ਜੋਗਿੰਦਰ ਸਿੰਘ ਐਮ. ਏ. ਭਾਸ਼ਾ ਵਿਭਾਗ--
ਕਾਫੀਆ ਬੋਧ*
ਸ਼ਿਅਰ ਦੀ ਜੋ ਤਾਰੀਫ ਸਿਆਣਿਆਂ ਨੇ ਕੀਤੀ ਹੈ ਉਸ ਦੇ ਅਨੁਸਾਰ ਕਾਫ਼ੀਆ ਸ਼ਿਅਰ ਦਾ ਕੋਈ ਜ਼ਰੂਰੀ ਅੰਗ ਨਹੀਂ, ਪਰ ਕਾਫ਼ੀਆ ਕਵਿਤਾ ਦਾ ਸ਼ਿੰਗਾਰ ਹੈ ਅਤੇ ਸ਼ਿਅਰ ਦਾ ਜਾਦੂ ਇਸ ਦੀ ਵਰਤੋਂ ਨਾਲ ਵਧੇਰੇ ਅਸਰਕਾਰ ਹੋ ਜਾਂਦਾ ਹੈ। ਕੰਨਾਂ ਨੂੰ ਇਸ ਦੀ ਧੁਨਕਾਰ ਚੰਗੀ ਲਗਦੀ ਹੈ ਅਤੇ ਮਨ ਨੂੰ ਵਧੇਰੇ ਖਿਚ ਪਾਂਦੀ ਹੈ।
ਬੜੇ ਸ਼ੌਕ ਦੀ ਗਲ ਹੈ ਕਿ ਪੰਜਾਬੀ ਦਾ ਸਾਹਿਤ ਭੰਡਾਰ ਹਾਲੇ ਤਕ ਕਾਫੀਆ ਬੋਧ ਜਿਹੇ ਵਿਆਕਰਣ ਦੇ ਅਤੀ ਜ਼ਰੂਰੀ ਅੰਗ ਤੋਂ ਬਿਲਕੁਲ ਹੀ ਸੱਖਣਾ ਹੈ ਅਤੇ ਕਿਸੇ ਪਿੰਗਲਕਾਰ ਜਾਂ ਵਿਆਕਰਣ-ਵੇਤਾ ਨੇ ਏਧਰ ਧਿਆਨ ਨਹੀਂ ਦਿੱਤਾ। ਇਕ ਅੱਧ ਪਿੰਗਲ ਵਿਚ ਨਾਮ ਮਾਤਰ ਦੋ ਚਾਰ ਸਤਰਾਂ ਮੁਢਲੀ ਜਾਣ ਪਛਾਣ ਦੇ ਤੌਰ ਤੇ ਜੇ ਕਿਸੇ ਕਰਤਾ ਨੇ ਦੇ ਵੀ ਦਿੱਤੀਆਂ ਹਨ ਤਾਂ ਉਨ੍ਹਾਂ ਵਲ ਕਿਸੇ ਨੇ ਧਿਆਨ ਨਹੀਂ ਦਿੱਤਾ। ਦੂਜੀ ਗਲ ਇਹ ਹੈ ਕਿ ਮਨੁਖੀ ਰੁਚੀਆਂ ਹਮੇਸ਼ਾ ਸੌਖ ਵਲ ਪ੍ਰੇਰੀਆਂ ਜਾਂਦੀਆਂ ਰਹੀਆਂ ਹਨ, ਇਸੇ ਲਈ ਕਵੀ ਲੋਕ ਕਾਫ਼ੀਏ ਦੇ ਬੰਧਨਾਂ ਨੂੰ ਵਾਧੂ ਜੰਜਾਲ ਸਮਝਦੇ ਆਏ ਹਨ ਅਤੇ ਕਾਫੀਏ ਤੇ ਵਜ਼ਨ ਵਿਰੁਧ ਘਣੇ ਚਿਰ ਤੋਂ ਮੁਹਿੰਮ ਜਾਰੀ ਹੈ। ਫਰੀ ਵਰਸ (Free Verse) ਤੇ ਬਲੈਂਕ ਵਰਸ (Blank Verse) ਇਸੇ ਮੁਹਿੰਮ ਦਾ ਸਿੱਟਾ ਹਨ। ਉਰਦੂ ਵਿਚ ਅਦਬੇ ਲਤੀਫ ਤੇ ਪੰਜਾਬੀ ਵਿਚ ਸਿਰ ਖੰਡੀ ਛੰਦ ਵੀ ਇਸੇ ਅਸਰ ਹੇਠ ਹੋਂਦ ਵਿਚ ਆਏ ਪਰਤੀਤ ਹੁੰਦੇ ਹਨ, ਪਰ ਕਾਫੀਏ ਤੇ ਵਜ਼ਨ ਦੀ ਸੁਤੰਤਰਤਾ ਦੇ ਬਾਵਜੂਦ ਇਹ ਲੋਕ ਉਨ੍ਹਾਂ ਕਵੀਆਂ ਨਾਲੋਂ ਵਧੇਰੇ ਦਿਲ-ਖਿਚਵਾਂ ਕਾਵਿ ਪੇਸ਼ ਨਹੀਂ ਕਰ ਸਕੇ, ਜਿਹੜੇ ਕਾਫੀਏ ਤੇ ਵਜ਼ਨ ਦੀ
*ਇਸ ਲੇਖ ਦਾ ਵਧੇਰੇ ਹਿੱਸਾ ਅਬੂਯਾਕੂਬ ਸੱਕਾਕੀ, ਜੋ ਅਰਬੀ ਦੇ ਪ੍ਰਸਿਧ ਵਿਆਕਰਣੀ ਤੇ ਭਾਸ਼ਾ ਵਿਗਿਆਨੀ ਹੋਏ ਹਨ, ਦੇ ਕਾਫੀਆ ਬੋਧ ਦੇ ਆਧਾਰ ਤੇ ਤਿਆਰ ਕੀਤਾ ਗਇਆ ਹੈ। ਜਿਹੜੀਆਂ ਗੱਲਾਂ ਪੰਜਾਬੀ ਦੇ ਅਨੁਕੂਲ ਨਹੀਂ ਸਨ ਛੱਡ ਦਿਤੀਆਂ ਗਈਆਂ ਹਨ ਅਤੇ ਅਰਬੀ ਪਰਿਭਾਸ਼ਾਵਾਂ ਨੂੰ ਭਾਰਤੀ ਸ਼ਬਦਾਂ ਵਿਚ ਬਦਲ ਦਿਤਾ ਗਇਆ ਹੈ। ਅਰਬੀ ਇਤਲਾਹਾਂ ਵੀ ਹੇਠ ਫੁਟ ਨੋਟ ਵਿਚ ਨਾਲ ਨਾਲ ਦਿਤੀਆਂ ਗਈਆਂ ਹਨ।
੧