ਪੰਨਾ:Alochana Magazine October, November, December 1967.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਇਆਂ ਧਾਰਨ ਕਰਨਾ, ਇਹ ਸਮਾਜਿਕ ਸਦਾਚਾਰ ਦੇ ਪਰਮ ਤੱਤ ਹਨ । ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਪਹਿਲਾਂ ਸਮਾਜਿਕ ਦੁਖ ਨੂੰ ਅਨੁਭਵ ਕੀਤਾ ਗਿਆ ਹੈ ਤੇ ਇਸ ਨੂੰ ਦੂਰ ਕਰਨ ਵਾਲੇ ਸਦਾਚਾਰਕ ਤੱਤਾਂ ਨੂੰ ਵਿਚਾਰਿਆ ਗਿਆ ਹੈ । ਗੁਰੂ ਨਾਨਕ ਸਾਹਿਬ ਨੇ ਤਾਂ ਸਮਾਜਿਕ ਦੁਖ ਦੀ ਪੀੜ ਨੂੰ ਇਸ ਸੀਮਾ ਤਕ ਅਨੁਭਵ ਕੀਤਾ ਕਿ ਉਹ ਪ੍ਰਭੂ ਨੂੰ ਉਲਾਂਭਾ ਤਕ ਦੇ ਗਏ : ਏਤੀ ਮਾਰ ਪਈ ਕੁਰਲਾਣੇ ਤੋਂ ਕੀ ਦਰਦੁ ਨ ਆਇਆ ? ਪ੍ਰਭੂ ਦੀ ਰਜ਼ਾ ਵਿਚ ਇਹ ਪ੍ਰਸ਼ਨ ਕਰਨਾ ਸਿੱਖ ਮੱਤ ਦੀ ਧਾਰਣਾ ਦੇ ਉਲਟੇ ਹੋ ਪਰ ਤਾਂ ਵੀ ਗੁਰੂ ਸਾਹਿਬ ਦਾ ਇਹ ਪ੍ਰਸ਼ਨ ਉਨ੍ਹਾਂ ਦੇ ਅੰਤਹਕਰਣ ਵਿਚ ਵੱਸਦੇ ਉਸ ਮਹਾਨ ਦਰਦ ਦਾ ਪਤਾ ਦੇਂਦਾ ਹੈ ਜੋ ਉਹ ਸਮਾਜ ਤੇ ਰੱਖਦੇ ਸਨ । ਦੂਜੇ ਦੇ ਦੁਖ ਨੂੰ ਆਪਣੇ ਵਾਂਗ ਮਹਸੂਸ ਕਰ ਸਕਣ ਦੇ ਅਨੇਕਾਂ ਪ੍ਰਮਾਣ ਇਸ ਬਾਣੀ ਵਿਚ ਮਿਲਦੇ ਹਨ । ਗੁਰੂ ਸਾਹਿਬ ਦਾ ਸਮਾਜਿਕ ਸਦਾਚਾਰ ਤਾਂ ਸਰਵ ਸਿਟੀ ਲਈ ਹੈ : ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ ਉਬਰੈ, ਤਿਤੈ ਲੈਹੁ ਉਬਾਰਿ ॥ (ਵਾਰ ਬਿਲਾਵਲ, ਖ਼, ੪) ਇਸ ਦੂਜੀ ਪੰਕਤੀ ਵਿਚ ਇਕ ਵਿਸ਼ਵ ਵੇਦਨਾ ਹੈ, ਇਪ ਅਰਜ਼ਈ ਹੈ, ਇਕ ਅਰਦਾਸ ਹੈ : ਹੇ ਪ੍ਰਭੂ ਜਿਵੇਂ ਜਾਣਦਾ ਏ, ਇਸ ਦੁਨੀਆਂ ਦੀ ਪਾਪਾਂ ਤੋਂ ਰੱਖਿਆ ਕਰ । ਅਜਿਹੀ ਵਿਸ਼ਵ-ਵੇਦਨਾ ਸਮਾਜਿਕ ਸਦਾਚਾਰ ਦਾ ਸੰਸਾਰ-ਵਿਆਪੀ ਅੰਸ਼ ਹੈ। ਸਦੀਆਂ ਤੋਂ ਅਸੀਂ ਇਕ ਸੱਚੇ ਮਨੁੱਖ ਦੀ ਸਿਰਜਨਾ ਦੇ ਯਤਨ ਵਿਚ ਹਾਂ ਜੋ ਸਮਾਜ ਦੇ ਸਰਵ-ਸਦਾਚਾਰਾਂ ਨੂੰ ਆਪਣੇ ਵਿਚ ਸਮਾਂ ਚੁੱਕਾ ਹੋਵੇ : ਸਮੇਂ ਸਮੇਂ ਇਸ ਦੀ ਸਰਜ਼ਨਾ ਹੁੰਦੀ ਰਹਿੰਦੀ ਹੈ । ਸਮੂਹ ਗੰਥ ਸਾਹਿਬ ਵਿਚ ਇਸੇ ਮਨੁੱਖ ਦੀ ਸਿਰਜਨ ਦੀ ਅੰਤਰ-ਧੁਨੀ ਗੂੰਜ ਰਹੀ ਹੈ । ਗੁਰੂ ਸਾਹਿਬ ਨੇ ਅਜਿਹੇ ਸਦਾਚਾਰੀ ਪੁਰਖ ਨੂੰ ਸਤ: ਸਾਧ, ਜਾਂ ਗੁਰਮੁਖ ਦਾ ਵਿਸ਼ੇਸ਼ਣ ਦਿੱਤਾ ਹੈ । ਮਨੁੱਖ ਨੂੰ ਬਾਰ ਬਾਰ ਅਜਿਹੇ ਮ fਗਿਆਨੀਆਂ, ਸਾਧਾਂ ਤੇ ਸੰਤਾਂ ਦੀ ਸੰਗਤ ਵਿਚ ਰਹਿਣ ਦੀ ਪ੍ਰੇਰਣਾ ਦਿੱਤੀ ਹੈ, ਗੁ ਸਾਹਿਬ ਅਨੁਸਾਰ ਸੰਤ ਬਣਨ ਲਈ ਕਿਸੇ ਕਰਮ-ਕਾਂਡ ਦੀ ਲੋੜ ਨਹੀਂ, ਇਸ ਦੇ ਲ ਲੋੜ ਹੈ ਪੂਰਣ ਲੋਕਾਂ ਦੀ ਸੰਗਤ, ਉਨ੍ਹਾਂ ਦੀ ਸੇਵਾ ਤੇ ਉਨ੍ਹਾਂ ਵਾਲੇ ਗੁਣ ਧਾਰਨ ਦੀ ' ਗੁਰ ਗੰਬ ਸਾਹਿਬ ਵਿਚ ਅਜਿਹੇ ਪੁਰਸ਼ਾਂ ਦੀ ਸੰਗਤ ਕਰਨ ਲਈ ਬਹੁਤ ਕੁ ਲਿਖਿਆ ਹੈ: १२