ਪੰਨਾ:Alochana Magazine July 1964.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(physical existance) ਨੂੰ ਇੰਨ ਬਿਨ ਹੁਣ ਕਰ ਸਕਣ ਦੀ ਸਮਰਥਾ ਨਹੀਂ ਰਖਦੀ । ਗਿਆਨ-ਇੰਦ੍ਰ ਫਿਆਂ ਤੋਂ ਦਿਮਾਗ ਤਕ ਜਾਂਦੀਆਂ ਤੰਤ੍ਰਿਕਾਵਾਂ (nerves) ਅੰਦਰ ਵਗਦੀਆਂ ਬਿਜਲੇਵੀ ਤਰੰਗਾਂ ਦੇ ਪ੍ਰਵਾਹ ਵਿਚ ਕੋਈ ਭੀ ਤੱਥ ਅਜਿਹਾ ਨਹੀਂ ਜੋ ਰੰਗ ਨਿੱਘ, ਆਦਿਕ ਗੁਣਾਂ ਦੇ ਅਨੁਸਾਰੀ (corresponding) ਹੋਵੇ । ਗਿਆਨਇੰਦਰੇ ਤਾਂ ਜ਼ਰੂਰ ਅਡੋ ਅੱਡ ਹਨ, ਪਰ ਉਹਨਾਂ ਤੋਂ ਦਿਮਾਗ ਤਕ ਜਾਂਦੀਆਂ ਤੰਤਕਿਤਾਵਾਂ ਇਕੋ ਜਹੀਆਂ ਹਨ, ਅਤੇ ਉਹਨਾਂ ਵਿਚ ਵਗਦੀਆਂ ਜਲੇਈ ਲਹਰਾਂ ਵਿਚ ਭੀ ਪਰਸਪਰ ਸੌ ਦੀ ਭੇਦ ਨਹੀਂ । ਫ਼ਰਕ ਸਿਰਫ ਇਹ ਹੈ ਕਿ ਅੱਖ ਤੋਂ ਤੁਰਨ ਵਾਲੀਆਂ ਬਿਜਲੇਈ ਤਰੰਗਾਂ ਦਿਮਾਗ ਦੇ ਇਕ ਹਿੱਸੇ ਵਿਚ ਅਪੜਦੀਆਂ ਹਨ ਤੇ ਕੰਨ ਤੋਂ ਤੁਰਨ ਵਾਲੀਆਂ ਦ ਜੇ ਹਿਸੇ ਵਿਚ । ਜੇਕਰ ਕਿਵੇਂ ਕੰਨ ਵਿਚੋਂ ਨਿਕਲਦੀ ਤਤਿਕਾਂ ਦਾ ਸੰਬੰਧ ਦਿਮਾਗ ਦੇ ਵੇਖਣ ਵਾਲੇ ਤਗ ਨਾਲ ਜੋੜ ਸਕੀਏ, ਤਾਂ ਅਸੀਂ ਕੰਨਾਂ ਰਾਹੀਂ ਵੇਖਣ ਲਗ ਜਾਵਾਂਗੇ, ਅਥਵਾ ਕੰਨਾਂ ਦੀ ਉਤੇਜਨਾ ਤੋਂ ਪੈਦਾ ਹੋਈਆਂ ਬਿਜਲੇਈ ਲਹਰਾਂ ਸਾਡੇ ਅੰਦਰ ਰੰਗ, ਰੂਪ ਤੇ ਆਕਾਰ ਦਾ ਖੀ ਅਨੁਭਵ ਪੈਦਾ ਕਰ ਦੇਣਗੀਆਂ । ਜੇਕ: ਮੈਂ ਰੰਗ ਵੇਖਣ ਦੇ ਕਾਬਿਲ ਹਾਂ ਤਾਂ ਇਸ ਲਈ ਕਿ ਮੇਰਾ ਪਖਣ-ਯੰਤਰ (perceptional apparatus) ਮੈਨੂੰ ਇਸ ਯੋਗ ਬਣਾਉਂਦਾ ਹੈ । ਜੇਕਰ ਮੇਰਾ ਨੀਝ-ਯੰਤਰ (visual