ਪੰਨਾ:Alochana Magazine July, August and September 1986.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 ਪੂਰੇ ਵਿਸਤਾਰ ਨਾਲ ਕਿਸੇ ਸਲੋਕ ਦਾ ਸੰਪੂਰਣ ਰੂਪ ਵਿਚ ਸਪੱਸ਼ਟੀਕਰਣ ਹੁੰਦਾ ਹੈ । ਇਸ ਲਈ ਜਿਥੇ ਟਿੱਪਣੀ' ਇਕਾਂ ਤੇ ਸੰਖਿਪਤ ਹੁੰਦੀ ਹੈ, ਉਥੇ ‘ਵਿਆਖਿਆ' ਵਿਚ ਵਿਸਤਾਰ ਤੇ ਬਹੁਪੱਖਤਾ ਹੁੰਦੀ ਹੈ । ਪਰੰਤੂ ‘ਟੀਕਾ ਤਾਂ ਟਿੱਪਣੀ ਤੇ ਵਿਆਖਿਆ ਦੋਹਾਂ ਤੋਂ ਵਧੇਰੇ ਵਿਸਤਾਰ ਨਾਲ ਅਰਥਾਂ ਦਾ ਸਪੱਸ਼ਟੀਕਰਣ ਕਰਦਾ ਹੈ । “ਟਿੱਪਣੀ', 'ਟੀਕੇ' ਦਾ ਵੀ ਅਗੋਂ ਫਿਰ ਟੀਕਾ ਹੈ ਜਿਹੜਾ ਕਿ ਟੀਕੇ ਦੇ ਵੀ ਅਸਪੱਸ਼ਟ ਹਿੱਸਿਆਂ ਨੂੰ ਵੀ ਸਰਲ ਅਤੇ ਸਪੱਸ਼ਟ ਕਰਦਾ ਹੈ । ਕਈ ਵਾਰੀ ਟੀਕੇ ਦੇ ਵੀ ਗੁੰਝਲਦਾਰ ਅਤੇ ਜਟਿਲ ਹਿੱਸਿਆਂ ਉਤੇ ਸਪੱਸ਼ਟੀਕਰਣ ਲਈ ਟਿੱਪਣੀ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਕਰਕੇ ਟਿੱਪਣੀ ਦਾ ਖੇਤਰ ਛੋਟਾ ਹੁੰਦਾ ਹੈ ਅਤੇ 'ਟੀਕੇ' ਦਾ ਵਿਸਤਾਰ ਵਾਲਾ ਹੁੰਦਾ ਹੈ । ਟਿੱਪਣੀ ਜਿਥੇ ਸਲੋਕ ਦੇ ਅਸਪੱਸ਼ਟ ਭਾਗਾਂ ਦੀ ਹੋ ਸਕਦੀ ਹੈ, ਉਥੇ ਟੀਕੇ ਦੇ ਵੀ ਅਖੇ ਭਾਗਾਂ ਦੀ ਕੀਤੀ ਜਾਂਦੀ ਹੈ । ਇਸੇ ਕਰਕੇ ਕਿਹਾ ਗਿਆ ਹੈ ਕਿ 'ਟਿੱਪਣੀ' ਟੀਕੇ ਦਾ ਵੀ ਅਗੋ ਟੀਕਾ ਹੋ ਸਕਦੀ ਹੈ । | ਕੋਮੇਨਟੀ : ਅੰਗ੍ਰੇਜ਼ੀ ਦੇ ਸ਼ਬਦ commentary’ ਦਾ ਪ੍ਰਯੋਗ ਵੀ 'ਟੀਕੇ' ਲਈ ਕੀਤਾ ਜਾਂਦਾ ਹੈ । ਇਸ ਦਾ ਅਰਥ ਸ਼ਬਦ-ਕੋਸ਼ਾਂ ਵਿਚ ਹੇਠ ਲਿਖੇ ਅਨੁਸਾਰ ਦਿੱਤਾ ਗਿਆ ਹੈ : ( ) ਨੋਟ ਜਾਂ ਯਾਦ ਲਈ ਟਿੱਪਣੀਆਂ ਦਾ ਸੰਗ੍ਰਹਿ । (2) ਕਿਸੇ ਸਾਹਿਤਿਕ ਵਿਸ਼ੇ (text of treatise) ਉਤੇ ਕ੍ਰਮਵਾਰ ਇਸ਼ਾਰੇ ਜਾਂ ਟਿੱਪਣੀ ਦੇਣਾ ਜਿਸ ਨਾਲ ਅਰਥਾਂ ਦਾ ਸਪੱਸ਼ਟੀਕਰਣ ਕੀਤਾ ਜਾ ਸਕੇ । (3) 'comment' ਸ਼ਬਦ ਦੀ ਵਿਆਖਿਆ ਕਰਦਿਆਂ ਇਸ ਨੂੰ ਟਿੱਪਣੀ ਜਾਂ ਕਿਸੇ ਸਾਹਿਤਿਕ ਪੈਰੇ ਦੀ ਆਲੋਚਨਾ ਕਰਦਿਆਂ ਉਸਦਾ ਸਪੱਸ਼ਟੀਕਰਣ ਕਰਨਾ ਦਸਿਆ ਗਿਆ ਹੈ ! (ਐਨਸਾਈਕਲੋਪੀਡੀਆ ਬ੍ਰਿਟੈਨੀਕਾ' ਅਨੁਸਾਰ ਸਿਮਰਨੇ-ਪੱਤਰ (ਯਾਦ-ਪੱਤਰ) ਲਈ ਲਿਖੀ ਗਈ ਟਿੱਪਣੀ ਜਾਂ ਇਸ਼ਾਰਿਆਂ ਨੂੰ ਕੰਸੈਨ ਸ਼ਬਦ ਦੇ ਅਰਥ ਵਿਚ ਵਰਤਿਆ ਗਿਆ ਹੈ । ਇਸ ਮੌਲਿਕ ਵਿਚਾਰ ਤੋਂ ਕੰਮੈਨਟੀ ਦੇ ਕਈ ਅਰਥ ਦੱਸੇ ਜਾ ਸਕਦੇ ਹਨ ਵਿਸ਼ੇਸ਼ ਕਰਕੇ ਭਾਸ਼ਣ ਕਰਨ ਵਾਲੇ ਪ੍ਰਮਾਣ ਵਜੋਂ ਆਪਣੀ ਯਾਦ ਲਈ ਜਿਹੜੇ ਨੌਟਸ ਜਾਂ ਟਿੱਪਣੀਆਂ ਲਿਖਦੇ ਹਨ, ਉਨ੍ਹਾਂ ਨੂੰ ਕੰਮੌਨਟੀ ਕਿਹਾ ਜਾਂਦਾ ਹੈ । ਇਸ ਤੋਂ ਬਿਨਾਂ ਘਰੋਗੀ ਯਾਦੇਸ਼ਤ ਲਈ ਲਿਖੇ ਗਏ ਯਾਦ-ਪੱਤਰ ਨੂੰ ਵੀ ਕੌਮੈਨਟੀ ਕਿਹਾ ਗਿਆ ਹੈ । ਇਨਾਂ ਕੌਮੈਨਟੀਆਂ ਦਾ ਮੰਤਵ ਕਿਸੇ ਵਿਸ਼ੇਸ਼ ਪਰਿਵਾਰ ਦੇ ਯਸ਼ (glory) ਦੇਣ ਵਾਲੇ ਉਘੇ ਕੰਮਾਂ ਦਾ ਹਵਾਲਾ ਦੇਣਾ ਹੁੰਦਾ ਹੈ । ਇਸ ਤਰ੍ਹਾਂ ਹੀ ਕਿਸੇ ਵਿਅਕਤੀ ਦਾ ਡਾਇਰੀ ਆਦਿ ਦੇ ਰੂਪ ਵਿਚ ਘਟਨਾਵਾਂ ਦਾ ਨਿਰਣਾ ਵੀ ‘ਕੌਮੈਨ' ਅਖਵਾਉਂਦਾ ਹੈ । ਇਸ ਵਿਆਖਿਆ ਨਾਲ ਕੌਮੈਨਟੀ ਦੀ ਹੱਦਬੰਦੀ ਵਿਚ ਰੋਜ਼ਨਾਮਚਿਆਂ ਦਾ ਲੇਖ ਵੀ ਆ ਜਾਂਦਾ ਹੈ । ਰੋਮ ਆਦਿ ਯੂਰਪੀ ਦੇਸ਼ਾਂ ਵਿਚ ਤੇ ਬਾਦਸ਼ਾਹ ਦੇ ਦਫਤਰੀ ਕੰਮਾਂ ਦੇ ਰਜਿਸਟਰ ਵਿਚ ਰਖੇ