ਪੰਨਾ:Alochana Magazine June 1960.pdf/3

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰਲੋਕ ਸਿੰਘ ਕੰਵਰ-

ਪੰਜਾਬੀ ਸਾਹਿਤ ਤੇ ਵਾਦ

ਸਾਹਿਤ ਤੇ ਵਾਦਾਂ ਦੇ ਪਰਸਪਰ ਸੰਬੰਧਾਂ ਨੂੰ ਸਾਮਾਜਿਕ ਜੀਵਨ ਦੇ ਪਿਛੋਕੜ ਦੇ ਆਧਾਰ ਤੇ ਸੁਨਿਸ਼ਚਿਤ ਕਰ ਕੇ ਇਨ੍ਹਾਂ ਦੇ ਇਕਸਾਰ ਸੰਜੋਗ ਦਵਾਰਾ, ਸਾਮਾਜਿਕ ਜ਼ਿੰਦਗੀ ਨੂੰ ਵਾਸਤਵਿਕ ਸੇਧ ਤੇ ਪਾਉਣ ਦੀ ਸਮੱਸਿਆ, ਆਧੁਨਿਕ ਵਿਗਿਆਨਕ ਜੁਗ ਦੀ ਇਕ ਮਹਤਵ-ਪੂਰਣ ਸਮਸਿਆ ਹੈ।

ਅਜੋਕਾ ਸਾਮਾਜਿਕ ਪ੍ਰਕਰਣ ਅਪਣੇ ਸੁਭਾਵ ਵਿਚ ਬਹੁ-ਪੱਖੀ ਚੇਤੰਨਤਾ ਵਾਲਾ ਹੈ। ਇਹ ਸੁਵਿਕਸਿਤ ਸਥਿਤੀ ਇਸ ਨੇ ਪ੍ਰਗਤੀ ਮਾਰਗ ਤੇ ਤੁਰਦੇ ਪਦਾਰਥਕ ਸੰਘਰਸ਼ ਵਿਚੋਂ ਹੀ ਪ੍ਰਾਪਤ ਕੀਤੀ ਹੈ ਤੇ ਅਜ ਇਸ ਦੀ ਵਿਗਿਆਨਕ ਸੂਝ ਵਿਚ ਇੰਨੀ ਸਮਰਥਾ ਆ ਗਈ ਹੈ ਕਿ ਇਸ ਦੀ ਸੰਘਰਸ਼ਾਤਮਕ ਸਥਿਤੀ ਦੀ ਹਰ ਕਰੰਵਟ ਵਿਚਾਰਾਤਮਕ ਪਖ ਤੋਂ ਨਵੇਂ ਨਵੇਂ ਪਹਿਲੂ ਬਦਲ ਕੇ ਨਵੀਆਂ ਨਵੀਆਂ ਵਿਚਾਰ-ਧਾਰਾਵਾਂ ਸਾਹਮਣੇ ਲਿਆ ਰਹੀ ਹੈ। ਜੀਵਨ ਸੰਬੰਧੀ ਭਿੰਨ ਭਿੰਨ ਦਿਸ਼ਾਵਾਂ ਤੇ ਕੋਣਾਂ ਤੋਂ ਸਿਧਾਂਤ ਘੜਨੇ ਆਧੁਨਿਕਤਾ ਦਾ ਵਿਸ਼ੇਸ਼ ਲਛਣ ਬਣ ਗਇਆ ਜਾਪਦਾ ਹੈ। ਇਸ ਦਾ ਫਲ ਰੂਪ ਪੂੰਜੀਵਾਦੀ ਕੀਮਤਾਂ ਤੇ ਆਧਾਰਿਤ ਅਜੋਕੇ ਯੁਗ ਦੀ ਬਹੁ-ਪੱਖੀ ਤੇ ਜਟਿਲ ਪ੍ਰਕ੍ਰਿਤੀ ਦੇ ਹਰ ਵਰਗ ਵਿਚ ਭਿੰਨ ਭਿੰਨ ਵਿਚਾਰ-ਸਿਧਾਂਤ ਵਾਦਾਂ ਦੇ ਰੂਪ ਧਾਰ ਕੇ ਸਾਹਮਣੇ ਆ ਰਹੇ ਹਨ। ਜਿਵੇਂ ਸਾਮਾਜਿਕ ਜੀਵਨ ਦਾ ਬਾਹਰਮੁਖੀ, ਵਿਵਹਾਰਕ, ਨਿਤਾਪ੍ਰਤੀ ਪਖ ਆਪਣੀ ਪ੍ਰਕ੍ਰਿਤੀ ਵਿਚ ਬਹੁ-ਬਿਧ ਰੰਗਲਾ ਤੇ ਪੇਚਦਾਰ ਹੈ ਇਵੇਂ ਹੀ ਇਸ ਦੇ ਸਬੂਲ ਸੁਭਾਵ ਦੇ ਆਧਾਰ ਤੇ ਉਪਜਿਆ ਸੂਖਮ ਵਿਚਾਰ ਪ੍ਰਕਰਣ ਵੀ ਭਿੰਨ ਭਿੰਨ ਮਤਾਂ ਤੇ ਵਾਦਾਂ ਦੇ ਰੂਪ ਵਿਚ ਵਿਚਰ ਰਹਿਆ ਹੈ। ਹਰ ਮਤ ਤੇ ਵਾਦ ਆਪਣੇ ਆਪਣੇ ਘੇਰੇ ਵਿਚ ਸੀਮਿਤ ਜ਼ਿੰਦਗੀ ਨੂੰ ਸੁਨਿਸ਼ਚਿਤ ਲੀਹਾਂ ਤੇ ਪਾਉਣ ਦਾ ਦਾਅਵੇਦਾਰ ਬਣਦਾ ਹੈ।

ਜਿਵੇਂ ਜੀਵਨ ਨੂੰ ਭਿੰਨ ਭਿੰਨ ਦ੍ਰਿਸ਼ਟੀਕੋਣਾਂ ਤੋਂ ਵੇਖਣ ਵਾਲੇ ਵਾਦਾਂ ਦੀ ਬਹੁਲਤਾ ਪ੍ਰਤਖ ਹੈ, ਇਸੀ ਤਰ੍ਹਾਂ ਸਾਹਿਤ ਦੇ ਆਪਣੇ ਵਿਅਕਤੀਗਤ ਸ਼ੈਲੀ ਨਿਰਮਾਣ ਲਈ ਵੀ ਕਈ ਵਾਦ ਵਿਚਰ ਰਹੇ ਹਨ। ਡੂੰਘੀ ਤੇ ਦੀਰਘ ਦ੍ਰਿਸ਼ਟੀ ਤੋਂ