੋਂ ਫਾਰਮੁਲੇਸ਼ਨ ਲੈ ਲੈਂਦੇ ਹਨ, ਫਾਰਮੁਲੇਸ਼ਨ ਲੈਣ ਵਿਚ ਕੋਈ ਹਰਜ ਨਹੀਂ । ਪਰ ਇਨ੍ਹਾਂ ਲਿਖਾਰੀਆਂ ਦੀ ਰਚਨਾ ਚੰਗਾ ਸਾਹਿਤ ਨਹੀਂ ਬਣਦੀ ਕਿਉਂਕਿ ਨਾਂ ਤਾਂ ਇਨਾਂ ਲਿਖਾਰੀਆਂ ਨੇ ਜ਼ਿੰਦਗੀ ਦੇ ਤਜਰਬੇ ਤੋਂ ਫਾਰਮੁਲੇਸ਼ਨ ਆਪ ਕਢੀ ਹੁੰਦੀ ਹੈ, ਨਾ ਹੀ ਇਨ੍ਹਾਂ ਵਿਚ ਐਨੀ ਸ਼ਕਤੀ ਹੈ ਕਿ ਅਚੇਤ ਹੀ ਇਨ੍ਹਾਂ ਦੀ ਸ਼ਕਤੀ ਜ਼ਿੰਦਗੀ ਦਾ ਅਨੁਭਵ ਸਪੰਜ ਵਾਂਗ ਚੁਸੀ ਜਾਵੇ ਅਤੇ ਨਾ ਹੀ ਇਹ ਟਿਕ ਕੇ ਜ਼ਿੰਦਗੀ ਨੂੰ ਵੇਖਣ ਦੀ ਕੋਸ਼ਸ਼ ਕਰਦੇ ਹਨ ਕਿ ਇਨ੍ਹਾਂ ਦੇ ਪੱਲੇ ਕੁਝ ਅਨੁਭਵ ੫ ਸਕੇ । ਸਾਹਿਤ ਰਚਨਾ ਤਾਂ ਇਹ ਕਰਨਾ ਚਾਹੁੰਦੇ ਹਨ ਪਰ ਘਾਲ ਘਾਲਣਾ ਨਹੀਂ ਚਾਹੁੰਦੇ । ਸੌਖਾ ਰਾਹ ਲਭਦੇ ਹਨ । ਜ਼ਿੰਦਗੀ ਦੇ ਅਨੁਭਵ ਤੋਂ ਬਗੈਰ ਹੀ ਸਾਰਨਾ ਚਾਹੁੰਦ ਹਨ । ਟਿਕ ਕੇ ਸਬਰ ਨਾਲ ਜ਼ਿੰਦਗੀ ਨੂੰ ਵੇਖਣਾ ਇਨਾਂ ਨੂੰ ਮੁਸ਼ਕਲ ਮਹਿਸੂਸ ਹੁੰਦਾ ਹੈ, ਪਰ ਇਸ ਸ਼ੋਰਟ ਕਟ ਨਾਲ ਸਾਹਿਤ ਕਿਸ ਤਰ੍ਹਾਂ ਬਣ ? ਗਰਰਾ ਸਹਿਬ ਮਾਰਕਸ ਕੋਲੋਂ ਫਾਰਮੂਲੇਸ਼ਨ ਲੈਂਦੇ ਹਨ ਪਰ ਉਸ ਨੂੰ ਉਸਾਰੂ ਤਰੀਕੇ ਨਾਲ ਨਹੀਂ ਵਰਤਦੇ | ਫਾਰਮੂਲੇਸ਼ਨ ਸਮਾਜਕ ਸੀਨ ਸਮਝਣ ਵਾਸਤੇ ਇਨ੍ਹਾਂ ਨੂੰ ਬਹੁਤ ਸਹਾਈ ਹੋ ਸਕਦਾ ਹੈ ਪਰ ਬੁਨਿਆਦੀ ਮਸਲਾ ਸਮਾਜਕ ਸੀਨ ਦਾ ਗਹਿ ਗੱਚ ਤਜਰਬਾ ਹੈ । ਇਸਦੇ ਠੋਸ ਗਿਆਨ ਤੇ ਤਜਰਬੇ ਤੋਂ ਬਗੈਰ ਮਾਰਕਸ ਦੀ ਫਾਰਮੂ ਜਨ ਨਿਰਾ ਖੁਸ਼ਕ, ਬੇਜਾਨ ਫਾਰਮੂਲਾ ਹੈ ਅਤੇ ਸਾਹਿਤਕ ਨੁਕਤੇ ਤੋਂ ਬਹੁਤ ਰਵ ਤਕ ਬੇਅਰਥ । ਸਾਹਿਤ ਤੇ ਨਹੀਂ ਬਣਿਆ ਅਤੇ ਮਾਕਸਿਜ਼ਮ ਨੂੰ ਇਸ ਤਰਾਂ ਕਤਲ ਇਸ ਨਾਲ ਬੇਇਨਸਾਫੀ ਤੇ ਸਮਾਜਵਾਦੀ ਲਹਿਰ ਨੂੰ ਠੇਸ ਹੈ ਪਰ ਇਸ ਹਾਸਕ ਤੌਰ ਤੇ ਫਿਰ ਵੀ ਇਹ ਅਰ,ਰੇ ਕਦਮ ਹੈ । ਸੇਖੋਂ ਤੇ ਗਾਰਗੀ ਸਾਹਿਬ ਨੇ ਜਗਬੀ ਨਾਟਕ ਵਿਚ ਪਿਤਾ-ਪੁਰਖੀ ਨੂੰ ਛਡ ਕੇ ਅਜ ਕਲ ਦੇ ਮਸਲੇ ਸੁਮੇਤ ਕਲਾ, ਨਾਟਕ ਵਿਚ ਪੇਸ਼ ਕਰਨ ਦੀ ਕੋਸ਼ਸ਼ ਕੀਤੀ । ਅਸੀਂ ਉਨ੍ਹਾਂ ਤੋਂ ਜਰਾ ਜ਼ਿਆਦਾ ਤਵੱਕੋ ਰਖਦੇ ਹਾਂ ਕਿ ਜੋ ਵੀ ਉਹ ਮਸਲਾ ਲੈਣ ਉਹ ਸਹੀ ਅਤੇ ਸਾਹਿਤਕ ਪੱਧਰ ਤੇ ਪੇਸ਼ ਕਰਨ । ੧੨}