appartus) ਰੰਗ-ਖਣ ਦੀ ਸਮਰੱਥਾ ਦਾ ਧਾਰਨੀ ਨਾ ਹੋਵੇ ਤਾਂ ਮੇਰੀ ਕੁੱਖ ਦੁਨੀਆਂ ਰੰਗ-ਵਿਹੀਣ ਹੋਵੇਗੀ । ਰੰਗ ਅੰਨ (colour blind) ਬੰਦਿਆਂ ਵਿੱਚ ਇਹ ਗਲ ਨਿਤ ਵੇਖਣ ਵਿਚ ਆਉਂਦੀ ਹੈ । ਇਸ ਤੋਂ ਸਪਸ਼ਟ ਹੈ ਕਿ ਮੇਰਾ ਪਤੱਖ-ਬੋਧ ਵਸਤੂਗਤ (objective) ਨਹੀਂ ਸਗੋਂ ਆਤਮਗਤ (subjective) ਹੈ ! ਵਹਾਈਟਹੈਡ ਨੇ ਦੇਕਾਰਤੇ (Deceartes) ਅਤੇ ਲੌਕ (Lock) ਦੇ ਦਿਸ਼ਟੀਕਨਾਂ ਦਾ ਨਿਚੋੜ ਦਸਦਿਆ ਲfਖਿਆ ਹੈ ਪਦਾਰਥਾਂ ਵਿਚ ਉਹ ਗੁਣ ਯੁੱਖੇ ਜਾਂਦੇ ਹਨ, : ਦਰ ਅਸਲ ਉਹਨਾਂ ਵਿਚ ਮੌਜੂਦ ਨਹੀਂ ਹੁੰਦੇ । ਇਹ ਗੁਣ ਤਾਂ ਪ੍ਰਤੱਖਣਹਾਰੇ 'ਮਨ' ਵਿਚੋਂ ਪੈਦਾ ਹੁੰਦੇ ਹਨ । ਜੋ ਸੰਭਾ ਫੁਲ ਦੀ ਮਹਕ ਲਈ, ਬੁਲਬੁਲ ਦੀ ਚਹਕ ਲਈ ਜਾਂ ਸਰਜ਼ ਦੀ ਚਮਕ ਲਈ ਬਿਨਾਂ ਹੱਕ ਕੁਦਰਤ ਨੂੰ ਪ੍ਰਾਪਤ ਹੋ ਜਾਂਦੀ ਹੈ, ਅਸਲ ਵਿਚ 6 ਸੋਭਾ ਸਾਨੂੰ ਆਪਣੇ ਆਪ ਲਈ ਰਾਖਵੀਂ ਰੱਖਣੀ ਚਾਹੀਦੀ ਹੈ । ਕਵੀ ਲੋਕ ਤਾਂ ਟੱਪਲ ਹੀ ਖਾਧੀ ਬੈਠੇ ਹਨ । ਉਹਨਾਂ ਨੂੰ ਤਾਂ ਕੁਦਰਤ ਦੇ ਨਹੀਂ ਸਗੋ) ਆਪਣੇ ਸਨ, ਗਉਣੇ ਚਾਹੀਦੇ ਹਨ, ਤੇ ਮਨਖੀ ਮਨ ਦੀ ਵਡਿਆਈ ਨਿਰੂਪਣ ਹਿਤ ਨਿੱਜ-ਸੰਸਾ ਦੀਆਂ 1 R. J. Hirst-The Problem of Perception. London. George Allen & Unwin (1959) p. 164, 2. 6. N. Whitehead Quoted by Sir Russel Brain in Some Reflections on Genius (chapter on Symbol and Image) London. Pitman Medical Publication (960)