ਪੰਨਾ:Alochana Magazine October 1957 (Punjabi Conference Issue).pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੂਕੇ । ਸਾਹਿੱਤਕ ਬੋਲੀ ਦੀ ਖੋਜ ਲਈ ਵਜ਼ੀਫ਼ੇ ਦਿੱਤੇ ਜਾਇਆ ਕਰਨ ਤੇ ਮੌਲਿਕ ਕਿਰਤ ਕਰਨ ਵਾਲਿਆਂ ਨੂੰ ਮਾਇਕ ਸਹਾਇਤਾ ਦੇਣ ਦਾ ਪਰਬੰਧ ਕੀਤਾ ਜਾਵੇ ।

(ਅ) ਪੰਜਾਬ ਰਾਜ ਦੇ ਪੰਜਾਬੀ ਬੋਲਦੇ ਭਾਗ ਲਈ ਇਕ ਯੂਨੀਵਰਸਿਟੀ ਕਾਇਮ ਕੀਤੀ ਜਾਏ, ਜਿਸ ਦਾ ਮਾਧਿਅਮ ਪੰਜਾਬੀ ਹੋਵੇ।

(ਬ) ਦਿੱਲੀ ਰਾਜ ਵਿਚ ਉਰਦੂ ਵਾਂਗ ਪੰਜਾਬੀ ਨੂੰ ਵੀ ਇਲਾਕਾਈ ਬੋਲੀ ਮੰਨ ਲਿਆ ਜਾਵੇ ।

(ਸ) ਕੇਂਦਰੀ ਸਰਕਾਰ ਦਾ ਸਿੱਖਿਆ ਵਿਭਾਗ ਪਰਾਚੀਨ ਸਾਹਿੱਤ, ਉਸ ਦੀਆਂ ਹੱਥ-ਲਿਖੀਆਂ ਨੂੰ ਸੰਭਾਲਣ ਤੇ ਖੋਜੀਆਂ ਦੇ ਹੱਥਾਂ ਵਿਚ ਪਹੁੰਚਾਣ ਦਾ ਬੀੜਾ ਚੁਕੇ ਤਾਂ ਜੋ ਦੇਸ਼ ਦੀ ਇਹ ਖਿੰਡੀ ਪੁੰਡੀ ਦੌਲਤ ਨਸ਼ਟ ਹੋਣ ਤੋਂ ਬਚ ਜਾਏ ।

(ਹ) ਪੰਜਾਬੀ ਅਖ਼ਬਾਰਾਂ ਵਿਚ ਸਰਕਾਰੀ ਇਸ਼ਤਿਹਾਰਾਂ ਨੂੰ ਦੇਣ ਵੇਲੇ ਕੋਈ ਵਿਤਕਰੇ ਭਰਿਆ ਸਲੂਕ ਰਵਾ ਨਾ ਰਖਣ ਬਾਰੇ ਕੇਂਦਰੀ ਸਰਕਾਰ ਤੇ ਰਾਜ-ਸਰਕਾਰਾਂ ਨੂੰ ਇਕ ਮਤੇ ਰਾਹੀਂ ਬੇਨਤੀ ਕੀਤੀ ਗਈ ।

ਸਾਡੇ ਪਾਸ ਫ਼ੰਡ :- ਆਸ਼ੇ ਜਿਨਾਂ ਨੂੰ ਮੁਖ ਰਖ ਕੇ ਪੰਜਾਬੀ ਸਾਹਿੱਤ ਅਕਾਡਮੀ ਹੋਂਦ ਵਿਚ ਆਈ ਹੈ, ਬੜੇ ਮਹਾਨ ਹਨ । ਇਹ ਵੀ ਸਪਸ਼ਟ ਹੈ ਕਿ ਇਨ੍ਹਾਂ ਦੀ ਪੂਰਤੀ ਬਹੁਤ ਸਾਰੀ ਰਕਮ ਦੀ ਮੰਗ ਕਰਦੀ ਹੈ। ਇਸ ਵਕਤ ਤਕ ਅਸੀਂ ੧੦,੦੦੦ ਰੁਪਿਆ ਆਪਣੇ ਮੈਂਬਰਾਂ ਪਾਸੇ ਚੰਦੇ ਵਜੋਂ ਵਸੂਲ ਕਰ ਚੁਕੇ ਹਾਂ। ਪੰਜਾਬ ਸਰਕਾਰ ਤੇ ਪੰਜਾਬ ਯੂਨੀਵਰਸਿਟੀ ਨੇ ਸਾਡੇ ਕੰਮ ਨੂੰ ਸਲਾਹਿਆ ਹੈ ਤੇ ਸਾਨੂੰ ਉਤਸ਼ਾਹਤ ਕਰਨ ਲਈ ਗਰਾਂਟ ਦੇਣੀ ਮਨਜ਼ੂਰ ਕੀਤੀ ਹੈ । ਪਿਛਲੇ ਦੋ ਸਾਲਾਂ ਵਿਚ ੬,੦੦੦ ਰੁਪਿਆ ਪੰਜਾਬ ਯੂਨੀਵਰਸਿਟੀ ਵਲੋਂ ਤੇ ਪ,000 ਰੁਪਿਆ ਪੰਜਾਬ ਸਰਕਾਰ ਵਲੋਂ ਸਹਾਇਤਾ ਵਜੋਂ ਮਿਲਿਆ ਹੈ। ਪੰਜਾਬ ਯੂਨੀਵਰਸਿਟੀ ਨੇ ਇਸ ਸਾਲ ਲਈ ੩,੫੦੦ ਰੁਪਏ ਦੀ ਗਰਾਂਟ ਦੇਣੀ ਪਰਵਾਨ ਕੀਤੀ ਹੈ । ਸ਼੍ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਪਾਸੋਂ ਵੀ ਅਸੀਂ ਇਕ ਹਜ਼ਾਰ ਰੁਪਿਆ ਵਸੂਲ ਕਰ ਚੁਕੇ ਹਾਂ । ਦਿੱਲੀ ਕਾਨਫ਼ਰੰਸ ਸਮੇਂ ਪ੦੦ ਰੁਪਏ ਦੀ ਸਹਾਇਤਾ ਸਰਦਾਰਨੀ ਰਾਮ ਸਿੰਘ ਵਲੋਂ ਮਿਲੀ ਸੀ। ਅਸੀਂ ਸਾਰਿਆਂ ਦੇ ਉਪਰੋਕਤ ਸਹਾਇਤਾ ਲਈ ਦਿਲੋਂ ਧੰਨਵਾਦੀ ਹਾਂ ।

ਇਸ ਸਾਲ ਅਸਾਂ ਕੇਂਦਰੀ ਸਰਕਾਰ ਪਾਸ ਸਹਾਇਤਾ ਲਈ ਬੇਨਤੀ ਕੀਤੀ ਹੈ । ਆਸ ਹੈ ਕਿ ਉਸ ਪਾਸਿਓਂ ਵੀ ਸਾਨੂੰ ਕੁਝ ਕੁ ਸਹਾਇਤਾ ਮਿਲ ਜਾਵੇਗੀ ।

ਵੀਹ ਪੰਝੀ ਹਜ਼ਾਰ ਦੀ ਇਸ ਤੁੱਛ ਜਿਹੀ ਰਕਮ ਨਾਲ ਅਸਾਂ ਕੰਮ ਆਰੰਭ

੧੮]