ਪੰਨਾ:Alochana Magazine November 1958.pdf/48

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਕਵਿਤਾਵਾਂ ਕੇਵਲ ਕਲਾਤਮਕ ਹਨ, ਰਸਾਤਮਕ ਨਹੀਂ ! ਸੋਢੀ ਮਿਹਰਬਾਨ ਜਿਸ ਤਰ੍ਹਾਂ ਉਨ੍ਹਾਂ ਦੀ ਤਰ੍ਹਾਂ ਰਚਨਾ-ਸ਼ੈਲੀ ਤੋਂ ਪਤਾ ਲਗਦਾ ਹੈ, ਪੁਰਾਤਨ-ਢੰਗ ਦੇ ਭਗਤਕਵੀ ਸਨ । ਉਹ ਜੋ ਕੁਝ ਲਿਖਦੇ ਸਨ ਉਹ ਜਾਂ ਤਾਂ ਉਨ੍ਹਾਂ ਦੀ ਮਨ ਦੀ ਪ੍ਰਸੰਨਤਾ ਲਈ ਹੁੰਦਾ ਸੀ ਤੇ ਜਾਂ ਕੇਵਲ ਆਪਣੇ ਨਿਸ਼ਚਿਤ ਕੀਤੇ ਹੋਏ ਵਿਚਾਰਾਂ ਦੇ ਅਨੁਸਾਰ ਚੇਲਿਆਂ ਵਿਚ ਧਾਰਮਿਕ ਪ੍ਰਚਾਰ ਕਰਨ ਦੇ ਲਈ । ‘ਵਾਰ ਪੀਰਾਂ ਦੀ’ ਅਤੇ ‘ਆਦਿ ਰਾਮਾਇਣ ਜੇਹੀਆਂ ਕਾਵਿ-ਰਚਨਾਵਾਂ ਲਿਖ ਕੇ ਉਨ੍ਹਾਂ ਦੀ ਦਿਲੀ ਮਨਸ਼ਾ ਮੁਸਲਮਾਨਾਂ ਤੇ ਹਿੰਦੂਆਂ ਨੂੰ ਖੁਸ਼ ਕਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਕਾਬਲੇ ਪਰ ਆਪਣੇ ਵਲ ਖਿੱਚਣਾ ਵੀ ਸੀ, ਕਿਉਂਕਿ ਸਿੱਖ ਗੁਰੂਆਂ ਵਿਚੋਂ ਕਿਸੇ ਇਕ ਨੇ ਵੀ ਅਜੇ ਤਕ ਕੋਈ ਅਜਿਹੀ ਵਿਅਕਤੀਗਤ ਪਸ਼ੰਸਾ ਦੀ ਕਾਵਿ-ਰਚਨਾ ਜਾਂ ਬਾਣੀ, ਜਿਸ ਵਿਚ ਕਿਸੇ ਵੀ ਪੀਰ, ਪੈਗੰਬਰ, ਰਸੂਲ ਅਥਵਾ ਅਵਤਾਰ ਦੀ ਉਪਮਾ ਕੀਤੀ ਗਈ ਹੋਵੇ ਨਹੀਂ ਲਿਖੀ ਸੀ । ਇਹ ਕਵਿਤਾਵਾਂ ਕਈ ਥਾਵੇਂ ਤੁਕ-ਬੰਦੀ ਦੇ ਦਰਜੇ ਤੋਂ ਘੱਟ ਹੀ ਉਪਰ ਉਠਦੀਆਂ ਹਨ, ਪਰ ਆਦਿ ਰਾਮਾਇਣ ਦੀ ਕੁਝ ਗੱਦ-ਰਚਨਾ ਕਈ ਥਾਈਂ ਬੜੀ ਵਿਚਿਤ ਤੇ ਦਿਲ ਨੂੰ ਖਿੱਚ ਪਾਉਣ ਵਾਲੀ ਹੈ, ਜਿਵੇਂ ਕਿ ਦੂਜੀ ਕਥਾ ਵਿਚ ਲੰਕਾ ਦੀ ਮੁੜ ਉਸਾਰੀ ਦੇ ਸੰਬੰਧ ਵਿਚ ਲਿਖਿਆ ਹੈ : “ਤਬ ਰਾਵਣ ਸਭੇ ਹੀ ਵਰ ਲੈ ਕਰਿ ਘਰਿ ਆਇਆ । ਤਬ ਆਇ ਕਰਿ ਮਾਟੀ ਕੀ ਲੰਕਾ ਉਸਾਰੀ । ਜਿਉ ਜਿਉ ਸ੍ਰੀ ਮਹਾਦੇਵ ਵਿਧਿ ਕਹੀ ਥੀ ਤਿਵੇਂ ਹੀ ਤਿਉ ਕੀਨੀ | ਅਰੁ ਇਨ ਭੀ ਉਖੀ ਭਾਂਤ ਰਚੀ । ਦਰਵਾਜਾ ਇਸ ਲੰਕਾ ਕਾ ਭੀ ਦੱਖਣ ਕੀ ਓਰ ਭਇਆ ਅਰੁ ਪੜਨਾਲੇ ਭੁਲ ਗਏ । ਮਾਟੀ ਕੀ ਲੰਕਾਂ ਮੀਚਤਿ ਰਿਖੀਸਰ ਕੀ ਦ੍ਰਿਸਟਿ ਦੇਖਣੇ ਸਾਥ ਸੋਨੇ ਕੀ ਭਈ । ਤਬ ਸੀ ਮਹਾਦੇਵ ਕੇ ਪ੍ਰਸ਼ਾਦ ਰਾਜੇ ਰਾਵਣ ਤੀਨ ਲੋਕ ਕਾ ਰਾਜ ਪਾਇਆ, ਅਰੁ ਤੇਤੀਸ ਕਰੋੜੀ ਦੇਵਤੇ ਅਪਨੀ ਬੰਦ ਸਾਲ ਮਹਿ ਆਣਿ ਰਾਖੇ ਅਰੁ ਜਮ ਭੀ ਘਾਣਿ ਕਰਿ ਬੰਦ ਬਚਿ ਬਾਂਧ ਰਾਖਿਆ ਅਰੁ ਰਾਵਣ ਕੇ ਰਾਜ ਮਹਿ ਮਰੈ ਕੋਈ ਨਾਹੀ ਅਰੁ ਬੜੇ ਬੜੇ ਦੇਵਤੇ ਅਪਨੀ ਸੇਵਾ ਮੇਂ ਲਗਾਏ ਅਰੁ ਬ੍ਰਹਮਾ ਦੁਆਰੇ ਉਪਰ ਬੈਠਾ ਵੇਦ ਪੜੇ, ਅਰੁ ਸੂਰਜ ਰਸੋਈ ਕ, ਅਰ ਚੰਦਮਾ ਸੇਜ ਕਾ ਰਖਿਅਕ ਭਇਆ, ਅਰੁ ਇੰਦ ਨਿਤਾਪ੍ਰਤਿ ਪਖਾ ਕਰੈ ਅਰੁ ਪਵਣੁ ਬੁਹਾਰੀ ਦੇਵੈ ਅਰੁ ਬੈਸੰਤਰੁ ਕਪੜੇ ਧੋਵੈ ।* ਅਰੂ ਜਹਾਂ ਲੌ ਰਾਵਣ ਕੀ ਆਗਿਆ ਹੋਇ ਤਹਾਂ ਕੀ ਬਰਖਾ ਹੋਇ: ਕਾਲ ਕਤਾਰ

  • ਲੰਕਾ ਸਾ ਕੋਟ ਸਮੁੰਦ ਸੀ ਖਾਈ । ਤੇਹਿ ਰਾਵਣ ਘਰਿ ਖਬਰ ਨ ਪਾਈ । ਚੰਦ ਸੂਰਜ ਜਾ ਕੇ ਤਪਤ ਰਸੋਈ । ਬੈਸੰਤਰ ਜਾ ਕੇ ਕਪਰੇ ਧੋਈ ।

(ਰਾਗ ਆਸਾ ਕਬੀਰ ਜੀ) ੪੬