ਪੰਨਾ:Alochana Magazine July 1957.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਦੀਆਂ ਸ਼ਖਸੀਅਤਾਂ ਤੇ ਉਨਾਂ ਦੇ ਸਮਾਜਕ ਘਰੋਗੀ ਹਾਲਾਤ ਤੇ ਇਨ੍ਹਾਂ ਦੀ ਪੁਸ਼ਟੀ ਕਰ ਕੇ ਸੁਭਦਰਾ ਦੇ ਸਹੁਰੇ ਤ ਪੇਕੇ ਘਰਾਂ ਦੀ, ਸੁਭਦਰਾ ਦੇ ਉਥੇ ਰਹਿਣ ਕਰ ਕੇ ਔਖੀ ਪੋਜ਼ੀਸ਼ਨ। ਸੁੁਭਦਰਾ ਨੂੰ ਜੋ ਅਰਲੀ ਜਿਡੀ ਜ਼ਬਾਨ ਲਗੀ ਹੋਈ ਹੈ, ਹੁਣ ਉਹ ਸਿਰਫ ਉਸ ਦੇ ਨਾ ਦਬੇ ਜਾਣ ਵਾਲੇ ਸੁਭਾ ਦਾ ਹੀ ਹਿੱਸਾ ਪ੍ਰਤੀਤ ਹੁੰਦੀ ਹੈ, ਜ਼ਾਹਰ ਇਸ ਜ਼ਬਾਨ ਰਾਹੀਂ ਇਹ ਹੋਣਾ ਚਾਹੀਦਾ ਸੀ ਕਿ ਸਮਾਜ ਦੀ ਬਦਲੀ ਹਵਾ ਨੇ ਸੁਭੱਦਰਾ ਦੇ ਮਨ ਵਿਚੋਂ ਮਰ ਚੁਕੇ ਵਿਆਂਦੜ ਦੇ ਨਾਂ ਨਾਲ ਹਮੇਸ਼ਾਂ ਜੁੜੀ ਰਹਿਣ ਦੀ ਚਲੀ ਆਉਂਦੀ ਰਵਾਇਤ ਤੇ ਉਸ ਦੀ ਪਵਿਤਰਤਾ ਨੂੰ ਉਸ ਦੇ ਮਨੋਂ ਅਵਲ ਤਾਂ ਕਢ ਛਡਿਆ ਹੈ, ਨਹੀਂ ਤੇ ਘਟ ਤੋਂ ਘਟ ਹਲਕਿਆਂ ਕਰ ਛਡਿਆ ਹੈ। ਨਾਟਕ ਖੁਲ੍ਹਣਾ ਚਾਹੀਦਾ ਸੀ ਸਹੇਲੀਆਂ ਦੇ ਗਾਉਣ ਬੋਲਣ ਨਾਲ ਨਹੀਂ ਬਲਕਿ ਨੌਹ ਸੱਸ ਦੀ ਲੜਾਈ ਨਾਲ। ਸੱਸ ਮੇਹਣਾ ਮਾਰਦੀ,'ਤੂੰ ਮੇਰੇ ਪੁੱਤ ਨੂੰ ਖਾ ਲਿਆ' ਜੋ ਆਮ ਸੱਸਾਂ ਆਖਦੀਆਂ ਹਨ ਤੇ ਸੁਭਦਰਾ ਜਵਾਬ ਦੇਂਦੀ ਹੈ ਕਿ 'ਤੇਰਾ ਪੁਤ ਮਰ ਗਇਆ ਆਪਣੀ ਆਈ। ਮੈਂ ਉਸ ਦਾ ਕੀ ਵੇਖਿਆ', ਮੈਂ ਤੇ ਲਾਵਾਂ ਲੈਣ ਦੀ ਹੀ ਚੋਰ ਹਾਂ। ਚਾਰ ਸਾਲ ਮਾਪੇ ਮੇਰਾ ਤੇਰੇ ਘਰ ਨਾਂ ਨਾ ਲੈਂਦੇ ਤਾਂ ਮੈਂ ਤੇਰਾ ਘਰ ਢਾਉਣ ਨਹੀਂ ਸੀ ਆਉਣਾ, ਤੂੰ ਮੇਰੀ ਲਗਦੀ ਕੀ ਹੈਂ ?' ਸੱਸ ਉਸ ਦਾ ਖਾਣ ਹੰਢਾਉਣ ਤੋਲਦੀ, ਸੁੁਭਦਰਾ ਘਰ ਦੇ ਕੰਮ ਦਾ ਲਮ ਸੁਣਾਉਂਦੀ। ਇਹ ਨੌਂਹ ਸੱਸ ਦੀ ਲੜਾਈ ਦਾ ਨਿਤ ਦਾ ਵਿਹਾਰ ਹੁੰਦਾ। ਸਮੇਤ ਸਹੁਰੇ ਹਰ ਇਕ ਨਕ ਨਕ ਆਇਆ ਹੁੰਦਾ, ਘਰ ਦੀ ਜ਼ਿੰਦਗੀ ਨਰਕ ਹੁੰਦੀ। ਪਾਠਕ ਨੂੰ ਸਪਸ਼ਟ ਹੁੰਦਾ ਕਿ ਜਵਾਨ ਬਾਲ-ਹੀਨ ਵਿਧਵਾ ਦੀ ਸਹੁਰੇ ਘਰ ਸਮਾਈ ਨਹੀਂ। ਨਾਲੇ ਨਾਟਕਕਾਰ ਵਿਖਾਉਂਦਾ ਹੈ ਕਿ ਪਰਾਲੀ ਰਵਾਇਤ ਦੇ ਜ਼ਬਤ ਟੁਟ ਜਾਣ ਨਾਲ ਜਵਾਨ ਲੜਕੀ ਦੇ ਹਾਣੀ ਲਭਣ ਦੀ ਤਾਂਘ ਐਨੀ ਪਰਬਲ ਹੈ ਕਿ ਇਸ ਦਾ ਛਕੇ ਰਹਿਣਾ ਮੁਸ਼ਕਲ ਹੈ ਅਤੇ ਇਸ ਦਾ ਸੰਤ ਕਿਹਾ ਅਹਿਸਾਸ ਬਾਕੀ ਪਾਤਰਾਂ ਨੂੰ ਵੀ ਵਿਖਾਇਆ ਜਾਂਦਾ| ਪਰ ਆਨੰਦ ਵਿੱਚ ਪੁਰਾਣੀ ਰਵਾਇਤ ਬਾਬਤ ਘਿਰਣਾ ਹੁੰਦੀ। ਭੈਣ ਦੀ ਲੰਮੀ ਉਮਰ ਵਿਆਹ ਤੋਂ ਬਗੇਰ ਨਾ ਲੰਘਣ ਦਾ ਉਸ ਨੂੰ ਅਹਿਸਾਸ ਹੁੰਦਾ। ਉਸ ਨੂੰ ਸਦਾਚਾਰਕ ਤੌਰ ਤੇ ਵੀ ਗਲਤ ਲਗਦਾ। ਉਸ ਦੀ ਇਸ ਚੇਤੰਤਾ ਤੇ ਇਸ ਮੁਆਮਲੇ ਵਿਚ ਦਲੇਰੀ ਦੀ ਸਮਾਜਕ ਤੋਂ ਦਿਖਾਈ ਜਾਂਦੀ। ਜੱਟਾਂ ਦੇ ਸ਼ਰਾਬ ਪੀਣ ਦੇ ਸੀਨ ਦੇ ਥਾਂ ਕੋਈ ਏਸੀ ਘਟਨਾ ਪੇਸ਼ ਹੁੰਦੀ, ਜਿਥੋਂ ਇਹ ਪ੍ਰਤੱਖ ਹੁੰਦਾ ਕਿ ਮੁਲਕ ਦੀ ਗੁਲਾਮੀ ਤੇ ਮੰਦਹਾਲੀ ਵਾਸਤੇ ਸਮਾਜ ਦੇ ਐਸੇ ਭੈੜੇ ਰਿਵਾਜ ਜ਼ਿੰਮੇਵਾਰ ਹਨ। ਉਹ ਨੌਜਵਾਨਾਂ ਦੇ ਦਿਲਾ ਵਿੱਚ ਐਸੇ ਰਿਵਾਜਾਂ ਦੇ ਖਿਲਾਫ ਸਦਾਚਾਰਕ ਰੋਹ ਜਮਾਉਂਦੀ, ਤਾਕਿ ਸੁਧਾਰਕਾਂ ਵਿੱਚ ਵਿਦਵਾ ਵਿਆਹ ਵਾਸਤੇ ਹੀਣਤਾ ਦਾ ਨਹੀਂ ਬਲਕਿ ਸਦਾਚਾਰਕ

[੪੧