ਪੰਨਾ:Alochana Magazine October 1964.pdf/17

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਬਦਲਦੇ ਅਰਥਚਾਰੇ ਵਿੱਚ ਪਿਆਰ ’ਤੇ ਯੋਨਿ (sex) ਸਬੰਧੀ ਵਿਚਾਰਾਂ ਵਿੱਚ ਵੀ ਇਕ ਮਹੱਤਵ-ਪੂਰਨ ਪਰਿਵਰਤਨ ਆਇਆ ਹੈ । ਪਿਆਰ ਤੇ ਕਾਮ ਸਬੰਧੀ; ਅਤੇ ਦੰਦਾਂ ਦੇ ਪਰਸਪਰ ਪ੍ਰਸੰਗ ਵਿਚ ਪ੍ਰਚਲਿਤ ਪਵਿੱਤਰਤਾ ਅਤੇ ਅਪਵਿੱਤਰਤਾ ਦੇ ਪਰਾਗਤ ਦ੍ਰਿਸ਼ਟੀਕੋਣਾਂ ਵਿਚ ਵੀ ਢੇਰ ਸਾਰੀ ਤਬਦੀਲੀ ਆਈ ਹੈ । ਅੱਜ ਤੋਂ ਦੋ ਤਿੰਨ ਦਹਾਕੇ ਪਹਿਲਾਂ ਜਿਨ੍ਹਾਂ ਕਲਪਨਾਵਾਂ ਤੇ ਕਰਮਾਂ ਨੂੰ ਸਦਾਚਾਰਕ ਨੁਕਤੇ ਤੋਂ ਪਾਪ ਜਾਂ ਗੁਨਾਹ ਸਮਝ ਕੇ ਨਿੰਦਿਆ ਜਾਂਦਾ ਸੀ ਉਨ੍ਹਾਂ ਨੂੰ ਅੱਜ ਮਨੁੱਖੀ ਵਰਤਾਰੇ ਦੀਆਂ ਅਲੋਂ ਸਾਧਾਰਨ ਕਿਰਿਆਵਾਂ ਸਮਝ ਕੇ ਅਪਣਾਇਆ ਜਾ ਰਹਿਆ ਹੈ । ਸਗੋ ਸਾਮਾਜਿਕ ਪ੍ਰਤੀਬੰਧ ਤੇ ਸਦਾਚਾਰਕ ਕੀਮਤਾਂ ਵੀ ਜੇ ਅਜੇ ਉਨ੍ਹਾਂ ਨੂੰ ਪ੍ਰਵਾਨ ਨਹੀਂ ਕਰਦੀਆਂ ਤਾਂ ਉਨ੍ਹਾਂ ਉਤੇ ਕਿਤੂੰ ਵੀ ਨਹੀਂ ਕਰਦੀਆਂ । ਜੀਵਨ-ਸਾਥੀ-ਬਾਬਣ ਦੀ ਚੋਣ-ਵਿਧੀ ਤੇ ਰੀਤੀ ਦੇ ਮਾਪ ਦੰਡ ਵੀ ਬਦਲੇ ਹਨ । ਯੁਵਕ-ਯੁਵਤੀਆਂ ਖੁਲ ਆਂ ਮਿਲਣੀਆਂ ਰਾਹੀਂ, ਇਕ ਦੂਸਰੇ ਦੀਆਂ ਰੁੱਚੀਆਂ, ਮੰਦਾਂ ਵਰਤਾਰਿਆਂ ਤੇ ਪ੍ਰਵਿਰਤੀਆਂ ਨੂੰ ਜਾਨਣ ਬੁਝਣ ਤੋਂ · ਉਪਰੰਤ, ਜੀਵਨ-ਸਾਥ ਦੇ ਸਬੰਧ ਵਿਚ ਬੱਝਦੇ ਹਨ । ਸਗੋਂ ਕਈਆਂ ਹਾਲਤਾਂ ਵਿਚ ਸਾਮਾਜਿਕ ਸਵੀਕ੍ਰਿਤੀ ਦਾ ਕਾਨੂੰਨੀ ਪ੍ਰਵਾਨਗੀ ਦੀ ਆਵਸ਼ਕਤਾ ਤੋਂ ਨਾਬਰ ਰਹਨਾ ਠੀਕ ਸਮਝਦੇ ਹਨ । ਅਜੇਹੀਆਂ ਅਸਲੋਂ ਆਧੁਨਿਕ ਪਰਿਸਥਿਤੀਆਂ ਨੂੰ ਹੀ ਪੰਜਾਬੀ ਕਹਾਣੀਕਾਰਾਂ ਨੇ ਆਪਣੀ ਕਲਾ ਦਾ ਵਿਸ਼ੈ ਵਸਤੂ ਬਣਾਇਆ ਹੈ ਤੇ ਉਨ੍ਹਾਂ ਪ੍ਰਤੀ ਆਪਣੀਆਂ ਭਾਵਨਾਵਾਂ ਵਿਅੰਗ-ਰੂਪ ਵਿਚ ਵਿਅਕਤ ਕੀਤੀਆਂ ਹਨ ਜਿਵੇਂ:-‘ਤੇ ਮੈਂ ਡਰਦਾ ਹਾਂ (ਗੁਰਮੇਲ ਪੰਨੂੰ-ਚੇਤਨਾ-ਮਾਚ-ਮਈ 1964) ( ਗੁਆਚੀ ਪੈੜ (ਸਰਲਾ ਸੂਰੀ-ਚੇਤਨਾ" ਜਨਵਰੀ-ਫਰਵਰੀ 1964 ) “”(ਅਜੀਤ ਕੌਰ--“ਆਰਸੀ-ਅਪ੍ਰੈਲ-1964) (ਪਰਵਰਿੱਸ਼ ਲਈ)-(ਮਹੀਪ ਸਿੰਘ ਪ੍ਰੀਤਮ-ਸਲਾਨਾ ਨੰਬਰ -1964) 1 fਪਿਆਰ ਇਕ ਪਵਿੱਤਵ ਭਾਵਨਾ ਤੇ ਜੀਵਨ ਦੀ ਪ੍ਰੇਰਨਾ-ਸ਼ਕਤੀ ਨਾ ਰਹ ਕੇ . ਕਾਮ-ਪਰਤੀ ਦਾ ਇਕ ਮਾਤਰ ਮਾਧਿਅਮ ਹੋ ਨਿੱਬੜਿਆਂ ਹੈ-ਜੀਵਨ ਇਸ ਛੰਨ-ਪਲੀ ਸਰੀਰਕ ਸੁਆਦ ਦੇਣ ਦਾ ਸਾਧਨ-ਜਿਸ ਦਾ ਆਧਾਰ ਭਾਵਨਾਤਮਕ ਸਾਂਝ ਦੀ ਥਾਂ ਸਰੀਰਕ ਭੁੱਖ ਦੀ ਮੂਰਤੀ ਹੈ, ਜਿਵੇਂ :-ਪਾਰਵਤੀ ਕਾਇਰ" (ਪ੍ਰੇਮ ਪ੍ਰਕਾਸ਼ ਖੰਨਵੀ* ਜੇਤਨਾ'-ਜਨਵਰੀ-ਫਰਵਰੀ 1964) ਤੇ ਟਿੱਪਸ” (ਪ੍ਰੀਤਮ ਬਲੀ-ਚੇਤਨਾ1964 ਤੇ “ਤਿੰਨ ਰਾਤਾਂ (ਬੂਟਾ , fਸਘ- ਪ੍ਰੀਤਨ-ਸਾਲਾਨਾ ਨੰਬਰ 1964) ਯੋਨ ਦਾ ਖੁੱਲਾ ਡੱਲਾ, ਬੇਬਾਕ ਤੇ ਅਝੱਕ ਨਿਝੱਕ ਬਿਆਨ ਇਨ੍ਹਾਂ ਕਹਾਣੀਆਂ ਦਾ ਖ਼ਾਸਾ ਹੈ, ਕਈਆਂ ਹਾਲਤਾਂ ਵਿਚ ਇਹ ਬਿਆਨ ਆਪਹਾਰਾ ਹੋ ਕੇ, ਨਿਰੋਲ ਨੰਗੇਜ ਤੇ ਅਸ਼ਲੀਲ ਬਣ ਜਾਂਦਾ ਹੈ ਜਿਵੇਂ (ਟਿੱਪਸ", “ਗੁਆਚੀ ਪੈਤ', (ਤੇ ਮੈਂ ਡਰਦਾ ਹਾਂ', "ਤਿੰਨ ਰਾਤਾਂ ਅਤੇ ਪਾਰਵਤੀ ਕਾਇਰ' ਵਿਚ । ਪਰ ‘ਤੇੜ’’ ਅਤੇ ‘‘ਪਰਵਸ਼ ਲਈ ਵਿਚ ਚਿੰਨਾਂ ਅਤੇ ਕਲਾ ਦਾ ਓਹਲਾ, ਹਾਣੀਆਂ ਨੂੰ ਇਸ ਦੂਸ਼ਣ ਤੋਂ ਬਚਾ ਜਾਂਦਾ ਹੈ iin