ਪੰਨਾ:Alochana Magazine July, August and September 1986.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

45 ਆਲੋਚਨਾ/ਜੁਲਾਈ-ਸਤੰਬਰ 1986 ਸੋਧਾਂ ਦਿੱਤੀਆਂ ਹਨ; ਗੀਤਾ ਦੀ, ਵਿਭਿੰਨ ਦਾਰਸ਼ਨਿਕ ਦ੍ਰਿਸ਼ਟੀਕੋਣਾਂ ਤੋਂ ਆਏ ਸਾਲ ਨਵੀਂ ਵਿਆਖਿਆ ਪ੍ਰਸਤੁਤ ਹੁੰਦੀ ਹੈ, ਅਤੇ ਇਸ ਦੇ ਤੱਤ-ਮੀਮਾਂਸਿਕ (metaphysical) ਤੇ ਨੈਤਿਕ (ethical) ਵਿਸ਼ਵਾਸਾਂ ਦੀ ਤੁਲਨਾ ਕਾਂਟ ਆਦਿਕ ਪੱਛਮੀ ਚਿੰਤਕਾਂ ਦੇ ਵਿਚਾਰਾਂ ਨਾਲ ਕੀਤੀ ਜਾਂਦੀ ਹੈ । ਆਧੁਨਿਕ ਦਾਰਸ਼ਨਿਕ ਮਤ, ਜਿਨ੍ਹਾਂ ਵਿਚ ਅਸਤਿਤਵਾਦ, ਯਥਾਰਥਵਾਦ, ਪ੍ਰਕ੍ਰਿਤੀਵਾਦ, ਵਿਸ਼ਲੇਸ਼ਣੀ ਫ਼ਲਸਫ਼ਾ ਸ਼ਾਮਿਲ ਹਨ, ਸੰਸਾਰ ਦੇ ਮੁਖੀ ਧਰਮਾਂ ਉਤੇ ਅਪਣੀਆਂ ਚਿੰਤਨ-ਵਿਧੀਆਂ ਦਾ ਪ੍ਰਭਾਵ ਪਾ ਰਹੇ ਹਨ । ਗਿਆਨਮੰਥਨ ਦੀ ਇਸ ਗਤੀ ਦੇ ਰੂਬਰੂ ਸਿੱਖ ਫ਼ਲਸਫ਼ੇ ਨੂੰ ਕੇਵਲ ਪਰੰਪਰਾਗਤ ਧਾਰਨਾਵਾਦੀ (ਆਦਰਸ਼ਵਾਦੀ) ਚੌਖਟੇ ਵਿਚ ਜਕੜੀ ਰੱਖਣਾ ਇਸ ਮਤ ਦੀਆਂ ਹੋਣਹਾਰ ਸੰਭਾਵਨਾਵਾਂ ਨਾਲ ਅਨਿਆਂ ਹੋਵੇਗਾ। ਇਹ ਮੰਨਦਿਆਂ ਹੋਇਆਂ ਕਿ ਨਾਨਕ-ਬਾਣੀ ਦੀ ਬਨਿਆਦੀ ਭਾਵਨਾ ਅਧਿਆਤਮਵਾਦੀ ਹੈ, ਇਸ ਦੀਆਂ ਅਨੇਕ ਪੱਖੀ ਬਿਰਤੀਆਂ ਤੇ ਸੇਧਾਂ ਨੂੰ ਫ਼ਲਸਫ਼ੇ ਦੀਆਂ ਵਿਕਸਤ ਸਮਰੱਥਾਵਾਂ ਦੁਆਰਾ ਉਜਾਗਰ ਕਰਨਾ ਆਪਣੇ ਆਪ ਵਿਚ ਅਰਥਹੀਣ ਕਾਜ ਨਹੀਂ। ਸਿੱਖ ਫ਼ਲਸਫ਼ੇ ਸੰਬੰਧੀ ਵਿਚਾਰ ਕਰਦਿਆਂ ਕਈ ਵਿਦਵਾਨਾਂ ਨੂੰ ਇਸ ਪ੍ਰਸ਼ਨ ਨੇ ਟੁੰਬਿਆ ਹੈ -ਕਿ ਗੁਰਮਤਿ ਅਤੇ ਗੁਰਦਰਸ਼ਨ ਵਿਚ ਕੀ ਅੰਤਰ ਹੈ ? ਇਹ ਅੰਤਰ ਸਿੱਖ ਮਤ ਦੇ ਸ਼ਰਧਾਪੂਰਨ ਵਿਸ਼ਵਾਸ਼ਾਂ ਨੂੰ ਦਲ-ਯੁਕਤ ਵਿਸ਼ਵਾਸ਼ ਪ੍ਰਬੰਧ ਨਾਲੋਂ ਨਿਖੇੜ ਕੇ ਪੇਸ਼ ਕਰਦਾ ਹੈ । ਗੁਰਮਤਿ' ਨਿਰੋਲ ਧਾਰਮਿਕ ਅਦੇਸ਼ਾਂ ਤੇ ਵਿਸ਼ਵਾਸ਼ਾਂ ਦਾ ਸਮੁੱਚ ਹੈ, ਜਿਨ ਉਤੇ ਪ ਬੰਦ ਰਹਿਣਾ ਸਿੱਖ ਦਾ ਕਰਤੱਵ ਹੈ । ਗੁਰਦਰਸ਼ਨ' ਸਿੱਖ ਮਤ ਦਾ ਧਰਮ ਮੀਮਾਂਸਾ ਹੈ, ਜਿਸ ਵਿਚ ਇਸ ਮਤ ਦੇ ਕੇਂਦਰੀ ਸੰਕਲਪਾਂ ਦੀ ਬੌਧਿਕ ਵਿਚਾਰ ਤੇ ਸਮਰਥਨ ਸ਼ਾf.ਮਲ ਹਨ । ਦੋਹਾਂ ਹਾਲਤਾਂ ਵਿਚ, ਗੁਰੂ-ਬਾਣੀ ਅਤੇ ਭਗਤ-ਬਾਣੀ ਵਿਚੋਂ ਪ੍ਰਮਾਣਾਂ ਤੇ ਟੂਕਾਂ ਦੀ ਸਹਾਇਤਾ ਨਾਲ ਆਪਣਾ ਨੁਕਤਾ ਸਪੱਸ਼ਟ ਕੀਤਾ ਜਾਂਦਾ ਹੈ । ਨਿਰੋਲ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਬੇਸ਼ੱਕ ਇਹ ਕ੍ਰਿਆ ਨਾ ਫ਼ਲਸਫ਼ਾ ਹੈ, ਨਾ ਧਰਮਦਰ ; ਪਰ ਸਿੱਖ ਫ਼ਲਸਫ਼ਾਂ ਗੁਰਮਤਿ ਅਤੇ ਗੁਰਦਰਸ਼ਨ ਨੂੰ ਆਪਣੇ ਚਿੰਤਨ-ਖੇਤਰ ਵਿਚੋਂ ਬਾਹਰ ਨਹੀਂ ਰੱਖ ਸਕਦਾ । ਸਿੱਖ ਮਤੇ ਦੇ ਵਿਸ਼ਵਾਸ-ਪ੍ਰਬੰਧ ਦੀ ਵਿਆਖਿਆ ਅਤੇ ਪੜਚੋਲ ਤਦ ਹੀ ਸੰਭਵ ਹਨ, ਜੇਕਰ ਇਸੇ ਪ੍ਰਬੰਧ ਨੂੰ ਪਹਿਲਾਂ ਕਥਨ ਕੀਤਾ ਜਾਏ । ਸਿੱਖ-ਫ਼ਲਸਫ਼ੇ ਦਾ ਵਧੇਰੇ ਮਹੱਤਵਪੂਰਨ ਭਾਗ ਇਸੇ ਦੇ ਵਿਸ਼ਵਾਸ਼-ਪ੍ਰਬੰਧ ਦੀ ਰਚਨਾਤਮਕੇ ਵਿਆਖਿਆ ਅਤੇ ਹੋਰ ਅਗੇਰੇ ਇਸ ਦਾ ਮੁਲੰਕਣ ਹੈ । ਸਿੱਖ ਫ਼ਲਸਫ਼ੇ ਦੇ ਇਤਿਹਾਸਿਕ ਵਿਕਾਸ ਵਿਚ ਵਰਤਮਾਨ ਸਥਿਤੀ ਤੁਲਨਾਤਮਕ-ਰਚਨਾਤਮਕ ਵਿਆਖਿਆ ਦਾ ਪੜਾ ਹੈ, ਜੋ ਨਿਰੋਲ ਟੀਕਾਕਾਰ ਤੇ ਪਰੰਪਰਾਗਤ ਅਰਥ-ਵਿਆਖਿਆ ਨੂੰ ਪਿੱਛੇ ਛੱਡ ਆਇਆ ਹੈ ਅਤੇ ਆਲੋਚਨਾਤਮਕ ਮੁਲਾਂਕਣ ਦੇ ਆਧਾਰ ਕਾਇਮ ਕਰ ਰਿਹਾ ਹੈ । ਸਿੱਖ ਮਤ ਦੀ ਦਾਰਸ਼ਨਿਕਤਾ ਬੁਨਿਆਦੀ ਹਕੀਕਤ ਨੂੰ ਗੁਪਤ ਅਤੇ ਪ੍ਰਗਟ, ਅਗੋਚਰ ਅਤੇ ਵਿਆਪਕ, ਏਕ ਅਤੇ ਅਨੇਕ, ਹੋਸਤੀ ਅਤੇ ਹੋਂਦ ਦੇ ਸਰੂਪਾਂ ਵਿਚ ਪ੍ਰਸਤੁਤ