ਪੰਨਾ:Alochana Magazine October, November, December 1966.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇਵੀ ਕੰਨੌਜ ਦੀ । ਸਾਂਗ ‘ਸ਼ਾਹੀ ਲਕੜਹਾਰਾ' ਦਾ ਨਾਇਕ ਵੀਰੇਂਦਰ ਜੋਧਪੁਰ ਦਾ ਹੈ। ਤੇ ਰੂਪਕਲਾ ਦਾ ਨਾਇਕ ਚਤਰ-ਜਾਨ ਰੰਗੂਨ ਦਾ; ਰਾਜਾ ਚਾਂਦ ਬੰਗਾਲ ਦਾ ਤੇ ਸੇਠ ਤਾਰਾ ਚੰਦ ਦਿੱਲੀ ਦਾ ਹੈ । ਸਾਂਗ ‘ਕਾਂਤਾਦੇਵੀ ਲਾਲ ਬਹਾਦਰ ਦੀ ਕਹਾਣੀ ਦੋ ਸ਼ਹਿਰਾਂ ਜਾਂ ਦੋ ਦੇਸ਼ਾਂ ਵਿਚ ਨਹੀਂ, ਦੋ ਲੋਕਾਂ-ਨਾਗ-ਲੋਕ ਤੇ ਮਾਤ-ਲੋਕ ਵਿਚ ਵਿਚਰਦੀ ਹੈ ! ਇਸ ਤੋਂ ਬਿਨਾਂ ਹੋਰ ਵੀ ਨਗਰਾਂ, ਪਿੰਡਾਂ ਤੇ ਥਾਵਾਂ ਦੇ ਅਣਗਿਣਤ ਬੇਪਛਾਣ, ਪੁਰਾਣੇ ਜਾਂ ਫ਼ਰਜ਼ੀ ਨਾਂ ਕਹਾਣੀਆਂ ਵਿਚ ਆਉਂਦੇ ਹਨ । ਅੰਤ ਵਿਚ ਕੁੱਝ ਅਜੋਕੇ ਸਾਂਗ ਬਾਰੇ ਵਿਚਾਰ ਕਰਨੀ ਵੀ ਉਚਿੱਤ ਹੈ । ਨਵੇਂ ਸਾਂਗਾਂ ਬਾਰੇ ਸਭ ਤੋਂ ਪ੍ਰਤੱਖ ਗੱਲ ਇਹ ਹੈ ਕਿ ਇਨ੍ਹਾਂ ਉੱਤੇ ਫ਼ਿਲਮੀ ਪ੍ਰਭਾਵ ਬੁਰੀ ਤਰ੍ਹਾਂ ਪੈ ਰਿਹਾ ਹੈ । ਫ਼ਿਲਮਾਂ ਵਾਂਗ ਬਹੁਤੇ ਸਾਂਗ ਰੋਮਾਂਚਕ ਹੀ ਰਚੇ ਜਾਂਦੇ ਹਨ । ਕਈਆਂ ਸਾਂਗਾਂ ਦੀਆਂ ਕਹਾਣੀਆਂ ਨਿਰੋਲ ਫ਼ਿਲਮਾਂ ਹੁੰਦੀਆਂ ਹਨ । ਸਾਂਗਾਂ ਦੇ ਗੀਤ ਫ਼ਿਲਮੀ ਤਰਜ਼ਾਂ ਉੱਤੇ ਲਿਖੇ ਜਾਂਦੇ ਹਨ ਤੇ ਕਈਆਂ ਸਾਂਗਾਂ ਦੇ ਨਾਂ ਵੀ ਅਸਲੀ ਫ਼ਿਲਮਾਂ ਵਾਲੇ ਹੀ ਹੁੰਦੇ ਹਨ, ਜਿਵੇਂ ਨਾਗਨ, ਚੌਦਵੀਂ ਕਾ ਚਾਂਦ, ਨੌਂ ਦੋ ਗਿਆਰਾਂ, ਤੇ ਕਾਲੀ ਟੋਪੀ ਲਾਲ ਰੁਮਾਲ, ਆਦਿ । ਸਾਂਗ, ਚੌਦਵੀਂ ਕਾ ਚਾਂਦ, ਦੀ ਕਹਾਣੀ ਇਸੇ ਨਾਂ ਦੀ ਫ਼ਿਲਮ ਦੀ ਕਹਾਣੀ ਹੈ । ਸਾਂਗ ਦੀ ਨਾਇਕਾ ਦੀ ਸਾਲਗਹਿ ਉੱਤੇ ਸਾਂਗੀ ਚੰਦਰਲਾਲ ਸਾਰੀਆਂ ਐਕਟੈਸਾਂ ਨੂੰ ਉਨਾਂ ਦੇ ਅਸਲੀ ਨਾਂ ਲੈ ਲੈ ਕੇ ਇਕੱਠੀਆਂ ਕਰ ਦਿੰਦਾ ਹੈ ਵਹੀਦਾ ਰਹਿਮਾਨ ਨਰਗਿਸ ਆ ਗੀ ਥੀ ਮਧੂਬਾਲਾ ਮੁਮਤਾਜ਼ ਸ਼ਾਂਤੀ ਲਤਾ ਸੁਰੱਈਆ ਔਰ ਵਿਜੈਅੰਤੀਮਾਲਾ ਨੂਤਨ ਗੀਤਾਬਾਲੀ ਨਿਰੂਪਾ ਜਿਸ ਕਾ ਢੰਗ ਨਿਰਾਲਾ ਨਸੀਮ ਨੂਰ ਜਹਾਨ ਸ਼ਕੀਲਾ, ਬੀਨਾ ਰਾਇ ਰਹੀ ਚਾਲਾ | ਕੱਠੀ ਹੋ ਕੇ ਸਾਰੀ ਉਵੇਂ ਜਿਉਂ ਉਧਮ ਮਚਾਵਣ ਲਾਗੀ । ਐਸਾ ਫ਼ਿਲਮੀ ਪ੍ਰਭਾਵ ਸਾਂਗ ਲਈ ਬੜਾ ਘਾਤਕ ਤੇ ਹਾਨੀਕਾਰਕ ਹੈ । ਸਾਂਗ ਦੀ ਪਰੰਪਰਾ ਬੜੀ ਨਰੋਈ ਤੇ ਜਨਵਾਦੀ ਹੈ, ਪਰ ਇਨਾ ਡੂੰਘਾ ਫ਼ਿਲਮੀ ਅਸਰ, ਫ਼ਿਲਮ ਅੱਗੇ, ਸਾਂਗ ਦੀ ਹਾਰ ਦੀ ਅਸ਼ੁਭ ਸੂਚਨਾ ਹੈ । ਜੇ ਸਾਂਗ ਦੇ ਅਸਲੀ, ਤਿਨਿਧ, ਨਰੋਏ ਰੂਪ ਨੂੰ ਜੀਊਂਦਾ ਰੱਖਣ ਦੇ ਕੋਈ ਸੁਚੇਤ ਯਤਨ ਨਾ ਕੀਤੇ ਗਏ ਤਾਂ ਡਰ ਹੈ ਕਿ ਲੋਕ ਪਰੰਪਰਾ ਦੇ ਰੰਗ-ਮੰਚ ਵਾਲੇ ਸਮੇਂ ਵਿਚੋਂ ਫੁੱਟੀ ਸਾਂ-ਧਾਰਾ, ਘਟੀਆ ਫ਼ਿਲਮੀ ਪ੍ਰਭਾਵ ਦੇ ਰੇਗਿਸਤਾਨ ਵਿਚ ਕਿਤੇ ਸੁੱਕ ਨ ਜਾਏ । | ਦੂਜੇ ਪਾਸੇ ਅਜੋਕੇ ਸਾਂਗ ਦਾ ਇਕ ਗੁਣ ਵੇਖ ਕੇ ਤਸੱਲੀ ਵੀ ਹੁੰਦੀ ਹੈ । ਉਹ ਹੈ, ਸਾਂਗ ਵਿਚ ਆ ਰਹੇ ਨਵੇਂ ਵਿਸ਼ੇ । ਕੁੱਝ ਨਵੇਂ ਸਾਂਗਾਂ ਵਿਚ ਦਾਜ ਸਮੱਸਿਆ, ਅਣਜੋੜ ਤੋਂ ਬਚ ਕੇ ਹਾਣੀ ਨਾਲ ਵਿਆਹ, ਕਿਸਾਨਾਂ ਮਜ਼ਦੂਰਾਂ ਦੀ ਦਸ਼ਾ ਤੇ ਦੇਸ਼-ਭਗਤੀ, ਆਦਿ 43