ਪੰਨਾ:Alochana Magazine November 1958.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਮਸ਼ੇਰ ਸਿੰਘ ਅਸ਼ੋਕ-- ਸੋਢੀ ਮਿਹਰਬਾਨ ਦੀ ਆਦਿ ਰਾਮਾਇਣ ਰਾਮਾਇਣ ਸੰਬੰਧੀ ਸਾਹਿੱਤ ਦੇ ਸ਼ਰਧਾਲੂਆਂ ਤੇ ਖੋਜੀਆਂ ਨੇ ਸ਼ਾਇਦ ਹੀ ਇਹ ਕਦੇ ਸੁਣਿਆ ਹੋਵੇਗਾ ਕਿ ਸੋਢੀ ਮਿਹਰਬਾਨ ਨਾਮੀ ਕੋਈ ਵਿਅਕਤੀ ਵੀ ਰਾਮਾਇਣ ਦੇ ਲੇਖਕ ਸਨ | ਆਓ, ਅੱਜ ਅਸੀਂ ਇਨ੍ਹਾਂ ਦੀ ਹੀ ਆਦਿ ਰਾਮਾਇਣ ਦੀ, ਜੋ ਉਨ੍ਹਾਂ ਦੇ ਸੱਜਾ-ਨਸ਼ੀਨ ਹਰਿ ਅਥਵਾ ਹਰੀਆਂ ਜੀ ਦੀ ਲਿਖੀ ਹੋਈ ਟੀਕਾਟਿਪਣੀ ਸਹਿਤ ਹੈ, ਆਪਣੇ ਰਾਮਾਇਣ ਪ੍ਰੇਮੀ ਪਾਠਕਾਂ ਨਾਲ ਸੰfਖਪਤ ਵਾਕਫੀਅਤ ਕਰਵਾਉਂਦੇ ਹਾਂ । | ਸਭ ਤੋਂ ਪਹਿਲਾਂ ਵਿਚਾਰਣ ਯੋਗ ਗੱਲ ਇਹ ਹੈ ਕਿ ਸੋਢੀ ਮਿਹਰਬਾਨ ਕੌਣ ਸਨ ਅਤੇ ਉਨਾਂ ਦਾ ਇਸ ਰਾਮਾਇਣ ਨਾਲ ਕੀ ਸੰਬੰਧ ਸੀ ? ਇਸ ਸੰਬੰਧ ਵਿਚ ਚੰਗੀ ਤਰ੍ਹਾਂ ਜਾਣੂ ਹੋਣ ਲਈ ਸਾਨੂੰ ਪੰਜਾਬ ਦੇ ਮੁਗਲਈ ਸਮੇਂ ਦੇ ਇਤਿਹਾਸ ਦਾ ਚੰਗੀ ਤਰਾਂ ਅਧਿਐਨ ਕਰਨਾ ਜ਼ਰੂਰੀ ਹੈ । ਸਿੱਖ-ਇਤਿਹਾਸ ਦੀਆਂ ਲਿਖਤਾਂ ਅਨੁਸਾਰ ਸੋਢੀ ਮਿਹਰਬਾਨ ਸਿੱਖਾਂ ਦੇ ਚੌਥੇ ਗੁਰੂ ਰਾਮ ਦਾਸ ਜੀ ਦੇ ਪੋਤਰੇ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਭਤੀਜੇ ਅਰਥਾਤ ਉਨ੍ਹਾਂ ਦੇ ਵਡੇ ਭਾਈ ਪ੍ਰਿਥੀ ਚੰਦ ਅਥਵਾ ਪਿਥੀਏ ਦੇ ਇਕਲੌਤੇ ਪੁੱਤਰ ਸਨ । ਸ੍ਰੀ ਹਰਿ ਜੀ, ਜੋ ਇਕ ਪ੍ਰਸਿਧ ਸੰਤ ਕਵੀ ਹੋਏ ਹਨ, ਇਨ੍ਹਾਂ ਹੀ ਸੋਢੀ ਮਿਹਰਬਾਨ ਹੋਰਾਂ ਦੇ ਉਤਰਅਧਿਕਾਰੀ ਅਥਵਾ ਗੱਦ-ਨਸ਼ੀਨ ਸਨ । ਸੋਢੀ ਮਿਹਰਬਾਨ ਬਾਦਸ਼ਾਹ ਜਹਾਂਗੀਰ ਦੇ ਸਮਕਾਲੀ ਸਨ | ਸ੍ਰੀ ਗੁਰ ਅਰਜਨ ਦੇਵ ਜੀ ਇਨਾਂ ਨਾਲ ਅੱਛਾ ਸਨੇਹ ਰਖਦੇ ਸਨ, ਪਰ ਇਨ੍ਹਾਂ ਦੇ ਪਿਤਾ ਪ੍ਰਥੀ ਚੰਦ ਦੀ ਗੁਰੂ ਜੀ ਦੇ ਨਾਲ ਵਿਰੋਧਤਾ ਹੋਣ ਦੇ ਕਾਰਣ ਆਖਰ ਇਨਾਂ ਨੇ ਵੀ ਪਿਉ ਦੇ ਮਗਰ ਹੀ ਜਾਣਾ ਹੋਇਆ ਜਿਸ ਕਰਕੇ ਇਹ ਵੀ ਗੁਰੂ-ਘਰ ਨਾਲ ਦਿਲੋਂ ਦੇਖ ਹੀ ਪ੍ਰਗਟ ਕਰਦੇ ਰਹੇ । ਪਿਥੀ ਚੰਦ ਆਪਣੇ ਆਪ ਨੂੰ ਗੁਰ-ਗੱਦੀ ਦਾ ਅਧਿਕਾਰੀ ਸਮਝਦਾ ਸੀ । ਉਹ ਆਪਣੇ ਆਪ ਨੂੰ ਪੰਜਵਾਂ ਗੁਰੂ ਮੰਨਦਾ ਸੀ । ਜਾਂ ਛੇਵਾਂ, ਇਹ ਇਕ ਬਹਿਸ ਵਲਾ ਸਵਾਲ ਹੈ, ਪਰ ਇਸ ਗੱਲ ਵਿਚ ਕੋਈ ਸੰਦੇਹ ਨਹੀਂ ਕਿ ਸੋਢੀ ਮਿਹਰਬਾਨ, ੩੯