ਪੰਨਾ:Alochana Magazine July 1957.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਲੋਚਨਾ ਸੰਬੰਧੀ ਸੂਚਨਾਵਾਂ ੧. ਚੰਦਾ :-ਆਲੋਚਨਾ ਕਿਸੇ ਨੂੰ ਨਮੂਨੇ ਵਜੋਂ ਨਹੀਂ ਭੇਜਿਆ ਜਾਂਦਾ। ਇਕ ਪਰਚੇ ਲਈ ਇਕ ਰੁਪਿਆ (ਭਾਰਤ ਤੋਂ ਬਾਹਰ ਭੇਜਣ ਲਈ ਸਵਾ ਰੁਪਿਆ) ਤੇ ਸਾਲ ਵਿਚ ਚਹੁੰ ਪਰਚਿਆਂ ਲਈ ਤਿੰਨ ਰੁਪਏ (ਭਾਰਤੋਂ ਬਾਹਰ ਭੇਜਣ ਲਈ ਪੰਜ ਰੁਪਏ) ਪੇਸ਼ਗੀ ਆਉਣੇ ਜ਼ਰੂਰੀ ਹਨ । ਆਲੋਚਨਾ ਵੀ. ਪੀ. ਪੀ. ਦੁਆਰਾ ਵੀ ਨਹੀਂ ਭੇਜਿਆ ਜਾਂਦਾ । ਆਲੋਚਨਾ ਤੇ-ਮਾਸਕ ਪੱਤਰ ਹੈ ਤੇ ਸਾਲ ਵਿਚ ਚਾਰ ਪਰਚੇ ੧੫ ਜਨਵਰੀ, ੧੫ ਅਪਰੈਲ, ੧੫ ਜੁਲਾਈ ਤੇ ੧੫ ਅਕਤੂਬਰ ਨੂੰ ਪ੍ਰਕਾਸ਼ਤ ਹੋ ਕੇ, ਡਾਕ ਵਿਚ ਪਾ ਦਿੱਤੇ ਜਾਂਦੇ ਹਨ । ਇਹਨਾਂ ਤਾਰੀਖਾਂ ਦੇ ਇਕ ਹਫਤੇ ਦੇ ਅੰਦਰ ਅੰਦਰ ਸਭ ਪ੍ਰੇਮੀਆਂ ਨੂੰ “ਆਲੋਚਨਾ ਪਹੁੰਚ ਜਾਣਾ ਜ਼ਰੂਰੀ ਹੈ । ਪੇਮੀ-ਜਨ ਸੰਭਾਲ ਕਰ ਲਇਆ ਕਰਨ । ੩. ਆਲੋਚਨਾ ਵਿਚ ਕੇਵਲ ਸਾਹਿੱਤਿਕ ਖੋਜ ਤੇ ਪੜਚੋਲ ਦੇ ਲੇਖ ਹੀ ਛਾਪੇ ਜਾਂਦੇ ਹਨ, ਜਾਂ ਪੰਜਾਬੀ ਵਿਚ ਛਪੀਆਂ ਪੁਸਤਕਾਂ ਦੇ ਰੀਵੀਊ । ੪. ਰੀਵੀਊ ਲਈ ਆਈਆਂ ਸਾਰੀਆਂ ਪੁਸਤਕਾਂ ਤੇ ਪੜਚੋਲ ਵਿਸਥਾਰ ਨਾਲ ਨਹੀਂ ਕੀਤੀ ਜਾ ਸਕਦੀ । ਕੁਝ ਪੁਸਤਕਾਂ (ਇਕ ਜਾਂ ਦੋ) ਦੀ ਪੜਚੋਲ ਇਸ ਭਾਂਤ ਕੀਤੀ ਜਾਂਦੀ ਹੈ ਕਿ ਉਸ ਨੂੰ ਪੜ੍ਹ ਕੇ ਪਾਠਕਾਂ ਤੇ ਲਿਖਾਰੀ-ਜਨਾਂ ਨੂੰ ਸਾਹਿਤ ਦੀ ਉੱਨਤੀ ਲਈ ਸੁਝਾਓ ਮਿਲ ਸਕਣ ! ਦੂਜੀ ਭਾਂਤ ਦੀ ਪੜਚੋਲ ਰਸਮੀ ਜਿਹੀ ਹੁੰਦੀ ਹੈ ਤੇ ਤੀਜੀ ਵਿਚ ਬਾਕੀ ਰਹਿੰਦੀਆਂ ਪੁਸਤਕਾਂ ਨਾਲ ਕੇਵਲ ਜਾਣ-ਪਛਾਣ । ੫. ਆਲੋਚਨਾ ਵਿਚ ਛਪੇ ਹਰ ਲੇਖ ਦੇ ਲਿਖਾਰੀ ਨੂੰ ੧੦ ਰੁਪਏ ਨਜ਼ਰਾਨੇ ਵਜੋਂ ਦਿੱਤੇ ਜਾਂਦੇ ਹਨ ਤੇ ਨਾਲੇ ਉਸਦੇ ਲੇਖ ਦੀਆਂ ਪੰਜ ਕਾਪੀਆਂ ਵੀ ਭੇਜੀਆਂ ਜਾਂਦੀਆਂ ਹਨ | ੬. ਆਲੋਚਨਾ ਦੇ ਕਿਸੇ ਅੰਕ ਦੇ ਛਪਣ ਤੋਂ ਘਟ ਤੋਂ ਘਟ ਇਕ ਮਹੀਨਾ ਪਹਿਲਾਂ ਉਸ ਅੰਕ ਲਈ ਲੇਖ ਪਹੁੰਚ ਜਾਣੇ ਜ਼ਰੂਰੀ ਹਨ । ੭. ਨ-ਪਰਵਾਨ ਹੋਇਆ ਲੇਖ ਮੰਗਣ ਤੇ ਵਾਪਸ ਕਰ ਦਿੱਤਾ ਜਾਂਦਾ ਹੈ । ੮. ਹਰ ਲੇਖ ਸਾਫ਼, ਸ਼ੁੱਧ ਤੇ ਕਾਗਜ਼ ਦੇ ਇਕ ਪਾਸੇ ਲਿਖਿਆ ਹੋਣਾ ਚਾਹੀਦਾ ਹੈ । ਪਦ-ਜੋੜ ਵੀ ਪ੍ਰਵਾਣਤ ਨੇਮਾਂ ਅਨੁਸਾਰ ਹੋਣੇ ਚਾਹੀਦੇ ਹਨ । ੯. ਏਜੰਸੀ ੨੫% ਕਮਿਸ਼ਨ ਤੇ ਦਿੱਤੀ ਜਾ ਸਕਦੀ ਹੈ । ਏਜੰਟ ਸਾਹਿਬਾਨ ਨੂੰ ਚਾਹੀਦਾ ਹੈ ਕਿ ਜਿੰਨੇ ਪਰਚਿਆਂ ਦੀ ਲੋੜ ਹੋਵੇ ਉਤਨਿਆਂ ਪਰਚਿਆਂ ਦੀ ਕੀਮਤ ਪੇਸ਼ਗੀ ਭੇਜਣ ( ਡਾਕ ਖਰਚ ਅਸੀ ਦਿਆਂਗੇ । ੧੦. ਆਲੋਚਨਾ ਵਿਚ ਇਸ਼ਤਿਹਾਰ ਵੀ ਦਿੱਤੇ ਜਾ ਸਕਦੇ ਹਨ । ਨਿਰਖ ਲਿਖਾ ਪੜੀ ਕਰਕੇ ਨਿਯਤ ਕੀਤੇ ਜਾਣ ।