ਪੰਨਾ:Alochana Magazine October 1959.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਲੋਚਨਾ ਕੇਵਲ ਸਿਧਾਂਤ ਹੀ ਬਣ ਕੇ ਨਹੀਂ ਰਹਿ ਜਾਂਦੀ, ਦੂਜੇ ਆਲੋਚਨਾ ਦੀ ਇਹ ਪ੍ਰਣਾਲੀ ਆਲੋਚਕ ਦੇ ਆਤਮ-ਪ੍ਰਕਾਸ਼ ਦੇ ਹਕ ਨੂੰ ਸੀਕਾਰ ਕਰਦੀ ਹੈ ਅਤੇ ਤੀਜੇ ਇਸ ਪ੍ਰਕਾਰ ਦੀ ਸਾਹਿਤਾਲੋਚਨਾ ਸਾਹਿਤਕ ਸਰੀਰ ਨੂੰ ਚੀਰ ਫਾੜ ਕੇ, ਉਸ ਦੀ ਬੋਟੀ ਬੋਟੀ ਕਰਨ ਨਾਲੋਂ ਉਸ ਨੂੰ ਸਮੁਚੇ ਤੌਰ ਤੇ ਮਾਣਨ ਦਾ ਪ੍ਰਚਾਰ ਕਰਦੀ ਹੈ । | ਪਰ ਰੁਮਾਂਚਕ ਅਲੋਚਨ ਵਿਚ ਤਰੁਟੀਆਂ ਦੀ ਇਤਨੀ ਭਰਮਾਰ ਹੈ ਕਿ ਉਂਹਨਾਂ ਸਾਂਹਵੇਂ ਇਹਦੇ ਗੁਣ ਮਾਂਦ ਪੈ ਜਾਂਦੇ ਹਨ । ਇਕ ਸਿਆਣਾ ਆ ' ਹੋਇਆ ਤੇ ਪ੍ਰਤਿਭਾਸ਼ਾਲੀ ਆਲੋਚਕ-ਜਿਸ ਨੂੰ ਸਾਹਿਤ ਦੀ ਚੰਗੀ ਸੂਝ ਹੋਵੇ, ਜਿਸ ਕੋਲ ਅਮੁਕ ਅਭਿਆਸ ਹੋਵੇ ਤੇ ਵਿਸ਼ਾਲ ਗਿਆਨ, ਜਿਸ ਦਾ ਆਪਣਾ ਨਿਜੀ ਅਨੁਭਵ ਬੜਾ ਬਲਵਾਨ ਹੋਵੇ ਤੇ ਜਿਸ ਦੇ ਸਾਹਿਤ-ਸਵਾਦ ਨਰੇਏ ਤੇ ਅਰੋਗ ਹੋਣਤਾਂ ਭਾਵੇਂ ਇਸ ਆਲੋਚਨ-ਪ੍ਰਣਾਲੀ ਰਾਹੀਂ ਵੀ ਆਲੋਚਨਾ ਦੇ ਕਰਤਵ ਨਿਭਾ ਜਾਵੇ, ਪਰ ਸਾਧਾਰਣ ਆਲੋਚਕਾਂ ਦੇ ਹੱਥਾਂ ਵਿਚ ਅਜਿਹੀ ਆਲੋਚਨਾ ਅਗਵਾਈ ਦੀ ਥਾਂ ਗੁਮਰਾਹ ਦਾ ਕਾਰਣ ਬਣਦੀ ਹੈ । ਉਹ ਨਾਂ ਤਾਂ ਉਸ ਸਾਹਿਤਕ-ਕਿਰਤ ਦਾ ਮਲ ਪਾ ਸਕਦੇ ਹਨ ਅਤੇ ਨਾ ਹੀ ਪਾਠਕ ਅਥਵਾ ਲੇਖਕ ਨਾਲ ਨਿਆਂ ਕਰਨ ਯੋਗ ਹੁੰਦੇ ਹਨ । ਇਸ ਗਲ ਦੀ ਵੀ ਸੰਭਾਵਨਾ ਹੈ ਕਿ ਆਲੋਚਕ ਦੇ ਆਪਣੇ ਸਾਹਿਤ-ਸਵਾਦ ਹੀ ਬੜੇ ਘਟੀਆ ਹੋਣ । ਇਸ ਦਲੀਲ ਨੂੰ ਰੁਮਾਂਚਕ ਆਲੋਚਨਾ ਦਾ ਮੁਖ ਸਿਧਾਂਤਕਾਰ ਲੈਜਾਂਈਨਸ ਵੀ ਮੰਨਦਾ ਹੈ । ਉਹ ਇਸ ਗਲ ਤੇ ਜ਼ੋਰ ਦੇਂਦਾ ਹੈ ਕਿ ਸਾਹਿਤ ਨੂੰ ਸਮਝਣਾ ਤੇ ਮਾਣਨ ਅਭਿਆਸ ਦਾ ਮੁਹਤਾਜ ਹੈ । ਸਾਹਿਤ ਦੀ ਪਰਖ ਭਰਪੂਰ ਤਜਰਬੇ ਦਾ ਫਲ ਹੈ ) | ਦੂਜੀ ਗਲ ਇਹ ਹੈ ਕਿ ਰੁਮਾਂਚਕ ਆਲੋਚਨਾ ਨਾਲ ਸਾਹਿਤਾਂਲੋਚਨਾ ਦਾ ਕੋਈ ਸਾਰਵਭੌਮਿਕ ਤੇ ਸਰਵ-ਸੀਕ੍ਰਿਤ ਮਿਆਰ ਨਹੀਂ ਕਾਇਮ ਹੁੰਦਾ | ਨਾ ਹਾ ਕਿਸੇ ਸਾਹਿਤਕ-ਕਿਰਤ ਦਾ ਸਦੀਵੀ ਮੁਲ ਪੈ ਸਕਦਾ ਹੈ । ਹਰ ਨਵੇਂ ਦਿਨ, ਨਵਾ ਆਲੋਚਕ ਆਪਣੇ ਤੋਂ ਪਹਿਲਿਆਂ ਦੇ ਸੀਕਿਤ ਪਰਖ-ਮਿਆਰਾਂ ਨੂੰ ਨਾ ਆਪਣੇ ਨਵੇਂ ਦ੍ਰਿਸ਼ਟੀਕੋਣਾਂ ਦਾ ਪ੍ਰਚਾਰ ਕਰਦਾ ਹੈ । ਇਕ ਰਚਨਾ ਬਾਰੇ ਵਖ ਵੱਖ ਆਲੋਚਕਾਂ ਦੀਆਂ ਰਾਵਾਂ ਵਖ ਵਖ ਹੋ ਸਕਦੀਆਂ ਹਨ ( ਰਾਵ ਦੀ ਇਹ ਭਿੰਨਤਾ, ਅਨੇਕਤਾ ਤੇ ਭਿੰਨ-ਭੰਗਰਤਾ ਸਾਹਿਤਕ ਖੇਤਰ ਵਿਚ ਉਲਝਣਾਂ ਪੈਦਾ ਕਰਨ ' ਭਾਗੀ ਬਣਦੀ ਹੈ । ਰੁਮਾਂਚਕ ਸਾਹਿਤਲੋਚਨਾ ਦਾ ਇਕ ਹੋਰ ਨਕਬ ਇਹ ਹੈ ਕਿ ਇਸ ਵਿੱਚ ਖe 3 ਪੱਖਪਾਤ ਦੀ ਸੰਭਾਵਨਾ ਮੌਜੂਦ ਹੈ । ਆਲੋਚਕ ਦੇ ਮਨ ਵਿੱਚ ਸਾਹਿਤਕਾਰ ਲਈ ਪਹਿਲਾਂ ਹੀ ਕੁਝ ਭਾਵ ਬਣ ਚੁਕੇ ਹੁੰਦੇ ਹਨ, ਜਿਹੜੇ ਵਾਰ ਨਿਜੀ ਸੰਬੰਧਾਂ ਤੇ ਆਧਾਰਿਤ ਹੁੰਦੇ ਹਨ ਅਤੇ ਉਹ ਉਸ ਦੀ ਕਰ ' ਹਨ, ਜਿਹੜੇ ਬਹੁਤੀ ਉਸ ਦੀ ਕਿਰਤ ਵਿਚੋਂ ੨