ਪੰਨਾ:Alochana Magazine October, November, December 1966.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੀ । ਚਾਰ, ਸਾਢੇ ਚਾਰ ਮੀਲ ਦੀ ਰੋਜ਼ਾਨਾ ਔਸਤ ਬਣੀ । ਇਹ ਦੀਵਾਲੀ ਸੰਨ ੧੫੧੦ ਦੀ ਸੀ ; ਅਕਤੂਬਰ ਦੀ ਤਕਰੀਬਨ ੧੦ ਤਾਰੀਖ਼ । ਸੰਨ ੧੫੦੯ ਦੀ ਦੀਵਾਲੀ ਨੂੰ ਸਤਿਗੁਰ ਜੀ ਅਸਮ ਦੇਸ ਦੇ ਨਗਰ ਗੋਹਾਟੀ ਵਿਚ ਸਨ । ਗੋਹਾਟੀ ਤੋਂ ਕੁੜਾਪੇ ਤਕ ਡੇਢ ਕੁ ਹਜ਼ਾਰ ਮੀਲ ਪੈਂਦਾ ਹੈ । ਕੜਾਪੇ ਵਿਚ ਗੁਰੂ ਨਾਨਕ ਦੇਵ ਜੀ ਦੀ ਧਰਮਸਾਲ ਮੌਜੂਦ ਹੈ । ਕੌਡਾ ਭੀਲ ਸਿੱਖ ਕੌਮ ਦਾ ਬੱਚਾ ਬੱਚਾ ਕੋਡੇ ਦਾ ਨਾਮ ਜਾਣਦਾ ਹੈ ਪਰ ਅਸੀਂ ਇਸ ਨੂੰ ਰਾਕਸ਼ ਆਖ ਕੇ ਅਣਭੋਲ ਜਿਹੇ ਉਹੀ ਗ਼ਲਤੀ ਕਰ ਰਹੇ ਹਾਂ, ਜੋ ਅੱਜ ਤੋਂ ਸਦੀਆਂ ਪਹਿਲਾਂ ਆਰੀਆ ਲੋਕ ਜਾਣ ਬੁੱਝ ਕੇ ਕਰ ਰਹੇ ਸਨ ! ਸਾਰੀ ਖ਼ਲਕਤ ਵਿਚ ਇਕ ਕਰਤਾਰ ਨੂੰ ਵੇਖਣ ਵਾਲੇ ਅਤੇ ਨੀਵੇਂ ਤੋਂ ਨੀਵੇਂ ਜੀਵਨ ਬਤੀਤ ਕਰਨ ਉੱਤੇ ਮਜਬੂਰ ਕੀਤੇ ਹੋਏ ਬੰਦਿਆਂ ਨਾਲ ਭੀ ਪਿਆਰ ਕਰਨ ਵਾਲੇ ਗੁਰੂ ਨਾਨਕ ਪਾਤਿਸ਼ਾਹ ਦੇ ਨਾਮ-ਲੇਵਾ ਸਿੱਖਾਂ ਨੂੰ ਇਹ ਨਹੀਂ ਸੋਭਦਾ ਕਿ ਉਹ ਭੀ ਭੀਲਾਂ ਨੂੰ ਰਾਕਸ਼ ਆਖਣ ! ਕਿਸ ਦਾ ਜੀ ਕਰਦਾ ਹੈ ਭੁੱਖ ਨਾਲ ਮਰਨ ਉੱਤੇ ? ਭੀਲ, ਕਿਰਾਤ, ਦਾਵਿੜ ਭੀ ਸਾਡੇ ਵਰਗੇ ਮਨੁੱਖ ਹਨ । ਜਦੋਂ ਉਹਨਾਂ ਨੂੰ ਅੰਨ-ਉਪਜਾਊ ਧਰਤੀ ਤੋਂ ਨਿਕਲਣ ਉੱਤੇ ਮਜਬੂਰ ਕੀਤਾ ਗਿਆ ਤੇ ' ਇਸ ਤਰ੍ਹਾਂ ਭੁਖ ਤੇ ਮੌਤ ਦਾ ਟਾਕਰਾ ਕਰਨਾ ਪਿਆ, ਤਾਂ ਉਹ ਇਸ ਤੋਂ ਛੁੱਟ ਹੋਰ ਕੀ ਕਰਦੇ ਕਿ ਜਦੋਂ ਕਦੇ ਆਰੀਆ ਲੋਕਾਂ ਵਿੱਚੋਂ ਕੋਈ ਬੰਦਾ ਉਹਨਾਂ ਦੇ ਢਹੇ ਚੜ੍ਹ ਜਾਏ, ਤਾਂ ਉਸ ਦੇ ਮਾਸ ਨਾਲ ਹੀ ਆਪਣੇ ਭੁੱਖੇ ਢਿੱਡ ਨੂੰ ਝੁਲਕਾ . ਦੇ ਲੈਣ ? | ਪਰ ਵੇਖੋ ਦਲੇਰੀ ਤੇ ਮਨੁੱਖੀ ਪਿਆਰ ਗੁਰੂ ਨਾਨਕ ਪਾਤਿਸ਼ਾਹ ਦਾ ! ਇਹ ਦੇ ਪਿਆਰ-ਭਰੇ ਦਿਲ ਵਾਲੇ ਜੀਊੜੇ, ਮਾਣਸ-ਖਾਣੇ ਬੰਦਿਆਂ ਨਾਲ ਪਿਆਰ ਕਰਨ ਲਈ, ਉਹਨਾਂ ਦੇ ਸੈਂਕੜੇ ਮੀਲਾਂ ਦੇ ਜੰਗਲੀ ਪਹਾੜੀ ਬੰਜਰ ਦੇਸ਼ ਵਿਚੋਂ ਦੀ ਲੰਘਦੇ ਹਨ ਜਿਵੇਂ ਐਮਨਾਬਾਦ ਤੋਂ ਤੁਰ ਕੇ ਪਿੰਡ ਪਿੰਡ ਅਟਕ ਕੇ ਸਹੀ ਮਨੁੱਖਤਾ ਦਾ ਪ੍ਰਚਾਰ ਕਰਦੇ ਆ ਰਹੇ ਸਨ, ਤਿਵੇਂ ਭੁੱਲਾਂ ਦੇ ਹਰੇਕ ਪਿੰਡ ਵਿਚ ਭਾਈ ਮਰਦਾਨੇ ਦੀ ਵੱਜਦੀ ਰਬਾਬ ਨਾਲ ਆਪਣੀ ਮਿੱਠੀ ਸੁਰ ਜੋੜ ਕੇ ਗੁਰੂ ਨਾਨਕ ਪਾਤਿਸ਼ਾਹ ਨੇ ਕੀਰਤਨ ਦੀ ਰਾਹੀਂ ਉਹਨਾਂ ਲੋਕਾਂ ਦੀ ਸੁਰਤਿ ਉੱਚੀ ਕੀਤੀ । ਕਈ ਥਾਈਂ ਜਿੰਦ ਉੱਤੇ ਵਾਰ ਕਰਨ ਲਈ ਭੀਲਾਂ ਦਾ ਆਉਣਾ ਕੁਦਰਤੀ ਗਵਾ ਸੀ । ਪਰ ਸੂਰਮੇ ਮਰਦ ਦੇ ਚਿਹਰੇ ਉੱਤੇ ਰੱਬੀ ਨਰ - ਵੇਖ ਕੇ ਉਹਨਾਂ ਲੋਕਾਂ ਦੇ ਸਿਰ ਨਿਉਂ ਜਾਣੇ ਭੀ ਕੁਦਰਤੀ ਗੱਲ ਸੀ । ਅਨੇਕਾਂ ਭੁੱਲ ਨੂਰ ਤੇ ਖ਼ਲਕਤ ਦੇ ਪਿਆਰ ਦੀ ਝਲਕ ਆਏ, ਦਰਸ਼ਨ ਕਰ ਕੇ ਤੇ ਰੱਬੀ ਸੁਨੇਹਾ ਸੁਣ ਕੇ ਸਭਾਰਾ ਕੇ ਸੁਭਾਗ ਬਣਦੇ ਗਏ । ਪਰ ਸਭ ਤੋਂ 12