ਪੰਨਾ:Alochana Magazine January 1961.pdf/35

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਸਿਖਿਆਵਾਂ ਜਾਂ ਕਹਾਣੀਆਂ ਵਧੇਰੇ ਕਰ ਕੇ ਅਖਾਣਾਂ ਜਾਂ ਕਹਾਵਤਾਂ ਵਾਂਗ ਪ੍ਰਸਿਧ ਹੋ ਜਾਂਦੀਆਂ ਹਨ ਅਤੇ ਛੇਤੀ ਹੀ ਬੱਚੇ ਬੱਚੇ ਦੀ ਜ਼ਬਾਨ ਤੇ ਚੜ ਜਾਂਦੀਆਂ ਹਨ । ਇਹਨਾਂ ਕਹਾਣੀਆਂ ਦਾ ਮੰਤਵ ਕੇਵਲ ਸਮਾਂ ਬਿਤਾਣ ਲਈ ਮਨੋਰੰਜਨ ਹੀ ਨਹੀਂ ਹੁੰਦਾ ਸਗੋਂ ਮਨੁਖ ਮਾਤਰ ਨੂੰ ਸਿਖਿਆਦਾਇਕ ਵੀ ਹੁੰਦਾ ਹੈ । ਇਹਨਾਂ ਕਹਾਣੀਆਂ ਦੇ ਪਾਤਰ ਫਲ, ਫੁਲ, ਬਿਰਛ, ਵੇਲਾਂ, ਪਸ਼ੂ ਪੰਛੀ ਜਾਂ ਨਦੀ ਪਰਬਤ ਆਦਿ ਮਨੁਖ ਵਾਂਗ ਬੋਲਦੇ ਵੀ ਹਨ ਅਤੇ ਮਨੁਖ ਦੀ ਕਹੀ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਹਨ ! ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਨੀਤੀ ਕਹਾਣੀਆਂ ਪਰਮ ਪੁਰਾਤਨ ਹਨ ਅਤੇ ਕਿਸੇ ਮੁਢਲੇ ਮਨੁਖ ਨਾਲ ਬੀਤੀਆਂ ਹੋਈਆਂ ਘਟਨਾਵਾਂ ਹਨ, ਜਿਨ੍ਹਾਂ ਨੂੰ ਕਿ ਉਸ ਨੇ ਰਚਨਾਬੱਧ ਕੀਤਾ ਹੈ । ਇਹਨਾਂ ਦਾ ਰਚਨਾਕਾਰ ਭਾਵੇਂ ਆਦਿ ਪੁਰਖ ਬ੍ਰਹਮਾ ਵੀ ਕਿਉਂ ਨਾ ਹੋਵੇ ਪਰ ਇਹ ਸੱਚ ਹੈ ਕਿ ਇਹਨਾਂ ਨੂੰ ਮਨੁਖ ਸਮਾਜ ਨੇ ਇਸ ਪ੍ਰਕਾਰ ਆਪਣੇ ਵਿਚ ਸਮੋ ਲਇਆ ਹੈ ਅਤੇ ਆਪਣੀ ਹੀ ਲੌਕਿਕ ਵਸਤੂ ਬਣਾ ਲਈ ਹੈ ਜਿਵੇਂ ਇਹ ਉਹਨਾਂ ਦੀ ਹੀ ਆਪਣੀ ਵਸਤੂ ਹੋਵੇ । ਨੀਤੀ ਕਹਾਣੀਆਂ ਦਾ ਆਰੰਭ ਕੀ ਭਾਰਤ ਵਰਸ਼ ਦੀ ਪਵਿਤਰ ਭੂਮੀ ਤੋਂ ਹੀ ਮੰਨਿਆਂ ਜਾਂਦਾ ਹੈ । ਮਹਾਂ ਭਾਰਤ ਵਿਚ ਕੁਝ ਇਸ ਪ੍ਰਕਾਰ ਦੀਆਂ ਨੀਤੀ ਕਹਾਣੀਆਂ ਪ੍ਰਾਪਤ ਹੁੰਦੀਆਂ ਹਨ । ਬੁੱਧ ਸਾਹਿਤ ਵਿਚ ਭੀ ਨੀਤੀ ਕਹਾਣੀਆਂ ਦੀ ਕਮੀ ਨਹੀਂ ਹੈ । ਭਾਰਤ ਦੇ ਵਿਦਵਾਨਾਂ ਨੇ ਨੀਤੀ ਨੂੰ ਲੋਕ ਦੇ ਲਈ ਸਰਲ ਬਨਾਉਣ ਲਈ ਨੀਤੀ ਕਹਾਣੀਆਂ ਦੀ ਰਚਨਾਂ ਕੀਤੀ ਪ੍ਰਤੀਤ ਹੁੰਦੀ ਹੈ । ਕੁਝ ਵਿਦਵਾਨ ਕਹਿੰਦੇ ਹਨ ਕਿ ਭਾਰਤ ਤੋਂ ਅਰਬ ਅਤੇ ਈਰਾਨ ਆਦਿ ਦੇਸ਼ਾਂ ਵਿਚੋਂ ਹੁੰਦੀਆਂ ਹੋਈਆਂ ਇਹ ਕਹਾਣੀਆਂ ਨਾਨ ਪੂਜੀਆਂ । ਉਥੋਂ ਹੀ ਦੂਜੇ ਯੂਰਪੀ ਦੇਸ਼ਾਂ ਵਿਚ ਪ੍ਰਚਲਿਤ ਹੋ ਗਈਆਂ । ਨੀਤੀ ਕਹਾਣੀਆਂ ਦਾ ਯੂਰਪੀ ਸੰਨ੍ਹ “ਈਸਪ ਫੇਬਲਜ਼` ਵਧੇਰੇ ਪ੍ਰਸਿਧ ਹੈ : ਇਸੇ ਵਿਚ ਪਤ ਹੋਣ ਵਾਲੀਆਂ ਕਈ ਕਹਾਣੀਆਂ ਦੀ ਪਿਛੋਕੜ ਭਾਰਤ ਵਰਸ਼ ਹੀ ਹੈ ਅਤੇ ਇਹ 'ਆਂ ਭਾਰਤ ਵਿਚੋਂ ਹੀ ਯੂਰਪ ਵਿਚ ਗਈਆਂ ਹਨ, ਇਹ ਭੀ ਨਿਸਚੈ ਤੌਰ ਤੇ ਆ ਜਾ ਸਕਦਾ ਹੈ । ਇਸ ਗ੍ਰੰਥ ਦੀਆਂ ਕੁਝ ਕਹਾਣੀਆਂ ਬੁੱਧ ਦੀਆਂ ‘ਜਾਤਕ ਵਿਚ ਭੀ ਪ੍ਰਾਪਤ ਹੁੰਦੀਆਂ ਹਨ । ਇਹ ਨਿਸਚਯ ਹੈ ਕਿ ‘ਜਾਤਕ ਕਥਾਵਾਂ, ੫ ਫੱਬਲਜ਼` ਤੋਂ ਢੇਰ ਚਿਰ ਪਹਿਲਾਂ ਰਚੀਆਂ ਗਈਆਂ ਸਨ । ਕੁਝ ਵਿਦਵਾਨ 'ਭਰਾ ਵੀ ਕਹਿੰਦੇ ਹਨ ਕਿ ਈਸਪ ਨੇ ਆਪਣੀ ਹੀ ਸੂਝ ਬੂਝ ਨਾਲ ਇਹਨਾਂ ਨੂੰ ਆ ਸੀ । ਕੁਝ ਵਿਦਵਾਨਾਂ ਦਾ ਇਹ ਭੀ ਮਤ ਹੈ ਕਿ ਈਸਪ ਨੇ ਇਹਨਾਂ ਪ੍ਰਚਲਿਤ ਆ ਨੂੰ ਸੰਚਿਤ ਕਰਕੇ ਲਿਪੀ ਬੱਧ ਕੀਤਾ { ਈਸਪ ਈਸਾ ਤੋਂ ਚਾਰ ਸਦੀਆਂ "ਇਆ ਮੰਨਿਆ ਜਾਂਦਾ ਹੈ । ਈਸਪ ਨੀਤੀ ਸਭ ਤੋਂ ਪਹਿਲਾ ਪੁਰਾਣਾ ਵਿਦੇਸ਼ੀ | ਜਿਹੜਾ ਲਿਖਿਤ ਰੂਪ ਵਿਚ ਮਿਲਦਾ ਹੈ । ਉਹ Demetrins Dhabrur ਕਹਿਅ ਕਥਾਵ ਈਸ ਤਾਂ ਕਹਾਣੀ