ਆਲੋਚਨਾ ਸੰਬੰਧੀ ਸੂਚਨਾਵਾਂ ੧. “ਆਲੋਚਨਾ ਇਕ ਮਾਸਕ ਪੱਤਰ ਹੈ । ਇਹ ਹਰ ਮਹੀਨੇ ਦੀ ਪਹਲੀ ਤਾਰੀਖ ਨੂੰ ਪ੍ਰਕਾਸ਼ਿਤ ਹੋਣੇ ਸਭ ਪਾਠਕਾਂ ਦੇ ਹੱਥ ਵਿੱਚ ਪਹੁੰਚ ਜਾਂਦਾ ਹੈ । ਪਾਠਕ ਸੰਭਾਲ ਕਰ ਦਿਆ ਕਰਨ । ੨. ਚੰਦਾ : “ਆਲੋਚਨਾ ਕਿਸੇ ਨੂੰ ਨਮੂਨੇ ਵਜੋਂ ਨਹੀਂ ਭੇਜਿਆ ਜਾਂਦਾ | ਚੰਦਾ ਇਕ ਪਰਚੇ ਲਈ ਪੰਜਾਹ ਨ: ਪੈ: (ਭਾਰਤ ਤੋਂ ਬਾਹਰ ਭੇਜਣ ਲਈ ੭੫ ਨੰ: ੫:) ਤੇ ਸਾਲ ਲਈ ਪੰਜ ਰੁਪਏ (ਭਾਰਤ ਤੋਂ ਬਾਹਰ ਭੇਜਣ ਲਈ ਅੱਠ ਰੁਪਏ) ਪੇਸ਼ਗੀ ਆਉਣੇ ਜ਼ਰੂਰੀ ਹਨ । ਆਲੋਚਨਾ` ਵੀ. ਪੀ. ਪੀ. ਦਾਰਾ ਭੀ ਨਹੀਂ ਭੇਜਿਆ ਜਾਂਦਾ। ੩. ਆਲੋਚਨਾ ਵਿਚ ਕੇਵਲ ਸਾਹਿੱਤਕ ਖੋਜ ਦੇ ਸਮਾਲੋਚਨਾ ਦੇ ਲੇਖ ਹੀ 10 ਜਾਂਦੇ ਹਨ, ਜਾਂ ਪੰਜਾਬੀ ਵਿਚ ਛਪੀਆਂ ਪੁਸਤਕਾਂ ਦੇ ਰੀਵਿਉ । ੪. ਆਲੋਚਨਾ ਵਿੱਚ ਪ੍ਰਕਾਸ਼ਿਤ ਹਰੇਕ ਲੇਖ ਦਾ ਮੁਨਾਸਬ ਮੁਆਵਜ਼ਾ ਦਿੱਤਾ ਜਾਂਦਾ ਹੈ ਤੇ ਨਾਲੇ ਉਸ ਦੇ ਲੇਖ ਦੀਆਂ ਪੰਜ ਕਾਪੀਆਂ ਭੇਜੀਆਂ ਜਾਂਦੀਆਂ ਹਨ ' ੫, ਆਲੋਚਨਾ ਦੇ ਕਿਸੇ ਅੰਕ ਦੇ ਛਪਣ ਤੋਂ ਘਟ ਤੋਂ ਘਟ ਇਕ ਮਹੀਨਾ ਪਹਲਾਂ ਉਸ ਅੰਕ ਲਈ ਲੇਖ ਪਹੁੰਚ ਜਾਣੇ ਜ਼ਰੂਰੀ ਹਨ । . , ੬. ਨਾ-ਪਰਵਾਨ ਹੋਇਆ ਲੇਖ ਮੰਗਣ ਤੇ ਵਾਪਸ ਕਰ ਦਿੱਤਾ ਜਾਂਦਾ ਹੈ । ੭. ਹਰ ਲੇਖ ਸਾਫ਼, ਸ਼ੁੱਧ ਤੇ ਕਾਗਜ਼ ਦੇ ਇਕ ਪਾਸੇ ਲਿਖਿਆ ਹੋਣਾ ਚਾਹੀਦਾ ਹੈ ਪਦ-ਜੋੜ ਭੀ ਪ੍ਰਵਾਣਤ ਨਿਯਮ ਅਨੁਸਾਰ ਹੋਣੇ ਚਾਹੀਦੇ ਹਨ । ੮. ਏਜੰਸੀ ਪਰਚੂਨ ਨਿਰਖ ਤੇ ੩੩% ਕਮਿਸ਼ਨ ਤੇ ਦਿੱਤੀ ਜਾਂਦੀ ਹੈ । ਏਜੰਟ ਸਾਹਿਬਾਨ ਨੂੰ ਚਾਹੀਦਾ ਹੈ ਕਿ ਜਿੰਨੇ ਪਰਚਿਆਂ ਦੀ ਲੋੜ ਹੋਵੇ ਉਤਨਿਆਂ ਪਰਚਿਆਂ ਦੀ ਕੀਮਤ ਪੇਸ਼ਗੀ ਭੇਜਣ | ਦਸ ਪਰਚਿਆਂ ਤੋਂ ਘਟ ਲਈ ਕਮਿਸ਼ਨ ੨੫% ਹੈ । ਵਾਲੇ ਚਨਾ ਵਿੱਚ ਇਸ਼ਤਿਹਾਰ ਭੀ ਦਿੱਤੇ ਜਾ ਸਕਦੇ ਹਨ । ਨਿਰਖ ਲਿਖਾ ਪੜੀ ਕਰਕੇ ਨਿਯਤ ਕੀਤੇ ਜਾਣ।
ਪੰਨਾ:Alochana Magazine November 1961.pdf/48
ਦਿੱਖ