ਨਾ ਹੋਵੇ। ਹੁਣ ਹੀਰ ਨੇ ਰਾਂਝੇ ਨੂੰ ਕਹਿਆ ਕਿ ਜਦ ਸਾਡੇ ਕੋਲ ਸ਼ਾਹੀ ਪਰਵਾਨਾ ਹੈ, ਉਹਨਾਂ ਨੂੰ ਕੋਈ ਕੀ ਕਹਿ ਸਕਦਾ ਹੈ। ਫਜ਼ਲ ਸ਼ਾਹ ਪਹਿਲੇ ਦਸ ਚੁਕਾ ਹੈ ਕਿ ਝੰਗ ਅਦਲੀ ਰਾਜੇ ਦੇ ਰਾਜ ਵਿਚ ਸ਼ਾਮਲ ਸੀ, ਇਸ ਲਈ ਝੰਗ ਵਿਚ ਉਸ ਦੇ ਫਰਮਾਨ ਦੀ ਅਦੂਲੀ ਕਿਵੇਂ ਹੋ ਸਕਦੀ ਸੀ।
ਇਹੋ ਸੋਚ ਹੀਰ ਨੇ ਰਾਂਝੇ ਨੂੰ ਆਖਿਆ-
ਬਾਪ ਦੇਖ ਫਰਮਾਨ ਸੁਲਤਾਨ ਸੰਦਾ।
ਹਥੀਂ ਦੇਸੀ ਆ ਅਕਦ ਪੜ੍ਹਾ ਸਾਈਂ।
(ਫਜ਼ਲ ਸ਼ਾਹ)
ਕਿਉਂ ਜੁ
ਐਵੇਂ ਗਈ ਤਾਂ ਮੁਝ ਉਧਾਲ ਕਹਿਸਨ।
ਤੇਰੀਆਂ ਭਾਬੀਆਂ ਬੋਲੀਆਂ ਲਾ ਸਾਈਂ।
(ਫਜ਼ਲ ਸ਼ਾਹ)
ਝੰਗ ਵਾਸੀਆਂ ਨੂੰ ਇਸ ਸਾਰੇ ਬਿਰਤਾਂਤ ਦਾ ਪਤਾ ਨਹੀਂ ਹੁੰਦਾ, ਇਸ ਲਈ ਜਦ ਉਹ ਹੀਰ ਦੇ ਨਾਲ ਰਾਂਝੇ ਨੂੰ ਝੰਗ ਵਿਚ ਆਉਂਦੇ ਦੇਖਦੇ ਹਨ ਤਾਂ ਸਮਝਦੇ ਹਨ-
ਸ਼ਾਇਦ ਖੇੜਿਆਂ ਨੇ ਘਰ ਦਾ ਸਮਝ ਕਾਮਾ,
ਦਿਤਾ ਹੀਰ ਦੇ ਸੰਗ ਭਿਜਾ ਸਾਈਂ।
(ਫਜ਼ਲ ਸ਼ਾਹ)
ਦਸਿਆ ਹੈ ਕਿ ਚੂਚਕ ਨੇ ਸ਼ਾਹੀ ਫਰਮਾਨ ਪੜ੍ਹਿਆ ਤੇ ਅੱਖਾਂ ਨਾਲ ਲਾਇਆ, ਰਾਂਝੇ ਨੂੰ ਨਹਾ ਧੁਆ ਕੇ ਨਵੀਂ ਪੁਸ਼ਾਕ ਪੁਆਈ ਤੇ ਤਖਤ ਹਜ਼ਾਰੇ ਨੂੰ ਜੰਝ ਲੈ ਕੇ ਆਉਣ ਲਈ ਤੋਰ ਦਿੱਤਾ।
ਇਧਰ ਰਾਂਝੇ ਨੂੰ ਗਾਨਾ ਬੰਨ੍ਹ ਮਾਈਏਂ ਪਾ ਦਿਤਾ ਗਇਆ, ਉਧਰ ਕੈਦੋਂ ਨੇ ਹੀਰ ਨੂੰ ਜਾ ਖਬਰ ਸੁਣਾਈ ਕਿ ਰਾਂਝੇ ਨੂੰ ਖੋੜਿਆਂ ਨੇ ਕਤਲ ਕਰ ਦਿਤਾ ਹੈ, ਹੀਰ ਸੁਣ ਕੇ ਬੇਹੋਸ਼ ਹੋ ਕੇ ਡਿੱਗ ਪੈਂਦੀ ਹੈ ਅਤੇ ਬੇਹੋਸ਼ੀ ਵਿੱਚ ਹਿ ਉਸ ਨੂੰ ਜਹਿਰ ਦੇ ਕੇ ਮਾਰ ਦਿੱਤਾ ਜਾਂਦਾ ਹੈ। ਉਸ ਨੂੰ ਮਘਿਆਣੇ ਲਾਗੇ ਦਫਨਾਇਆ ਜਾਂਦਾ ਹੈ।
ਵਟਣਾ ਮਲਵਾ ਰਹੇ ਰਾਂਝੇ ਨੂੰ ਵਰਤ ਗਏ ਭਾਣੇ ਬਾਰੇ ਤਾਰ ਖੜਕਦੀ ਹੈ ਤੇ ਉਹ ਰੋਣਾ ਧੋਣਾ ਸ਼ੁਰੂ ਕਰ ਦੇਂਦਾ ਹੈ। ਇਸ ਨੂੰ ਲੋਕਾਂ ਨੇ ਸ਼ੁਦਾ ਜਾਣਿਆ। ਸੁਤੇ ਰਾਂਝੇ ਕੋਲ ਹੀਰ ਦੀ ਰੂਹ ਪਹੁੰਚਦੀ ਹੈ। ਰਾਂਝੇ ਦੇ ਦਿਮਾਗ ਦੇ ਫਿਰ ਜਾਣ ਕਰ ਕੇ ਬਰਾਤ ਸਾਹੇ ਤੇ ਤੁਰ ਨਹੀਂ ਸਕਦੀ। ਏਨੇ ਨੂੰ ਚੂਚਕ ਦਾ ਲਾਗੀ ਹੀਰ ਦੀ ਮੌਤ ਦੀ ਮਨਹੂਸ ਖਬਰ ਲੈ ਕੇ ਤਖਤ ਹਜ਼ਾਰੇ ਪਹੁੰਚ ਜਾਂਦਾ ਹੈ, ਰਾਂਝਾ ਮੰਦੇ ਹਾਲ ਹੀਰ ਦੀ ਕਬਰ ਤਕ ਪਹੁੰਚ ਕੇ ਉਸ ਵਿਚ ਡਿਗ ਪੈਂਦਾ ਹੈ, ਕਬਰ ਮੂੰਹ ਖੋਲ੍ਹ ਕੇ ਰਾਂਝੇ ਦੇ ਸਰੀਰ ਨੂੰ ਕਬੂਲ ਕਰਦੀ ਹੈ।
੫੯