ਪੰਨਾ:Alochana Magazine July, August and September 1986.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਜ਼ਲ : ਪਰਿਭਾਸ਼ਾ ਤੇ ਪਰਿਚੈ . -ਡਾ. ਨਰੇਸ਼ ਗਜ਼ਲ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੈ---ਔਰਤਾਂ ਨਾਲ ਗੱਲਾਂ ਕਰਨਾ, ਉਨ੍ਹਾਂ ਦੇ ਰੂਪ, ਹੁਸਨ, ਜੋਬਨ ਆਦਿ ਦੀ ਚਰਚਾ ਕਰਨੀ ਜਾਂ ਉਨ੍ਹਾਂ ਬਾਰੇ ਆਪਣੀਆਂ ਮਨੋਭਾਵਨਾਵਾਂ ਦਾ ਬਿਆਨ ਕਰਨਾ । ਅਰਬੀ ਭਾਸ਼ਾ ਦੀਆਂ ਪੁਰਾਤਨ ਗ਼ਜ਼ਲਾਂ ਗਜ਼ਲ' ਦੇ ਸ਼ਾਬਦਿਕ ਅਰਥ ਦੇ ਅਨੁਰੂਪ ਹੁੰਦੀਆਂ ਸਨ । ਅਰਬੀ ਭਾਸ਼ਾ ਦਾ ਘੇਰਾ ਪਾਰ ਕਰਕੇ ਗਜ਼ਲ ਕਵਰੁਪ ਫ਼ਾਰਸੀ ਭਾਸ਼ਾ ਵਿਚ ਦਾਖਲ ਹੋਇਆ ਤਾਂ ਇਸਦੇ ਸ਼ਾਬਦਿਕ ਅਰਬਾਂ ਦਾ ਘੇਰਾ ਵੀ ਵੱਡਾ ਹੋ ਗਿਆ , ਪ੍ਰੇਮੀ ਵਲੋਂ ਪ੍ਰੇਮਿਕਾ ਦੀਆਂ ਗੱਲਾਂ ਜਾਂ ਉਸਦੇ ਹੁਸਨ ਦੀ ਚਰਚਾ ਦੇ ਨਾਲ-ਨਾਲ ਫ਼ਾਰਸੀ ਗ਼ਜ਼ਲ ਦਾ ਪ੍ਰੇਮੀ 'ਸਾਧਕ’ (ਸਾਲਿਕ) ਤੇ ਪ੍ਰੇਮਿਕਾ 'ਬ੍ਰਹਮ' (ਮਾਬੂਦ) ਹੋ ਗਏ । ਸਿੱਟੇ ਵਜੋਂ ਗੁਜ਼ਲ ਵਿਚ ਬਿਆਨ ਕੀਤੇ ਜਾ ਰਹੇ ਇਸ਼ਕ-ਮਜਾਜ਼ੀ (ਦੁਨੀਆਵੀ ਇਸ਼ਕ ਜਾਂ ਮਾਯਾਵੀ-ਪੇਮ) ਦੇ ਨਾਲ-ਨਾਲ ਇਸ਼ਕ-ਹਕੀਕੀ ਇਲਾਹੀ-ਇਸ਼ਕ ਜਾ ਮ-ਪ੍ਰੇਮ) ਦਾ ਬਿਆਨ ਵੀ ਅਰੰਭ ਹੋ ਗਿਆ । ਗ਼ਜ਼ਲ ਦੇ ਸ਼ਾਬਦਿਕ ਅਰਥਾਂ ਨੂੰ ਇਹ ਵਿਸ਼ਾਲਤਾ ਪ੍ਰਦਾਨ ਕਰਨ ਵਿਚ ਸੁਫ਼ਤ ਦਾ ਬੜਾ ਭਾਰੀ ਹੱਥ ਹੈ । ਸੂਫ਼ੀ ਸਾਧਕ ਕਿਉਂਕਿ ਆਤਮਾ ਨੂੰ ਪ੍ਰੇਮੀ ਅਤੇ ਪਰਮਾਤਮਾ ਨੂੰ ਪ੍ਰੇਮਿਕਾ ਸਵੀਕਾਰ ਕਰਕੇ, ਪ੍ਰੇਮ-ਸਾਧਨਾ ਰਾਹੀਂ, ਮ-ਪ੍ਰਾਪਤੀ ਦੀ ਰਾਹ ਤੇ ਤੁਰਦਾ ਹੈ, ਇਸ ਲਈ ਫ਼ਾਰਸੀ ਭਾਸ਼ਾ ਦੇ ਮੁੱਢਲੇ ਸੂਫ਼ੀ ਕਵੀਆਂ ਨੇ ਆਪਣੀਆਂ ਗ਼ਜ਼ਲਾਂ ਵਿੱਚ ਇਸ਼ਕੇ-ਮਜਾਜ਼ੀ ਦੀ ਥਾਂ ਤੇ ਇਸ਼ਕੇ-ਹਕੀਕ ਦਾ ਬਿਆਨ ਕੀਤਾ, ਜਿਸ ਨਾਲ ਗ਼ਜ਼ਲ ਦੇ ਸ਼ਾਬਦਿਕ ਅਰਥਾਂ ਦਾ ਘੇਰਾ ਵਿਸ਼ਾਲ ਹੋ ਗਿਆ । ਕਿਉਂਕਿ ਸੂਫ਼ੀ ਸਾਧਨਾ ਵਿਚ ਬਿਰਹੋਂ ਨੂੰ ਸੁਲਤਾਨ ਮੰਨਿਆਂ ਜਾਂਦਾ ਹੈ ਅਤੇ ਸਾਧਨਾ ਦਾ ਮਹਿਲ ਬਿਰਹੋਂ ਦੀਆਂ ਨੀਹਾਂ ਤੇ ਹੀ ਉਸਰਦਾ ਹੈ, ਇਸ ਲਈ ਫ਼ਾਰਸੀ ਗ਼ਜ਼ਲ ਵਿਚ ਮ ਦੇ ਸੰਜੋਗ-ਪੱਖ ਨੂੰ ਕਦੀ ਵੀ ਪੁਖਤਾ ਪ੍ਰਾਪਤ ਨਹੀਂ ਹੋ ਸਕੀ । ਵਿਜੋਰ-ਪੱਖ ਹਮੇਸ਼ਾਂ ਹੀ ਜਲ ਤੇ ਹਾਵੀ ਰਿਹਾ ਤੇ ਗ਼ਜ਼ਲ ਵਿਚ ਪ੍ਰੇਮਿਕਾ ਦੇ ਵਿਜੋਗ ਦੀ ਤੀਬਰਤਾ ਪ੍ਰਗਟ ਹੁੰਦੀ ਰਹੀ । ਫਾਰਸ ਤੋਂ ਹੁੰਦੀ ਹੋਈ ਗ਼ਜ਼ਲ ਉਰਦੂ ਭਾਸ਼ਾ ਵਿਚ ਪ੍ਰਵੇਸ਼ ਕਰ ਗਈ । ਫ਼ਾਰਸੀ