ਪੰਨਾ:Alochana Magazine October 1957 (Punjabi Conference Issue).pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਗੁਰੂ ਪੰਜਾਬ ਦੀ ਆਪਣੀ ਲਿਪੀ ਨੂੰ ਆਪਣੇ ਪਰਚਾਰ ਲਈ ਨਾ ਵਰਤਦੇ ਤਾਂ ਇਹੋ ਹਾਲ ਇਸ ਲਿਪੀ ਦਾ ਹੋਣਾ ਸੀ ਅਤੇ ਪੰਜਾਬੀ ਬੋਲੀ ਲਈ ਫ਼ਾਰਸੀ ਲਿਪੀ ਹੀ ਪਰਧਾਨ ਹੋ ਜਾਣੀ ਸੀ । ਸਤਿਗੁਰਾਂ ਦੀ ਦੂਰ ਦਰਸ਼ਤਾ ਨੇ ਨਾ ਕੇਵਲ ਪੰਜਾਬ ਵਿੱਚ ਹਿੰਦੀ ਸੰਸਕ੍ਰਿਤੀ ਅਤੇ ਤਕ ਲਿਪੀ ਨੂੰ ਬਚਾਇਆ, ਸਗੋਂ ਜਦੋਂ ਸਿੰਧ ਵਿਚ ਗੁਰਸਿੱਖੀ ਦਾ ਪਰਚਾਰ ਹੋਇਆ ਤਾਂ ਗੁਰੂ ਨਾਨਕ ਦੇ ਨਾਮ ਲੇਵਾ, ਗੁਰਮੁਖੀ ਨੂੰ ਸਿੰਧੀ ਬੋਲੀ ਲਿਖਣ ਲਈ ਵੀ ਵਰਤਣ ਲਗ ਪਏ ਗੁਰੂ ਸਾਹਿਬ ਦਾ ਇਹ ਕਦਮ ਉਹਨਾਂ ਦੇ ਭਾਸ਼ਾਈ ਤੇ ਸਭਿਆਚਾਰਕ ਖੇਤਰ ਵਿਚ ਵੱਧ ਰਹੀ ਪਰਾਧੀਨਤਾ ਵਿਰੁਧ ਵਿਦ੍ਰੋਹ ਦਾ ਹੀ ਤਾਂ ਲਖਾਇਕ ਹੈ | ਆਖ਼ਰ :

“ਘਰ ਘਰ ਮੀਆਂ ਸਭਨਾਂ ਜੀਆਂ
ਬੋਲੀ ਅਵਰ ਤੁਮਹਾਰੀ"

ਦਾ ਜ਼ੋਰਦਾਰ ਪ੍ਰੋਟੈਸਟ ਕਰਨ ਵ ਲਾ ਪੰਜਾਬੀਆਂ ਦੀ ਲਿਪੀ ਦੇ ਖੇਤਰ ਵਿਚ ਪਰਾਧੀਨਤਾ ਕਿਸ ਤਰ੍ਹਾਂ ਜਰਦਾ ?

ਹੁਣ ਰਹਿਆ ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ ਦੀਆਂ ਪ੍ਰਖਿਆਵਾਂ ਪੰਜਾਬੀ ਬੋਲੀ ਲਈ ਫ਼ਾਰਸੀ ਲਿਪੀ ਦੇ ਵਰਤੇ ਜਾਣ ਦਾ ਸਵਾਲ । ਮੈਂ ੧੯੨੫ ਈ: ਵਿਚ ਪੰਜਾਬ ਯੂਨੀਵਰਸਿਟੀ ਦਾ ਫ਼ੈਲੋ ਬਣਿਆ ਸਾਂ । ਉਸ ਤੋਂ ਪਹਿਲੋਂ ਤੇ ਕੁਝ ਵਰੇ ਮਗਰੋਂ ਤੀਕ ਵੀ ਪੰਜਾਬੀ ਦੇ ਸਾਰੇ ਇਮਤਿਹਾਨ ਗੁਰਮੁਖੀ ਲਿਪੀ ਵਿਚ ਹੁੰਦੇ ਸਨ । ਪੰਜਾਬ ਵਿਚ ਉਰਦੂ ਬੋਲੀ ਤੇ ਫ਼ਾਰਸੀ ਅੱਖਰ ਪਰਧਾਨ ਸਨ । ਮੁਸਲਮਾਨਾਂ ਦੀ ਬਹੁ-ਗਿਣਤੀ ਸੀ। ਪੰਜਾਬੀ ਦੇ ਪਿਆਰੇ ਮੁਸਲਮਾਨਾਂ ਵਿੱਚ ਵੀ ਬਹੁਤੇ ਸਨ ਪਰੰਤ ਉਨਾਂ ਲਈ ਇਹ ਕਠਿਨ ਸੀ ਕਿ ਫ਼ਾਰਸੀ ਲਿਪੀ ਨੂੰ ਤਖ਼ਤੋਂ ਲਾਹ ਸਕਦਾ ਸਰ ਸ਼ਹਾਬੁੱਦੀਨ ਅਤੇ ਕਾਜ਼ੀ ਫ਼ਜ਼ਲ-ਉਲਹੱਕ ਦੇ ਕਹਿਣ ਤੇ ਮੈਂ ਹੀ ਇਹ ਯੂਨੀ-ਵਰਸਿਟੀ ਵਿਚ ਪਰਵਾਨ ਕਰਵਾਇਆ ਕਿ ਪੰਜਾਬੀ ਬੋਲੀ ਦੇ ਇਮਤਿਹਾਨ ਫ਼ਾਰਸੀ ਲਿਪੀ ਵਿਚ ਵੀ ਹੋਇਆ ਕਰਨ । ਪਰੰਤੂ ਇਹ ਰਿਆਇਤ ਨਿਰਾ ਪੰਜਾਬੀ " ਤਿੰਨਾਂ ਇਮਤਿਹਾਨਾਂ ਅਰਥਾਤ ਪ੍ਰਾਫ਼ੀਸ਼ੈਂਸੀ, ਹਾਈ ਪ੍ਰਫ਼ੀਸ਼ੈਂਸੀ ਅਤੇ ਐਨਰਜ਼-ਇਨ ਬੀ. ੲੈ ਪੰਜਾਬੀ ਤੀਕ ਹੀ ਸੀਮਿਤ ਸੀ । ਜੋ ਵਿਦਿਆਰਥੀ ਮੈਟ੍ਰੀਕਕੁਲੇਸ਼ਨ, ਐਫ਼. ਏ. ਜਾਂ ਬੀ.ਏ ਵਿਚ ਪੰਜਾਬੀ ਲੈਂਦੇ ਸਨ, ਉਹ ਗੁਰਮੁਖੀ ਲਿਪੀ ਹੀ ਵਰਤ ਸਕਦੇ ਸਨ ਅਤੇ ਵਰਤਦੇ ਹਨ ।

ਨਿਰੇ ਪੰਜਾਬੀ ਸਾਹਿੱਤਕ ਇਮਤਿਹਾਨਾਂ ਵਿਚ ਇਹ ਰਿਆਇਤ ਦੇਣ ਦਾ ਹੋਰ ਵੀ ਕਾਰਨ ਸੀ । ਫ਼ਾਰਸੀ ਅੱਖਰਾਂ ਵਿਚ ਮੁਸਲਮਾਨਾਂ ਦਾ ਲਿਖਿਆ ਪੰਜਾਬੀ ਸਾਹਿੱਤ ਕਾਫ਼ੀ ਪ੍ਰਾਪਤ ਹੋ ਸਕਦਾ ਸੀ ।

੨੨]