ਪੰਨਾ:Alochana Magazine October, November, December 1967.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭਾਗ, ਸ੍ਰੀ ਮੁਖਵਾਕ ਜਾਂ ਦਸਮ ਗੁਰੂ ਕ੍ਰਿਤ ਹਨ ਅਤੇ ਕੁੱਝ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਦੇ, ਯਾ ਹੋਰ ਕਵੀਆਂ ਦੇ ਰਚੇ ਹੋਏ ਹਨ । ਕੋਈ ਹ ਚਾਲੀ ਸਾਲ ਹੋਏ, ਸ੍ਰੀ ਪਟਨਾ ਸਾਹਿਬ ਦੇ ਇਕ ਵਿਦਵਾਨ ਨੇ ਚੰਡਿਕਾ-ਸ਼ਕਤੀ ਦੇ ਵਿਸ਼ੇ-ਰਹੱਸ ਨਾਲ ਸੰਬੰਧਤ ਇਕ ਰਚਨਾ ਦਸਮ ਗ੍ਰੰਥ ਵਿਚ ਵਧਾਈ ਸੀ, ਇਹ ਕਹਿ ਕੇ ਕਿ ਇਹ ਪ੍ਰਾਚੀਨ ਪੱਤਰੇ, 'ਸ੍ਰੀ ਮੁਖਵਾਕ' ਦਸਮ ਗ੍ਰੰਥ ਦਾ ਲੋਪ ਹੋ ਚੁੱਕਾ ਅੰਸ਼, ਹੁਣ ਦਸਤਯਾਬ ਹੋਏ ਹਨ । ਅਸਾਡੇ ਦੇਸ਼ ਦੀ ਇਕ ਪ੍ਰਮਾਣਿਕ ਸਾਹਿੱਤਕ ਪ੍ਰਣਾਲੀ, ਮੁਸਲਿਦ ਅਤੇ ਜਨ-ਪ੍ਰਯ ਗ੍ਰੰਥਾਂ ਵਿਚ, ਵਾਧੇ ਕਰਦੇ ਰਹਿਣੈ ਦਾ ਹੈ-ਇਸ ਅਧਾਰ ਉੱਤੇ , ਕਿ ਵਾਧੇ ਦਾ ਵਿਸ਼ਾ ਅਤੇ ਸਾਹਿੱਤਿਕ ਪੱਧਤੀ, ਮੂਲ ਗੰਬ ਨਾਲ ਅਭੇਦ ਹੋਣ ਦਾ ਦਾਈਆ ਰੱਖਦੀ ਹੈ । ਇਸ ਸ਼੍ਰੇਣੀ ਦੀਆਂ ਰਚਨਾਵਾਂ ਨਾਲ ਵਾਲਮੀਕੀ ਰਾਮਾਯਣ, ਮਹਾਂਭਾਰਤ, ਹੀਰ ਵਾਰਿਸ ਸ਼ਾਹ 'ਅਸਲੀ ਤੇ ਵੱਡੀ’, ਅਤੇ ਹੋਰ ਅਨੇਕ ਗੰਥ ਭਰੇ ਪਏ ਹਨ । ਇਹੋ ਜਹੀਆਂ ਰਚਨਾਵਾਂ “ਨਕਲ ਮੁਤਾਬਿਕ ਅਸਲ' ਤਾਂ ਨਹੀਂ ਹੁੰਦੀਆਂ, ‘ਨਕਲ ਮਾਨਿੰਦ ਅਸਲ ਕਹੀਆਂ ਜਾ ਸਕਦੀਆਂ ਹਨ । ਸਿੱਟਾ ਇਹ ਕ, ਦਸਮ ਗ੍ਰੰਥ ਦੀਆਂ ਕੁੱਝ ਰਚਨਾਵਾਂ ਸੀ ਮੁਖ ਵਾਕ` ਦਸਮ ਗੁਰ ਰਚਤ, ਨਿਰਸੰਸੇ ਪ੍ਰਮਾਣਿਕ ਹਨ, ਅਤੇ ਕੁੱਝ ਰਚਨਾਵਾਂ · ਅਜਿਹੀਆਂ ਹਨ ਜਿਨ੍ਹਾਂ ਬਾਰੇ ਪ੍ਰਧਾਨ ਮਤ ਇਹ ਹੈ ਕਿ ਇਹ ਗੁਰੂ-ਕ੍ਰਿਤ ਨਹੀਂ ਹਨ । ਕੁੱਝ ਰਚਨਾਵਾਂ ਬਾਰੇ ਗੁਰੂ-ਕ੍ਰਿਤ ਹੋਣ ਜਾਂ ਨਾ ਹੋਣ ਬਾਰੇ ਭੀ ਮਤ-ਭੇਦ ਹਨ । ਤਿੰਨ ਕਸਵੱਟੀਆਂ ਵਰਤੀਆਂ ਗਈਆਂ ਹਨ, ਇਹ ਨਿਸ਼ਚਿਤ ਕਰਨ ਲਈ ਕੇ ਦਸਮ ਗ੍ਰੰਥ ਦੀ ਕਿਹੜੀ ਰਚਨਾ 'ਸ੍ਰੀ ਮੁੱਖ ਵਾਕ` ਹੈ ਅਤੇ ਕਿਹੜੀ ਅਨਯ-ਕ੍ਰਿਤ : (੧) ਭਾਵ ਤੇ ਅਸ਼ੇ ਦੀ ਪਰਖ (2) · ਟੂਕਾਂ ਚੀਆਂ ਦੀ ਪਰਖ ਅਤੇ (੩) ਸਾਹਿੱਤਿਕ ਸਮੀਖਿਆ ਦੀ 3ਖ । ਅਜੋਕੇ ਭਸੌੜੀ ਪੰਚ ਖਾਲਸਾ ਦੀਵਾਨ ਦੇ ਵਿਦਵਾਨ, ਜਿਹਾ ਕੇ ਡਾ. ਰਣ ਸਿੰਘ ਅਤੇ ਗਿਆਨੀ ਲਾਲ ਸਿੰਘ, ਭਾਵ ਅਤੇ ਆਸ਼ੇ ਦੀ ਪਰਖ ਨੂੰ ਪ੍ਰਮੁੱਖਤਾਂ ਦਿੰਦੇ ਹਨ। ਉਨ੍ਹਾਂ ਦਾ ਸਿੱਧਾਂਤ ਹੈ ਕਿ ਜਿਸ ਰਚਨਾ ਦਾ ਭਾਵ ਤੇ ਆਸ਼ਾ ਗੁਰਮਤ ਅਤੇ ਸਿੱਖ ਸਿੱਧਾਂਤਾਂ ਤੋਂ ਭਿੰਨ ਜਾਂ ਵਿਰੁੱਧ ਹੈ ਉਹ ਰਚਨਾ ਸਪਸ਼ਟ · ਅਤੇ ਨਿਸ਼ਚੇ ਕਰਕੇ ਗੁਰੂ-ਕ੍ਰਿਤ ਪ੍ਰਵਾਣਿਤ ਨਹੀਂ ਕੀਤੀ ਜਾ ਸਕਦੀ । ਉੱਨੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਵਾਰੰਭ ਵਿਚ fਘ ਸਭਾ ਲਹਿਰ ਦੇ ਫਲ-ਸਰੂਪ ਦਸਮ ਗ੍ਰੰਥ ਦੇ ਕ੍ਰਿਤਿਤ ਦੀ ਜੋ ਖੋਜ ਪੜਤਾਲ ਹੋਈ, ਉਸ ਵਿਚ ਟੂਕਾਂ, ਸੰਕੇਤਾਂ ਅਤੇ ਬੱਚੀਆਂ ਦੀ ਪਰਖ ਨੂੰ ਪ੍ਰਧਾਨਤਾ ਪ੍ਰਾਪਤ ਰਹੀ । ਸੰਨ ੧੮੯੭ ਵਿਚ ਗੁਰਮਤ ਗੰਥ ਪ੍ਰਚਾਰਕ ਸਭਾ, ਅਮ੍ਰਿਤਸਰ ਨੇ, ਦਸਮ ਗ੍ਰੰਥ ਦੀਆਂ ੩੨ ਪੁਰਾਤਨ ਤੇ ਪ੍ਰਚਲਿਤ ਬੀੜਾਂ ਦੀ ਖੋਜ ਪੜਤਾਲ ਮਗਰੋਂ, ਆਪਣੀ ਰਟ ਤਿਆਰ ਕਰਕੇ ਛਾਪੀ -- ਜਿਸ ਵਿਚ 'ਤਰਕ ਲਈ ਸੂਚੀਆਂ, ੬