ਪੰਨਾ:Alochana Magazine October, November and December 1987.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੰਪਾਦਿਤ ਪੁਸਤਕ ਰਸ਼ਨੀ ਦਾ ਸਫ਼ਰ : ਇਕ ਪਰਚੇ -ਗੁਰਪਾਲ ਸਿੰਘ* ‘ਰੋਸ਼ਨੀ ਦਾ ਸਫ਼ਰ' ਪੁਜੇ ਤਕ ਗੁਰਜੀਤ ਸਹੋਤਾ ਅਤੇ ਰਘਬੀਰ ਸਿੰਘ ਭਰਤ ਦੁਆਰਾ ਸੰਪਾਦਿਤ ਪੁਸਤਕ ਹੈ, ਜਿਸ ਵਿਚ ਮਾਛੀਵਾੜਾ ਸਹਿਤ ਸਭਾ ਦੇ ਉਭਰ ਰਹੇ ਲੇਖਕਾਂ ਦੀਆਂ ਰਚਨਾਵਾਂ ਸ਼ਾਮਲ ਹਨ । ਆਪਣੇ ਨਿੱਕੇ ਜਿਹੇ ਆਕਾਰ ਦੀ ਇਹ ਪੁਸਤਕ 23 ਲੇਖਕਾਂ ਦੀਆਂ ਕਵਿਤਾਵਾਂ ਅਤੇ ਕੁਹਣੀਆਂ ਨੂੰ ਸਮਾਈ ਬੈਠੀ ਹੈ, ਜੋ ਨਿਸ਼ਚੈ ਹੀ ਸਮਕਾਲੀਨ ਸਮਾਜਿਕ ਸੰਦਰਭਾਂ ਦੀ ਸਪਾਟ ਪ੍ਰਤੱਖਣ ਸ਼ਕਤੀ ਰਾਹੀਂ ਵਿਆਖਿਆ ਕਰਦੀਆਂ ਪ੍ਰਤੀਤ ਹੁੰਦੀਆਂ ਹਨ । ਨਵੇਂ ਨਵੇਂ ਉਭਰਦੇ ਲੇਖਕਾਂ ਨੂੰ ਪੰਜਾਬੀ ਪਾਠਕਾਂ ਸਾਹਵੇਂ ਪ੍ਰਸਤੁਤ ਕਰਨ ਦਾ ਇਹ ਪ੍ਰਯਤਨ ਸਹੀ ਅਰਥਾਂ ਵਿਚ ਸਲਾਹੁਣ ਯੋਗ ਹੋਣ ਦੇ ਨਾਲ ਨਾਲ ਸਹੀ ਭਾਵਨਾ ਅਧੀਨ · ਸੁਆਗਤ ਕਰਵਾਉਨ ਦਾ ਹੱਕਦਾਰ ਹੈ। ਇਨ੍ਹਾਂ ਰਚਨਾਵਾਂ ਦੀ ਮੁਲ ਵਿਸ਼ੇਸ਼ਤਾ ਇਸ ਗੱਲ ਵਿਚ, ਨਿਹਤ ਹੈ ਕਿ ਇਹ ਸਮਕਾਲੀ ਵਸਤੂਯਥਾਰਥ ਦੀ ਵਖੰਡਿਤ ਸਥਿਤੀ ਤੋਂ ਕੰਨ ਲਪੇਟ ਅਮੂਰਤ ਭਾਵ-ਸੰਸਾਰ ਦੀਆਂ ਰੋਮਾਂਟਿਕ ਤਰੰਗਾਂ ਨੂੰ ਵਿਸ਼ਲੇਸ਼ਿਤ ਨਹੀਂ ਕਰਦੀਆਂ ਸਗੋਂ ਕਠੋਰ ਯਥਾਰਥ ਦੇ ਸਕੂਲ ਅਤੇ ਸਮੂਰਤੇ ਪੱਖਾਂ ਦਾ ਵਿਸ਼ਲੇਸ਼ਣ ਕਰਨ ਲਈ ਕਰਮਸ਼ੀਲ ਹਨ । ਉੱਭਰ ਰਹੇ ਲੇਖਕਾਂ ਦੀਆਂ ਰਚਨਾਵਾਂ ਹੋਣ ਕਰਕੇ ਪ੍ਰੋੜ ਕਲਾਤਮਕ ਪ੍ਰਤਿਭਾ ਦਾ ਪ੍ਰਗਟਾਅ ਅਜੇ ਮਿਹਨਤ ਤੇ ਲਗਨ ਦੀ ਮੰਗ ਕਰਦਾ ਹੈ, ਪਰ ਫਿਰ ਚੋਂ ਗਿਰਦੇ ਦੇ ਸੱਚ ਤੇ ਇਸਦੇ ਪਾਸਾਰਾਂ ਦੀ ਵਿਆਖਿਆਂ ਕਰਨ ਦੀ ਬਿਰਤੀ ਲੇਖਕਾਂ ਦੀ ਰਚਨਾਤਮਕ ਪ੍ਰਤਿਭਾ ਦੇ ਵਿਭਿੰਨ ਪਾਸਾਰਾਂ ਦੀ ਅਗਾਊਂਸੂਚਕੇ ਮੰਨੀ ਜਾ ਸਕਦੀ ਹੈ । ਇਸ ਸੰfਹ ਦੇ ਦੋ ਭਾਗ ਹਨ : ਪਹਿਲਾ ਕਵਿਤਾ ਭਾਗ ਅਤੇ ਦੂਜਾ ਕਹਾਣੀ ਭਗ । ਦੋ ਰੂਪਾਕਾਰਾਂ ਵਿਚ ਰਚਿਤ ਹੋਣ ਦੇ ਬਾਵਜੂਦ ਵੀ ਰਚਨਾਵਾਂ ਸਾਂਝੀਆਂ ਸਮਾਜਿਕ ਮੱਸਆਵਾਂ ਦੀ ਕਾਵਿਕ ਅਤੇ ਗਾਲਪਨਿਕ ਵਿਆਖਿਆ ਕਰਦੀਆਂ ਹਨ ਅਤੇ ਸਮੱਸਿਆ

  • ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