ਸਮੱਗਰੀ 'ਤੇ ਜਾਓ

ਪੰਨਾ:Alochana Magazine October 1957 (Punjabi Conference Issue).pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯਾਦ ਤੇਰੀ ਮੈਂ ਸਾਂਭ ਸਾਂਭ ਕੇ
ਇੰਜ ਦਿਲ ਅੰਦਰ ਰੱਖੀ-
ਜਿਵੇਂ ਸਿਆਲੀ ਰੁੱਤੇ,
ਟੁੱਟੇ ਹੋਏ ਛੱਪਰ ਦੇ ਉੱਤੇ,
ਮੀਂਹ ਗੜੇ ਦਾ ਵਸਦਾ,
ਛੱਪਰ ਚੋਵੇ,
ਥੱਲੇ ਇਕ ਮੁਸਾਫਰ ਬੈਠਾ ਅੱਗ ਬਾਲ ਕੇ,
ਤ੍ਰਿਪ ਤ੍ਰਿਪ ਚੋਂਦੇ ਮੀਂਹ ਦੇ ਟੇਪਿਉਂ
ਨਿੱਘ ਬਚਾਵਣ ਖਾਤਰ,
ਰੋਕ ਪਿੱਠ ਦੇ ਗੰਧਲਾ ਪਾਣੀ,
ਅੱਗ ਤੇ ਝੁਕਿਆ ਹੋਵੇ।
ਜਾਂ ਇਹ ਡਾਰ ਕੋਈ ਮਿਰਗਾਂ ਦੀ,
ਲੈ ਕੇ ਨੈਣ ਮਸ਼ਾਲਾਂ,
ਲਭਦੀ ਨਿਕੇ ਨਿਕੇ ਬੱਕ ਗੁਆਚੇ,
ਕਰਦੀ ਫਿਰਦੀ ਭਾਲਾਂ,
ਪੋਲੇ ਪੋਲੇ ਪੱਬ ਜ਼ਮੀਂ ਤੇ ਧਰਦੀ
ਲੈਂਦੀ ਫਿਰੇ ਕਨਸੋਆਂ।

ਤਾਰਾ ਸਿੰਘ ਦੀ ਕਵਿਤਾ ਦਾ ਤਾਲ ਵੀ ਚੋਖਾ ਨਵੀਨਤਾ ਵਾਲਾ ਹੈ; ਇਥੋਂ ਤਕ ਕਿ ਦੋ ਕਵਿਤਾਵਾਂ ਦੇ ਤਾਲ ਨੂੰ ਤਾਂ ਮੈਂ ਪਹਿਲੀ ਵਾਰੀ ਪੜ੍ਹਨ ਉਤੇ ਜਾਚ ਹੀ ਨਹੀਂ ਸਕਿਆ ਸਾਂ। ਉਹ ਇਹ ਹਨ-

ਅਰਸ਼ ਤਾਰੇ, ਤੇ ਧਰਤੀ ਤੇ ਦੀਵੇ ਜਲਣ,
ਕਰ ਰਹੇ ਨੇ ਇਹ ਕੋਈ ਇਸ਼ਾਰੇ ਜਿਹੇ।
ਉਡ ਕੇ ਆ ਪਈ ਚਿਣਗ-ਯਾਦ ਦਿਲ ਤੇ ਕਿਤੋਂ
ਹੋ ਗਏ ਨੇ ਮੇਰੇ ਨੈਣ ਭਾਰੇ ਜਿਹੇ।
ਹੈ ਰਾਤ, ਤੇ ਭਰਪੂਰ ਹੈ ਚੰਨ, ਕਿਰਨਾਂ ਨੇ ਖਮੋਸ਼,
ਬਿਰਛਾਂ ਦੇ ਤਲੇ ਸਹਿਮ ਕੇ ਬੈਠੇ ਨੇ ਹਨੇਰੇ।
ਅੱਜ ਖੁਲ੍ਹੇ ਪਸਾਰੇ ਤੇ ਪਈ ਚਾਂਦਨੀ ਊਂਘੇ,
ਘਾਹ-ਤ੍ਰੇਲ ਪਈ ਲਿਸ਼ਕੇ, ਤੇ ਚੁਪ-ਚਾਣ ਚੁਫੇਰੇ।

ਉਪ੍ਰੋਕਤ ਇਕ ਬੰਦ ਵਿਚ ਵੀ 'ਨਿਕੇ ਨਿਕੇ' ਤੇ 'ਪੋਲੇ ਪੋਲੇ' ਨੂੰ ਛੇਤੀ ਨਾਲ

[੭੫