੧੩
ਸਨ ੧੯੦੬ ਵਿੱੱਚ ੨ ਕਰੋੜ ੬੫ ਲੱਖ ੩੩ ਹਜਾਰ ੬੬੫ ਰੁਪੈਏ
" ੧੯੦੭ " ੨ " ੫੯ " ੮੯ " ੧੫੦ "
" ੧੯੦੮ " ੨ " ੫੫ " ੧੩ " ੪੮੦ "
" ੧੯੦੯ " ੨ " ੬੦ " ੩੦ " ੭੯੦ "
" ੧੯੧੦ " ੨ " ੭੪ " ੪੩ " ੩੫੫ "
" ੧੯੧੧ " ੨ " ੯੨ " ੮੨ " ੬੨੫ "
ਜਦ ਗ੍ਵਰਮਿੰਟ ਨੇ ਇਤਨੀ ਬੇ ਹਦ ਲੁੱਟ ਮਾਰ ਸ਼ੁਰੂ ਕੀਤੀ ਹੋੲੀ ਹੈ, ਤਾਂ ਕੌਮ ਨੂੰ ਜਰੁੂਰੀ ਵਾਜਬ ਹੈ, ਕਿ ਬਦ ਜ਼ਾਤ ਫਰੰਗੀਆਂ ਨੂੰ ਆਪਨੇ ਪਿਯਾਰੇ ਦੇਸ਼ ਵਿਚੋਂ ਕੱਢ ਕੇ ਸਭ ਜੰਗਲਾਂ ਨੂੰ ਆਪਨੇ ਕਬਜ਼ੇ ਵਿੱਚ ਲੈ ਕੇ ਆਪਨੇ ਲਾਭ ਹਿਤ ਵਰਤੇ!
(੬) ਫੌਜ ਵਾਸਤੇ ਖ੍ਰਚ
ਦਿਲ ਕੇ ਫ਼ਫ਼ੋਲੇ ਜਲ ਉਠੇ ਸੀਨੇ ਕੇ ਦਾਗ਼ ਸੇ
ਇਸ ਘਰ ਕੋ ਆਗ ਲਗ ਗਈ ਘਰ ਕੇ ਚਰਾਗ਼ ਸੇ
ਹਿੰਦੋਸਤਾਨ ਜਿਸ ਗ਼ੁਲਾਮੀ ਦੇ ਡੂੰਗੇ ਟੋਏ ਵਿੱਚ ਡੁਬਿਆ ਹੋਯਾ ਹੈ, ਉਸ ਦਾ ਪ੍ਰਤਖ ਨਸ਼ਾਨ ਅੰਗ੍ਰੇਜ਼ੀ ਫੌਜ ਦੀ ਮੌਜੂਦਗੀ ਹੈ, ਹਰ ਇੱਕ ਅੰਗ੍ਰਜੀ ਸਪਾਹੀ ਹਿੰਦੋਸਤਾਨੀਆਂ ਦੀ ਬਦ ਕਿਸਮਤੀ ਦਾ ਜਿੰਦਾ ਹਥਿਯਾਰ ਹੈ, ਆਜ਼ਾਦੀ ਦੇ ਨਾਲ ਇਹ ਫੌਜ ਦੇਸ਼ ਵਿਚੋਂ ਕੱਢ ਦਿੱਤੀ ਜਾਵੇਗੀ! ਗੁਲਾਮੀ ਦੇ ਕਾਰਨ ਹੋਰ ਹਨ, ਮਗ੍ਰ ਗ੍ਵਰਮਿੰਟ ਦੇ ਹੱਥ ਵਿੱਚ ਜ਼ੁਲਮ ਦਾ ਡੰਡਾ ਅਤੇ ਰਾਜ ਦਾ ਹਥਿਆਰ ਇਹ ਫੌਜ ਹੀ ਹੈ, ਇਹ ਮੋਟੇ ਡੰਡੇ ਸ੍ਰਿਫ ਲੜਨ ਮਾਰਨ ਵਾਸਤੇ ਹੀ ਰੱੱਖੇ ਜਾਂਦੇ ਹਨ! ਹਿੰਦੀ ਭੀ ਅਕਲ ਅਤੇ ਦੇਸ਼ ਭਗਤੀ ਨਾ ਹੋਨ ਦੇ ਕਾਰਨ ਅੰਗ੍ਰੇਜ਼ੀ ਫੌਜ ਵਿੱਚ ਭਰਤੀ ਹੋ ਜਾਂਦੇ ਹਨ, ਅਜੇਹੇ ਕਪੂਤਾ ਨੇ ਅਗ੍ਰ ਜਨਮ ਹੀ ਨਾ ਲਿਆ ਹੁੰਦਾ ਤਾਂ ਅੱਛਾ ਹੁੰਦਾ! ਏਸ ਵੇਲੇ ਅੰਗ੍ਰਜ਼ੀ ਫੌਜ ਤੇ ਮੁਲਕ ਦੇ