ਪੰਨਾ:Alochana Magazine September 1960.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- --- - ਨਾਲ ਦੋ-ਚਾਰ ਹੋਵੇਗਾ ਹੀ । ਇਕ ਚੇਤੰਨ ਜਾਂ ਜਾਗਰੂਕ ਲੇਖਕ ਤੁਲਸੀ ਵਾਂਗ ‘ਸਵਾਂਤੇ ਸੁਖਾਇ’ ਲਿਖਦਾ ਹੋਇਆ ਵੀ ਆਪਣੇ ਆਪ ਨੂੰ ਕੇਵਲ ਪਰਚਾਰਕ ਅਖਵਾਏ ਜਾਣ ਦੇ ਡਰ ਤੋਂ ਆਪਣੇ ਵਿਚਾਰਾਂ ਨੂੰ ਤਜ ਨਹੀਂ ਸਕਦਾ, ਉਨ੍ਹਾਂ ਵਿਚਾਰਾਂ ਨੂੰ ਜਿਨ੍ਹਾਂ ਲਈ ਉਸ ਨੇ ਕਈਆਂ ਵਿਚਾਰ-ਸਾਗਰਾਂ ਵਿਚ ਚੁਭੀ ਮਾਰ ਕੇ ਜੀਵਨ-ਰੂਪੀ ਮੋਤੀਆਂ ਦੇ ਤੱਤ ਕੱਢੇ ਹਨ । ਜਿਥੇ ਬੰਦਿਆਂ ਦਾ ਜ਼ਿਕਰ ਹੋਵੇਗਾ, ਉਥੇ ਵਿਚਾਰ ਵੀ ਅਵਸ਼ ਆਉਣਗੇ । ਨਿਰ-ਵਿਚਾਰ ਕਹਾਣੀ ਕਹਾਣੀ ਨਾ ਹੋਵੇਗੀ, ਸਗੋਂ ਕਿ ਬੱਚਿਆਂ ਦੀ ਖੇਲ ਹੋਵੇਗੀ । ਸੁਜਾਨ ਸਿੰਘ ਦੀਆਂ ਕਹਾਣੀਆਂ ਪ੍ਰਚਾਰ ਦਾ ਭਰਮ ਹੋ ਸਕਦਾ ਹੈ ‘ਮਨੁਖ ਤੇ ਪਸ਼ੂ` ਸੰਗ੍ਰਹਿ ਦੀ ਅੰਤਮ ਕਹਾਣੀ ਲਾਲ ਮੁਨੀ ਦਾ ਫੇਰਾ ਵਿਚ ਕੁਝ ਸੱਜਣਾਂ ਨੂੰ ਭਾਸਿਆ ਹੋਵੇ । ਪਰ ਅੰਗੇਜ਼ੀ ਵਿਚ ਪਿਛੇ ਜਿਹੇ ਕੁਝ ਕਹਾਣੀਆਂ ਲਿਖਣ ਦਾ ਰਿਵਾਜ ਪਇਆ ਹੈ, ਜਿਸ ਨੂੰ ਅਸੀਂ ਚੇਤਨ ਪ੍ਰਵਾਹ ਜਾਂ (flow of consciouness) ਕਹਿੰਦੇ ਹਾਂ ਇਨ੍ਹਾਂ ਵਿਚ ਇਕ ਹੀ ਪਾਤਰ ਆਪਣੇ ਮਨ ਵਿਚ ਕਿਸੇ ਕਲਪਤ ਚਿਤਰ ਨੂੰ ਕਲਪ ਕੇ ਆਵੇਸ਼ ਸਹਿਤ ਇਕ ਮਨ-ਬਚਨੀ ਜਿਹੀ ਵਿਚ ਹਿਰਦੇ ਦੇ ਭਾਵਾਂ ਨੂੰ ਪ੍ਰਗਟ ਕਰਦਾ ਹੁੰਦਾ ਹੈ । ਫਿਰ ਇਹ ਇਕ ਮਨੋ-ਵਿਗਿਆਨਕ ਸਚਾਈ ਹੈ ਕਿ ਜਿਸ ਬੰਦੇ ਨੂੰ ਜਿਸ ਬੰਦੇ ਪਾਲੋਂ ਕੁਝ ਡਰ ਲਗਦਾ ਹੈ, ਉਹ ਹਰ ਸਮੇਂ, ਹਰ ਹਾਲਤ ਵਿਚ, ਸੌਂਦੇ-ਜਾਗਦੇ, ਉੱਠਦੇ-ਬੈਠਦੇ, ਉਸੇ ਡਰ ਨਾਲ ਘਬਰਾਇਆ ਰਹਿੰਦਾ ਹੈ, ਜਿਵੇਂ ਕਿ ਪਾਪੀ ਤੇ ਅਤਿਆਚਾਰੀ ਰਾਜ ਕੰਸ ਨੂੰ ਹਰ ਵੇਲੇ ਉਸ ਦਾ ਕਾਲ-ਰੂਪ ਕ੍ਰਿਸ਼ਨ ਹੀ ਕ੍ਰਿਸ਼ਨ ਵਿਖਾਈ ਦਿਆ ਕਰਦਾ ਸੀ । ਉਹ ਜਿਧਰ ਵੀ ਵੇਖਦਾ ਸੀ, ਮਾਨੋਂ ਕ੍ਰਿਸ਼ਨ ਜੀ ਉਸ ਨੂੰ ਸਾਖਿਆਤ ਰੂਪ ਵਿਚ ਵਿਖਾਈ ਦੇਂਦੇ ਸਨ ਅਤੇ ਉਹ ਵਿਚਾਰਾ ਡਰ ਕੇ ਆਪਣੇ ਆਪ ਹੀ ਬੁੜ ਬੜਾਉਣ ਲਗ ਪੈਂਦਾ ਸੀ । ਇਹੋ ਤੱਤ ਇਸ ਕਹਾਣੀ ਵਿਚ ਦਸਿਆ ਗਇਆ ਹੈ । ਸਾਡੇ ਦੇਸ਼ ਦੇ ਕੁਝ ਕਹੇ ਜਾਣ ਵਾਲੇ ਖੱਦਰ ਪੋਸ਼ ਪਰ ਸਰਮਾਏਦਾਰ ਕਿਉਂ ਚਾਹੁਣਗੇ ਕਿ ਇਸ ਦੇਸ਼ ਵਿਚ ਸਮਾਨਤਾ ਆਵੇ, ਉਹ ਠੋਸ ਅਸਲੀਅਤ ਨੂੰ ਪਛਾਣਦੇ ਹੋਏ ਵੀ ਉਸ ਉਤੇ ਵਿਸ਼ਵਾਸ਼ ਕਰਨ ਲਈ ਤਿਆਰ ਨਹੀਂ ਹੁੰਦੇ, ਕਿਉਂਕਿ ਉਹ ਗਰੀਬ ਕਿਸਾਨਾਂ ਦੇ ਹੱਕਾਂ ਉਤੇ ਛਾਪਾ ਮਾਰਕੇ ਆਪਣੀਆਂ ਨੰਬਰਦਾਰੀਆਂ ਥਾਪੀ ਰੱਖਣਾ ਚਾਹੁੰਦੇ ਹਨ । ਪਰ ਜਨਤਾ ਜਨਾਰਦਨ ਦੀ ਇਕਸੁਰਤਾ ਅਤੇ ਕਿਰਤੀ-ਕਿਸਾਨਾਂ ਦੀ ਜਥੇਬੰਦੀ ਉਨ੍ਹਾਂ ਦੇ ਅੰਦਰਲੇ ਤੋਂ ਅੰਦਰਲੇ ਮਨ ਵਿਚ ਸਦਾ ਇਹ ਧੁਖਧੁਖੀ ਲਾਈ ਰਹਿੰਦੇ ਹਨ ਕਿ ਸਾਮਾਜਵਾਦ ਹੁਣ ਵੀ ਆਇਆ, ਤੇ ਹੁਣ ਵੀ ਆਇਆ । ਸਰਮਾਏਦਾਰਾਂ ਦੀ ਅਜਿਹੀ ਹਾਲਤ ਵਿਚ ਜੇ ਉਨ੍ਹਾਂ ਨੂੰ ਕੋਈ ਲਾਲ ਮੁਨੀ ਦੀ ਮੂਰਤੀ ਦਿਖਾਈ ਪਵੇ ਤਾਂ ਇਹ ਕੋਈ ਅਨਹੋਣੀ ਗਲ ਤਾਂ ਨਹੀਂ। ਇਹ ਪ੍ਰਚਾਰ ਨਹੀਂ, ਸਗੋਂ ਇਕ ਮਨੋ-ਵਿਗਿਆਨਕ 93