ਪੰਨਾ:Alochana Magazine October 1961.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਹੱਤਾ ਨੂੰ ਇਸ ਹੱਦ ਤਕ ਮੰਨਦੇ ਹਨ ਕਿ ਉਨ੍ਹਾਂ ਅਨੁਸ ਰ ਕੇਵਲ “ਵ ਕ੍ਯੋਂ ਰਸਾਤਮਕ ਕਾਵਯੰ’’ ਹੀ ਹੈ । ਸਾਹਿੱਤ ਦਾ ਇਹ ਅਤਿ ਆਵਸ਼ਕ ਤੇ ਮਹਤਵ-ਪੂਰਣ ਅੰਗ ਸਮਸਿਅਵਾਦ ਨਾਲ ਨਿਗਰ ਸੰਬੰਧ ਰੱਖਦਾ ਹੈ । ਅਸੀਂ ਵੇਖਦੇ ਹਾਂ ਕਿ ਭਿੰਨ ਭਿੰਨ ਰਸ, ਸਾਹਿੱਤ ਦੇ ਭਿੰਨ ਭਿੰਨ ਰੂਪਾਂ ਲਈ ਵਿਸ਼ੇਸ਼ ਕਰਾਰ ਦਿਤੇ ਗਏ ਹਨ । ਭਿੰਨ ਵਿੰਨ ਸਾਹਿੱਤਕ ਰੂਪ ਅਤੇ ਭਿੰਨ ਭਿੰਨ ਰਸ ਕਾਲਾਂਤਰ ਵਿੱਚ ਭਿੰਨ ਭਿੰਨ ਸਮਾਜ ਦੀ ਪਕਿਤੀ ਦੇ ਅਨੁਕੂਲ ਹੁੰਦੇ ਹਨ | ਜਾਗੀਰਦਾਰੀ ਸਮਾਜ ਵਿੱਚ ਅਧਿਕਤਰ ਬੀਰ-ਰਸੀ, ਸ਼ਿੰਗਾਰ ਰਸੀ ਅਤੇ ਸ਼ਾਂਤ ਰਸ ਵਾਲੇ (ਅਧਿਆਤਮਕ) ਸਾਹਿੱਤ ਦੀ ਰਚਨਾ ਹੋਈ ਕਿਉਂ ਜੋ ਉਸ ਸਮੇਂ ਦੇ ਸਮਾਜ ਦਾ ਕਿਰਦਾਰ ਹੀ ਅਜਿਹਾ ਸੀ । ਪਰੰਤੂ ਅੱਜ ਜੇ ਇਹ ਰਸ ਬਿਲਕੁਲ ਖਤਮ ਨਹੀਂ ਹੋਏ ਤਾਂ ਇਨ੍ਹਾਂ ਦੀ ਅਲੱਪਤਾ ਤਾਂ ਅਵੱਸ਼ ਹੈ । - ਉਪਰ ਵਿਸਤਾਰ-ਸਹਿਤ ਸਪਸ਼ਟ ਕੀਤਾ ਗਇਆ ਹੈ ਕਿ ਸਾਮਾਜਿਕ ਪ੍ਰਕ੍ਰਿਤੀ ਅਤੇ ਸਾਹਿੱਤ ਦੇ ਵਿਭਿੰਨ ਰੂਪ ਸਮੇਂ ਦੇ ਮਾਨਵ ਦੀਆਂ ਸਮਸਿਆਵਾਂ ਤੇ ਨਿਰਭਰ ਹੁੰਦੇ ਹਨ । ਸੋ ਨਿਸ਼ਚੇ ਹੀ ਰਸ ਜੋ ਸਮੇਂ ਦੇ ਸਮਾਜ ਦੇ ਸੁਭਾਵ ਅਤੇ ਸਾਹਿੱਤ ਦੇ ਰੂਪ ਨਾਲ ਸੰਬੰਧਿਤ ਹੁੰਦਾ ਹੈ, ਸਮਸਿਆਵਾਦ ਨਾਲ ਅਵੱਸ਼ ਹੀ ਗੰਭੀਰ ਸੰਬੰਧ ਰਖਦਾ ਹੈ । ਸਾਹਿੱਤ ਬਾਰੇ ਦੋ ਸਰਬ-ਵ ਇਤ ਵਿਚਾਰ-ਪ੍ਰਣਾਲੀਆਂ-ਕਲਾ ਕਲਾ ਲਈ ਅਤੇ “ਕਲਾ ਜੀਵਨ ਲਈ’’ ਦੀ ਪਿਠ-ਭੂਮੀ ਤੇ ਭੀ ਸਮਸਿਆਵਾਦ ਹੀ ਹੈ । ' ਕਲਾ ਕਲਾ ਲਈ ਦੇ ਹੇਤੂ ਜੋ ਕਲਾ ਨੂੰ ਜੀਵਨ ਤੋਂ ਨਿਖੇੜ ਕੇ ਕੇਵਲ ਕਲਾ ਨੂੰ ਕਲਾ ਦੀ ਖਾਤਰ ਹੀ ਮੰਨਦੇ ਹਨ, ਉਹ ਦੂਸਰੇ ਸ਼ਬਦਾਂ ਵਿੱਚ ਕਲਾ ਨੂੰ ਸਮਸਿਆਵਾਦ - ਜੋ ਜੀਵਨ ਦੀ ਯਥਾਰਕਤਾ ਹੈ - ਤੋਂ ਦੂਰ ਰੱਖਣਾ ਚਾਹੁੰਦੇ ਹਨ । ਪਰੰਤ “ਕਲਾ ਜੀਵਨ ਲਈ ਹੈ ਦਾ ਵਿਚਾਰ ਜਿਸਨੂੰ ਹੁਣ ਸਰਬ-ਪ੍ਰਵਾਣਿਤ ਕਹਣ ਵਿੱਚ ਅਤਿਕਥਨੀ ਨਹੀਂ ਹੋਵੇਗੀ, ਅਨੁਸਾਰ ਕਲਾ ਇਕ ਮਾਧਿਅਮ ਹੈ ਜੀਵਨ ਦੀਆਂ ਸਮਸਿਆਵਾਂ ਨੂੰ ਪ੍ਰਗਟਾਉਣ ਦਾ ; ਇਕ ਪਰਦਾ (Screen) ਹੈ ਜਿਸ ਤੇ ਜੀਵਨ ਦੀਆਂ ਯਥਾਰਥਕ ਸਮਸਿਆਵਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ ਅਤੇ ਇੱਕ ਸੁਚੱਜਾ ਤੇ ਸੁਹਜਾਂ ਭਰਿਆ ਸਾਧਨ ਹੈ ਜਿਸ ਦਾਰਾ ਕਲਾਕਾਰ ਇਨਾਂ ਸਮਸਿਆਵਾਂ ਦਾ ਸੁਝਾਉ ਦੇ ਸਕਦੇ ਹਨ -- ਇਨ੍ਹਾਂ ਉਲਝਨਾਂ ਨੂੰ ਸੁਲਝਾ ਸਕਦੇ ਹਨ । ਭਾਵ ਇਹ ਕਿ ਕਲਾਕਾਰ ਮਾਨਵ ਜੀਵਨ ਦੀਆਂ ਵਿਅਕਤਿਗਤ ਅਤੇ ਸਮਸ਼ਟਿਗਤ ਸਮਸਿਆਵਾਂ ਨੂੰ ਕਲਾ ਦਾ ਅਵਲੰਬਨ ਲੈਕੇ ਤਥਾ ਕਲਾ ਦੇ ਭਿੰਨ ਭਿੰਨ ਰੂਪਾਂ ਦਾ ਅਵਲੰਬ ਲੈ ਕੇ ਉਨ੍ਹਾਂ ਦੀ ਪ੍ਰਦਰਸ਼ਨੀ ਕਰਦੇ ਅਤੇ ਮਾਨਵ-ਵਿਕਾਸ ਲਈ ਤੇ ਸਮਾਜ-ਵਿਕਾਸ ਲਈ ਇਨ੍ਹਾਂ ਦੇ ਯੋਗ ਤੇ ਵਿਗਿਆਨਕ ਸੁਝਾਉ ਦੇਣ ਦੇ ਯਤਨ ਕਰਦੇ ਹਨ । 26