ਪੰਨਾ:Alochana Magazine October 1961.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- -

-- . --- ਅੰਮ੍ਰਿਤਾ ਭੀ ਆਪਣੇ ਛੋਟੇ ਜਿਹੇ ਦਿਲ ਵਿੱਚ ਅਪਾਰ ਵੇਦਨਾ ਅਤੇ ਕਸਕ ਲਈ ਬੈਠੀ ਹੈ । ਅੱਜ ਦੀ ਇਸਤਰੀ ਦੀ ਦਸ਼ਾ ਕਿਤਨੀ ਦੀਨ-ਹੀਨ ਹੈ, ਇਸ ਨੂੰ ਕੇਵਲ ਕਵੀ-ਮਨ ਵਾਲਾ ਕੰਮਲ ਇਸਤਰੀ ਹੀ ਜਾਣ-ਸਮਝ ਸਕਦੀ ਹੈ । ਅੰਮ੍ਰਿਤਾ ਜੀ ਦੀ ਇਸਤਰੀ ਮਜਬੂਰ ਹੈ : “ਮੇਰੇ ਬੋਲਣ ਤੋਂ ਪਹਿਲਾਂ ਬੋਲ ਪੈਂਦੈ ਤੇਰਾ ਅੰਨ । ਸਾਡਾ ਸਮਾਜ ਪਤੀ ਨੂੰ ਹਰ ਪ੍ਰਕਾਰ ਦੀ ਖੁਲ ਬਖਸ਼ਦਾ ਹੈ, ਉਹ ਜੋ ਜੀ ਆਏ ਕਰ ਸਕਦਾ ਹੈ, ਉਸ ਨੂੰ ਹੱਕ ਹੈ, ਪਰ ਵਿਚਾਰੀ ਇਸਤਰੀ ਆਪਣੇ ਪਤੀ ਦੇਵ ਦੇ ਹਕਮ ਤੋਂ ਰੱਤੀ ਭਰ ਭੀ ਬਾਹਰ ਨਹੀਂ ਜਾ ਸਕਦੀ ਹੈ । ਪਤੀ ਦੇ ਅਤਿਆਚਾਰਾਂ ਹੇਠ ਪਿਸ-ਘਟ ਰਹੀ ਪਤਨੀ, ਪੱਛਮੀ ਪੰਜਾਬ ਤੋਂ ਉਜੜ ਕੇ ਆਈ 'ਅਪਵਿੱਤਰ ਨਾਰ` , ਬਾਲ-ਵੇਸਵਾ ਦੇ ਰੂਪ ਵਿੱਚ ਰੁਲ ਰਹੀ ਮਾਨੁੱਖਤਾ ਦਾ ਕਲਕ, ਅਤੇ ਸਾਮਾਜਿਕ ਬੰਧਨਾਂ ਨੂੰ ਭਨ ਤਰੋੜ ਕੇ ਤੰ ਹੋਣ ਵਾਲੀ ਇਸਤਰੀ -- ਇਹ ਸਭ ਅੰਮਿਤਾ ਜੀ ਦੀ ਕਵਿਤਾ ਵਿੱਚ ਆਪਣਾ ਆਪਣਾ ਵਰਣਨ ਲੈ ਕੇ ਆਈਆਂ ਹਨ । ਅੰਮ੍ਰਿਤਾ ਜੀ ਨੂੰ ਅੱਜ ਸਭ ਪਾਸੇ ਕੈਦੋ ਹੀ ਕੈਦ ਅਤੇ ਸਭ ਪਾਸੇ ਨਿਦੋਸੀਆਂ ‘ਹੀਰਾਂ ਨਜ਼ਰ ਆ ਰਹੀਆਂ ਹਨ : ਅੱਜ ਸਭੇ ਕੇ ਬਣ ਗਏ ਹੁਸਨ ਇਸ਼ਕ ਦੇ ਚੋਰ ਅੱਜ ਦੀ ਇਸਤਰੀ ਕੇਵਲ ਮਰਦਾਂ ਦੀ ਪੈਰ ਦੀ ਜੁੱਤੀ, ਬੱਚੇ ਪੈਦਾ ਕਰਨ ਦੀ ਮਸ਼ੀਨ ਪੁਰਸ਼ਾਂ ਦੀ ਕਾਮ-ਭੁੱਖ ਦੀ ਪੂਰਤੀ ਕਰਨ ਵਾਲੀ ਅਤੇ ਮਨ ਮਰਜ਼ੀ ਨਾਲ ਵਰਤਣ ਦੀ ਸ਼ੈ, ਨ ਬਣ ਕੇ ਆਤਮਿਕ ਬਲ ਪ੍ਰਾਪਤ ਕਰ ਰਹੀ ਅਤੇ ਆਪਣੇ ਪੈਰਾਂ ਤੇ ਖੜੀ ਹੋ ਰਹੀ ਹੈ । ਅੰਮ੍ਰਿਤਾ ਜੀ ਚਾਹੁੰਦੇ ਹਨ : ਅੱਜ ਕਿਸੇ ਦਾ ਹੁਸਨ ਮੰਡੀ ਵਿਚ ਬਲਾਇਆ ਜਾਏ ਨਾ । ਇਨ੍ਹਾਂ ਦੀ ਹੀ ਦੱਸੀ ਲੀਹ ਤੇ ਸ੍ਰੀਮਤੀ ਪ੍ਰਭਜੋਤ ਕੌਰ ਤੇ ਬਲਜੀਤ ਤੁਲਸੀ ਭੀ ਚੱਲ ਕੇ, ਪੰਜਾਬੀ ਕਾਵਿ ਦੀ ਵੇਣੀ' ਦੇ ਰੂਪ ਵਿਚ ਸਾਡੇ ਸਾਮਣੇ ਆਉਂਦੀਆਂ ਹਨ । ਅਸੀਂ ਉਕਤ ਵਿਚਾਰ ਤੋਂ ਬਾਅਦ ਕਹ ਸਕਦੇ ਹਾਂ ਕਿ ਅੰਮ੍ਰਿਤਾ ਪ੍ਰੀਤਮ ਅਤੇ ਮੋਹਨ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਇਸਤਰੀ ਜਾਤੀ ਦੇ ਦੁੱਖਾਂ-ਦਰਦਾਂ ਅਤੇ ਗੁਣਾਂ ਨੂੰ ਗਾਇਆ ਹੈ । ਇਨਾਂ ਕਵੀਆਂ ਦੀ ਦੇਖਾ-ਦੇਖੀ ਕਰੋ ਜਾਂ ਪੱਛਮੀ ਸੱਭਤਾ ਅਤੇ ਦੇਸੀ ਸਮਾਜ ਸੁਧਾਰਕ ਲਹਿਰਾਂ ਦੇ ਅਸਰ ਹੇਠਅੱਤ ਦੇ ਸਾਰੇ ਕਵੀਆਂ ਦਾ ਦ੍ਰਿਸ਼ਟਿਕੋਣ ਇਸਤਰੀ ਦੇ ਪ੍ਰਤੀ ਵਾਰਿਸ ਸ਼ਾਹ ਜਿਹਾ ਨ ਹੋ ਕੇ ਮੋਹਨ ਦਾ ਮਨ-ਮੋਹਣਾ ਰੂਪ ਅਤੇ ਅੰਮ੍ਰਿਤਾ ਪ੍ਰੀਤਮ ਜੀ ਦਾ ਅਮਰ ਪ੍ਰੇਮ ਭਰਿਆ ਦ੍ਰਿਸ਼ਟਿਕੋਣ ਹੀ ਹੈ । - - - - - m / 1 ਦੇ • ॥ 33