ਪੰਨਾ:Alochana Magazine October, November, December 1967.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹ ਤਾਂ ਵਿਸ਼ੇਸ਼ ਵਾਤਾਵਰਣ ਵਿਚ ਡੁਬੋ ਦੇਣ ਦਾ ਸਾਧਨ ਹੈ ।* ਗੁਰੂ ਸਾਹਿਬ ਨੇ ਇਸ ਵਿਸ਼ਿਸ਼ਟ ਗ੍ਰੰਥ ਦੁਆਰਾ ਮਨੁੱਖੀ ਸਮਾਜ ਨੂੰ ਆਨੰਦ ਦਾ ਇਕ ਆਦਰਸ਼ ਸਦਾਚਾਰ ਦਿੜਾਇਆ ਹੈ । ਗਿਆਨ, ਆਨੰਦ ਤੇ ਇਕ ਵਿਸਮਾਦੀ ਅਵਸਥਾ ਇਸ ਗ੍ਰੰਥ ਦੀ ਦਾਤ ਹਨ । ਇਸ ਦੀਆਂ ਮਧੁਰ ਧੁਨਾਂ ਸਾਡੀ ਰਗ ਰਗ ਵਿਚ ਸਮਾਂ ਚੁੱਕੀਆਂ ਹਨ । ਉੱਠਦੇ ਬੈਠਦੇ ਅਚੇਤ ਹੀ ਅਸੀਂ ਇਸ ਬਾਣੀ ਦਾ ਉਚਾਰਣ ਕਰਦੇ ਰਹਿੰਦੇ ਹਾਂ । ਇਸ ਦੇ ਪਠਨ-ਪਾਠਨ ਨਾਲ ਇਕ ਅਜਿਹੀ ਵਿਸਮਾਦੀ ਅਵਸਥਾ ਛਾ ਜਾਂਦੀ ਹੈ ਕਿ ਕੁੱਝ ਪਲਾਂ ਲਈ ਤਾਂ ਮਨੁੱਖ ਸੱਚ-ਰੂਪ ਨਾਲ ਇਕ ਮਿੱਕ ਹੋ ਜਾਂਦਾ ਹੈ । ਅੰਤ ਵਿਚ ਅਸੀਂ ਸ੍ਰੀ ਗੁਰੂ ਗ੍ਰੰਥ ਸਹਿਬ ਵਿਚ ਆਏ ਸਮਾਜਿਕ ਸਦਾਚਾਰਾਂ ਨੂੰ ਇਸ ਤਰ੍ਹਾਂ ਤਰਤੀਬ ਦੇ ਸਕਦੇ ਹਾਂ : 1. ਸੱਚ ਦੀ ਭਾਲ ਕਰੋ , ਕੂੜ ਤਿਆਗੋ । 2. ਦੂਜੇ ਦੇ ਅਸਤਿਤ ਨੂੰ ਆਪਣੇ ਵਾਂਗ ਸਾਕਾਰ ਕਰੋ । 3. ਦੁਨੀਆ ਦੇ ਦੁੱਖਾਂ ਨੂੰ ਆਪਣੇ ਦੁੱਖ ਸਮਝ ਕੇ ਉਨਾਂ ਦੀ ਨਿਵਿਰਤੀ ਲਈ ਜਤਨ ਕਰੋ । ਅਹੰ ਇਕ ਮਾੜਾ ਵਿਚ ਆਵੱਸ਼ਕ ਹੈ ਪਰ ਇਸ ਦੀ ਨਿਯੰਤ੍ਰਿਤ ਸਮਾਂ ਪਾਰ ਕਰਨੀ ਪਾਪ ਹੈ । 5. ਸਮਾਜਿਕ ਸਦਾਚਾਰ ਨੂੰ ਸਮਝਣਾ ਰੂਹਾਨੀ ਪ੍ਰਾਪਤੀ ਲਈ ਬਹੁਤ ਜ਼ਰੂਰੀ ਹੈ । 6. ਆਤਮਾ ਨੂੰ ਇੰਨਾ ਦਲੇਰ ਬਣਾਓ ਕਿ ਨਿ ਭਉ ਤੇ ਨਿਰਵੈਰ ਹੋ ਕੇ ਵਿਚਰ ਸਕੋ । 7. ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਜ਼ਿੰਦਗੀ ਦੇ ਅਟੁੱਟ ਅੰਗ ਹਨ, ਪਰ ਇਨ੍ਹਾਂ ਵਿਚ ਕੰਵਲ ਫੁੱਲ ਵਾਂਗ ਰਹਿਣਾ ਚਾਹੁੰਦਾ ਹੈ ! 8. ਸਬਰ, ਸੰਤੋਖ, ਮਨ ਨੂੰ ਸ਼ਾਂਤੀ ਬਖ਼ਸ਼ਦੇ ਤੇ ਸਮਾਜ ਵਿਚਲੇ ਕਲੇਸ਼ ਨੂੰ ਘਟਾਉਂਦੇ ਹਨ । 9. ਨਾ ਕਿਸੇ ਨੂੰ ਭੈ ਦਿਓ ਤੇ ਨਾ ਹੀ ਕਿਸੇ ਦਾ ਨਾਜਾਇਜ਼ ਭੈ ਮੰਨੇ ! ਜਾਂ

  • ਸ੍ਰੀ ਓ. ਸੀ. ਗੰਗੋਲੀ ਲਿਖਦੇ ਹਨ

A raga is generally mistranslated as tune, air or key. It is, in fact, a peculiar conception having no exact parallel in any other system of education. Literally, raga is something that colours or tings the mind with some definite feeling.........a wave of emotion. (Ragas and Raganies-- 0. C. Gangoli . ਤ੍ਰਿਲੋਚਨ ਸਿੰਘ ਜੀ ਦੇ ਲੇਖ ਵਿੱਚੋਂ ਉਧਿਤ) ੧੯