ਪੰਨਾ:Alochana Magazine October 1957 (Punjabi Conference Issue).pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਰਿਸ਼ਤਾ ਹੈ ।

ਅਖੀਰ ਵਿਚ ਮੈਂ ਫੇਰ ਇਕ ਵਾਰ ਸਾਰਿਆਂ ਸੱਜਣਾਂ ਨੂੰ ਜੀ ਆਇਆਂ ਆਖਦਾ ਹੋਇਆ ਧੰਨਵਾਦ ਕਰਦਾ ਹਾਂ ਕਿ ਤੁਸੀਂ ਏਥੇ ਦਰਸ਼ਨ ਦੇ ਕੇ ਸਾਨੂੰ ਸਾਰਿਆਂ ਨੂੰ ਕਿਰਤਾਰਥ ਕੀਤਾ ਹੈ ।

ਸ੍ਰੀ ਰਾੜੇਵਾਲਾ ਜੀ ਦੇ ਸਵਾਗਤੀ ਭਾਸ਼ਣ ਪੜ੍ਹਨ ਤੋਂ ਉਪਰੰਤ ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਪ੍ਰੋ: ਪਿਆਰ ਸਿੰਘ ਨੇ ਅਕਾਡਮੀ ਦੀ ਤੀਜੀ ਵਾਰਸਕ ਰੀਪੋਰਟ ਪੜ੍ਹੀ ਜਿਸ ਦਾ ਸੰਖੇਪ ਪਾਠਕਾਂ ਦੀ ਗਿਆਤ ਲਈ ਅਗੇ ਦਿਤਾ ਜਾਂਦਾ ਹੈ :-

ਤੀਜੀ ਵਾਰਸ਼ਕ ਰੀਪੋਰਟ

(ਸੰਖੇਪ ਰੂਪ ਵਿਚ)

ਅਸਥਾਪਨਾ :- ਪੰਜਾਬੀ ਸਾਹਿੱਤ ਅਕਾਡਮੀ ਸੰਨ ੧੮੬੦ ਦੇ ਸੁਸਾਇਟੀਜ਼ ਰਜਿਸਟਰੇਸ਼ਨ ਐਕਟ ੨੧ ਅਨੁਸਾਰ ਰਜਿਸਟਰ ਹੋਈ ਹੋਈ ਇਕ ਸੰਸਥਾ ਹੈ। ਇਹ ਰਸਮੀ ਤੌਰ ਤੇ ੨੪ ਅਕਤੂਬਰ, ੧੯੫੪ ਨੂੰ ਹੋਂਦ ਵਿਚ ਆਈ ।

ਨਿਸ਼ਾਨੇ :- ਅਕਾਡਮੀ ਦਾ ਨਿਸ਼ਾਨਾ ਪੰਜਾਬੀ ਬੋਲੀ ਤੇ ਸਾਹਿੱਤ ਦੀ ਪਰਫੁਲਤਾ ਲਈ ਜਤਨ ਕਰਨੇ ਤੇ ਇਸ ਨੂੰ ਭਾਰਤੀ ਭਾਸ਼ਾਵਾਂ ਦੀ ਬਰਾਦਰੀ ਵਿਚ ਇਕ ਸਨਮਾਨ ਯੋਗ ਸਥਾਨ ਦਿਵਾਣਾ ਹੈ ।

ਅਕਾਡਮੀ ਦੀ ਸਾਹਿੱਤਕ ਪੱਤਰਕਾ ‘ਆਲੋਚਨਾ :-

ਇਸ ਮੰਤਵ ਦੀ ਸਿੱਧੀ ਲਈ ਅਕਾਡਮੀ ਨੇ ਹੁਣ ਤਕ ਜੋ ਕਦਮ ਚੁੱਕੇ ਹਨ ਉਹਨਾਂ ਵਿਚੋਂ ਪਹਿਲਾ 'ਆਲੋਚਨਾ' ਨਾਂ ਦੀ ਇਕ ਸਾਹਿੱਤਕ ਪੱਤਰਕਾਂ ਜਾਰੀ ਕਰਨ ਹੈ । ਇਸ ਦੇ ਹੁਣ ਤਕ ਅੱਠ ਅੰਕ ਨਿਕਲ ਚੁੱਕੇ ਹਨ । ਇਸ ਨੂੰ ਚੰਦਾ ਭੇਜਣ ਵਾਲਿਆਂ ਦੀ ਗਿਣਤੀ ਬਹੁਤ ਥੋੜੀ ਹੈ, ਕਿਉਂ ਜੋ ਇਸ ਵਿਚ ਆਏ ਲੇਖ ਟੈਕਨੀਕਲ ਕਿਸਮ ਦੇ ਹੁੰਦੇ ਹਨ । ਇਸ ਕਾਰਨ ਇਸ ਵਿਚ ਲਗ-ਭੱਗ ੨੫੦੦ ਰੁਪਏ ਸਾਲ ਦਾ ਘਾਟਾ ਪੈ ਰਹਿਆ ਹੈ ।

ਪੁਸਤਕਾਂ ਦੀ ਪ੍ਰਕਾਸ਼ਨਾ :-

 (੧) ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਕ੍ਰਿਤ ਡਾ: ਗੰਡਾ ਸਿੰਘ।

[੧੩