ਪੰਨਾ:Alochana Magazine October, November and December 1987.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਰ ਅਸਲ, ਸ਼ੁਰੂ ਵਿਚ 'ਕਾਮ' ਦੇ ਅਰਥ ਉਹ ਨਹੀਂ ਸਨ ਜੋ ਹੁਣ ਹੋ ਗਏ ਹਨ । ਮੁਢਲੇ ਅਰਥਾਂ ਵਿਚ ਕਾਮ ਉਹ ਆਦਿ ਚੇਤਨਾ ਸੀ ਜਿਸ ਦੀ ਵਿਆਪਕ ਕਾਮਨਾ ਵਿਸ਼ਵ ਕਲਿਆਣ, ਮੰਡੀ ਪਿਆਰ, ਤੇ ਵਿਆਪਕ ਕਰੁਣਾ ਨਾਲ ਛਲਕਦੀ ਸੀ । ਮੁਢਲੀ ਸਿਰਜਨਾਤਮਕ ਸ਼ਕਤੀ ਅੰਦਰ ਮ ਕਿਰਣ ਦੇ ਪ੍ਰਵੇਸ਼ ਨਾਲ ਇਹ ਸਾਕਾਰ ਹੋਇਆ ਸੀ।* ਕਾਮ ਦੇ ਇਸ ਸੰਕਲਪ ਵਿਚ ਜਿਨਸੀ ਪਿਆਰ ਦੀ ਕਿਤੇ ਕੋਈ ਲੋੜ ਨਹੀਂ ਸੀ । ਇਹ ਤਾਂ ਇਕ ਦੈਵੀ ਇੱਛਾ ਸੀ, ਸਮਸਤ ਦੇ ਕਲਿਆਣ ਤੇ ਹਿਤ ਦੀ । ਮਗਰੋਂ ਜਾ ਕੇ, ਐਪਰ, ਕਾਮ ਦੇ ਅਰਥ ਬਦਲ ਗਏ ਜਾਪਦੇ ਹਨ, ਤੇ ਇਹ ਪਦ ਇੰਦਰਿਆਵੀ ਕਾਮਨਾਵਾਂ ਦੀ ਪੂਰਤੀ ਦਾ ਪਸ਼ੂ-ਬਿਰਤੀ ਦਾ ਨਾਮ ਬਣ ਕੇ ਰਹਿ ਗਿਆ | ਆਪਣੇ ਇਸੇ ਰੂਪ ਵਿਚ 'ਕਾਮ' ਸ਼ਿਵਜ਼ੀ ਦੀ ਸਮਾਧੀ ਅੰਦਰ ਪਾਰਬਤੀ ਦੀ ਚਾਹਨਾ ਦੇ ਭਾਵੇਂ ਜਗਾਉਣ ਆ ਵੜਿਆ ਸੀ, ਜਦ ਸ਼ਿਵਾਂ ਤੀਜੇ ਨੇਤਰ ਦੀ ਅਗਨੀ ਨਾਲ ਇਸ ਨੂੰ ਭਸਮ ਕਰ ਦਿੱਤਾ। | ਗੁਰਬਾਣੀ ਵਿਚ ਕਾਮ ਪਦ ਦੇ ਅਰਥਾਂ ਵਿਚ ਆਇਆ ਹੈ । ਇਕ ਅਰਬ ਇਸ ਦਾ ਅਵਿਸ਼ੇਸ਼ ਕਾਮਨਾ ਜਾਂ ਇੱਛਾ ਦਾ ਹੈ,** ਪਰ ਬਹੁਤ ਕਰ ਜਿਸ ਅਰਥ ਵਿਚ ਇਹ ਵਰਤਿਆ ਗਿਆ ਹੈ; ਉਹ ਹੈ ਦੇਹ-ਵਾਸਨਾ ਜਾਂ ਰੜੀ ਪ੍ਰੇਮ; ਇਸ ਦਾ ਪੁਰਖ ਨਾਲ, ਪੁਰਖ ਦਾ ਇਸ ਨਾਲ ਸਰੀਰਕ ਸੰਬੰਧ ( ( 20) । | ਗੁਰਮਤਿ ਧਰਮ ਧੀ ਨਿਵਿਰਤੀ ਦਾ ਧਰਮ ਨਹੀਂ । ਹਸਤ ਦੇ ਸੰਜਮ ਅੰਦਰ ਕਾਮ ਇਸ ਦੇ ਧਰਮ ਸ਼ਾਸਤ੍ਰ ਵਿਚ ਪ੍ਰਵਾਣਿਤ ਹੈ ।# ਅਸੰਜਮ ਤੇ ਨਾਮਰਜਾਦ ਕਾਮ ਹੀ ਅਪ੍ਰਵਾਣਿਤ ਹੈ । ਪਤੀ-ਪਤਨੀ ਦੇ ਪਿਆਰ ਨੂੰ ਗੁਰਮਤਿ ਵਿਚ ਇਕ ਪਵਿੱਤਰ ਰਿਸ਼ਤਾ ਮੰਨਿਆ ਗਿਆ ਹੈ । ਇਸ ਪਿਆਰ ਦੀ ਗੁਰੂ ਸਾਹਿਬਾਂ ਦੈਵੀ ਪ੍ਰੇਮ ਦੇ ਸੰਕੇਤਕ ਚਿੰਨ ਦੇ ਤੌਰ ਤੇ ਗੁਰਬਾਣੀ ਅੰਦਰ ਆਮ ਵਰਤੋਂ ਕੀਤੀ ਹੈ (121) । ਪਰ ਅਨੁਸ਼ਾਸਨ-ਹੀਣਤਾ ਕਾਮ ਜੋ ਸਮਾਜਕ ਤੌਰ ਤੇ ਹਾਨੀਕਾਰਕ ਤੇ ਅਧਿਆਤਮਕ ਅਵੇਨਤੀ ਦਾ ਕਾਰਣ ਹੈ, ਉਸ ਦੀ ਨਖੇਧੀ ਕੀਤੀ ਹੈ । ਐਸੇ ਕਾਮ ਬਾਰੇ ਹੀ ਗੁਰੂ ਅਰਜਨ ਦੇਵ ਜੀ ਸਹਸਕ੍ਰਿਤੀ ਸਲੋਕਾਂ ਵਿਚ ਕਹਿੰਦੇ ਹਨ : ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ । ਚਿਤ ਹਰਣ ਲੱਕ ਗਮ ਜਪ ਤਪ ਸੀਲ ਬਿਦਾਰਣਹ ।

  • ਰਿਗਵੇਦ ॥
    • ਜਿਵੇਂ “ਤਿਆਗਹੁ ਮਨ ਕੇ ਸਗਲ ਕਾਮ (ਬਸੰਤ ਮ: ੫) ਵਿਚ; ਜਾਂ “ਮੁਕਤਿਦਾਯਕ ਕਾਮ (ਪੁ) ਵਿਚ । “ਅਪਨੀ ਇਸਤ੍ਰੀ ਸੇ ਰਤ ਹੋਏ । ਰਹਿਤਵਾਨ ਗੁਰ ਕਾ ਸਿਖ ਸੋਇ ।"

- ਸਿਖ ਰਹਿਤ ਮਰਯਾਦਾ 19