ਪੰਨਾ:Alochana Magazine March 1961.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੇਖਕ :- ਰਵੀਂਦ੍ਰ ਨਾਥ ਟੈਗੋਰ ਅਨੁਵਾਦਕ :- ਜਗਜੀਤ ਸਿੰਘ ਆਨੰਦ ŠE ਛੰਦ ਦੇ ਅਰਥ | ਗੱਲ ਜਦੋਂ ਸਿੱਧੀ ਖਲੋਤੀ ਰਹਿੰਦੀ ਹੈ ਓਦੋਂ ਕੇਵਲ ਅਰਥਾਂ ਨੂੰ ਪ੍ਰਗਟ ਕਰਦੀ ਹੈ । ਪਰ ਉਸੇ ਗੱਲ ਨੂੰ ਜਦੋਂ ਤਿਰਛਾ ਢੰਗ ਤੇ ਵਿਸ਼ੇਸ਼ ਚਾਲ ਦਿਤੀ ਜਾਏ, ਓਦੋਂ ਉਹ ਆਪਣੇ ਅਰਥਾਂ ਨਾਲੋਂ ਵਧੇਰੇ ਕੁਝ ਪ੍ਰਗਟ ਕਰਦੀ ਹੈ । ਉਹ ਵਧੇਰੇ ਕੁਝ ਕੀ ਹੈ, ਇਹ ਕਹਣਾ ਹੀ ਮੁਸ਼ਕਿਲ ਹੈ, ਕਿਉਂਕਿ ਉਹ ਕਹਿਣ ਤੋਂ ਪਰੇ ਹੈ, ਇਸ ਲਈ ਅਕਹ ਹੈ । ਜੋ ਅਸੀਂ ਵੇਖਦੇ, ਸੁਣਦੇ, ਜਾਣਦੇ ਹਾਂ, ਉਸ ਨਾਲ ਜਦੋਂ ਅਕੱਥਤਾ ਦਾ ਮੇਲ ਹੁੰਦਾ ਹੈ, ਓਦੋਂ ਉਸੇ ਨੂੰ ਹੀ ਅਸੀਂ ਰਸ ਆਖਦੇ ਹਾਂ । ਅਰਥਾਤ ਉਸ ਜਿਸ ਨੂੰ ਅਨੁਭਵ ਕੀਤਾ ਜਾਂਦਾ ਹੈ, ਉਸਦੀ ਵਿਆਖਿਆ ਨਹੀਂ ਕੀਤੀ ਜਾਂਦੀ । ਸਭ ਜਾਣਦੇ ਹਨ ਕਿ ਇਹ ਰਸ ਹੀ ਹੈ ਕਾਵਿ ਦਾ ਵਿਸ਼ਯ । | ਇਥੇ ਇਕ ਗੱਲ ਧਿਆਨ ਯੋਗ ਹੈ, ਅਕਹ ਸ਼ਬਦ ਦੇ ਅਰਥ ਇਹ ਨਹੀਂ ਕਿ ਉਸ ਸੰਬੰਧੀ ਸੋਚਿਆ ਨਹੀਂ ਜਾ ਸਕਦਾ । ਜੇ ਇਹ ਹੁੰਦੇ ਤਾਂ ਉਹ ਕਾਵਿ, ਅਕਾਵ ਦੁਕਾਵ ਕਿਸੇ ਵੀ ਕੰਮ ਨਾ ਆਉਂਦਾ । ਵਸਤੁ ਪਦਾਰਥ ਦੇ ਵਿਸ਼ੇਸ਼ ਖ਼ਾਸੇ ਦਾ ਨਿਰਣਯ ਕੀਤਾ ਜਾ ਸਕਦਾ ਹੈ, ਪਰ ਰਸ ਪਦਾਰਥ ਦੇ ਵਿਸ਼ੇਸ਼ ਖਾਸੇ ਦਾ ਨਹੀਂ। ਪਰ ਰਸ ਸਾਡਾ ਨਿਰਾ ਅਹਿਸਾਸ ਦਾ ਵਿਸ਼ਯ ਹੈ । ਗੁਲਾਬ ਨੂੰ ਅਸੀਂ ਵਸਤੂ ਰੂਪ ਵਿਚ ਜਾਣਦੇ ਹਾਂ ਤੇ ਗੁਲਾਬ ਨੂੰ ਅਸੀਂ ਰਸ ਰੂਪ ਵਿਚ ਪਾਉਂਦੇ ਹਾਂ । ਇਸ ਵਿਚ ਵਸਤੂਜਾਣਨ ਦੀ ਅਸੀਂ ਸਾਦੇ ਸ਼ਬਦਾਂ ਵਿਚ ਉਸ ਦੇ ਅਕਾਰ, ਘੇਰੇ, ਭਾਰ, ਕੋਮਲਤਾ ਇਤਿਆਦਿ ਕਈ ਤਰ੍ਹਾਂ ਦੀ ਪਛਾਣ ਦਾਰਾ ਵਿਆਖਿਆ ਕਰ ਸਕਦੇ ਹਾਂ, ਪਰ ਰਸਪਾਣਾ ਇਕ ਅਜਿਹਾ ਅਖੰਡ ਵਿਹਾਰ ਹੈ ਕਿ ਉਸਦਾ ਵਰਣਨ ਉਸ ਤਰ੍ਹਾਂ ਸਾਦੇ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ; ਪਰ ਉਸ ਕਾਰਨ ਹੀ ਉਹ ਅਲੌਕਿਕ, ਅਦਭੁਤ, ਜਾਂ ਬਹੁਤ ਬੜਾ ਕੁਝ ਨਹੀਂ ਹੈ । ਸਗੋਂ ਰਸ ਦਾ ਅਹਿਸਾਸ ਵਸਤੂ-ਗਿਆਨ ਤੇ ਦਾ ਨੜ ਵਾਲਾ, ਸ਼ਕਤੀ ਵਾਲਾ, ਡੂੰਘਾਈ ਵਾਲਾ ਹੈ । ਇਸੇ ਲਈ ਗੁਲਾਬ ਦੇ ਆਨੰਦ ਨੂੰ