ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੯੪

ਜਾਤ੍ਰਾ

[੮ਪਰਬ

ਤਦ ਮੂਸਾ ਅਤੇ ਹਾਰੂਨ ਨੈ, ਪ੍ਰਭੁ ਦੇ ਆਖੇ ਅਨੁਸਾਰ ਤਿਹਾ ਹੀ ਕੀਤਾ; ਓਨ ਆਸਾ ਚੱਕਿਆ, ਅਤੇ ਦਰਿਆਉ ਦੇ ਪਾਣੀ ਪੁਰ, ਫਿਰਊਨ ਅਤੇ ਉਹ ਦੇ ਚਾਕਰਾਂ ਦੇ ਰੂਬਰੂ ਮਾਰਿਆ; ਅਤੇ ਦਰਿਆਉ ਦਾ ਜਲ ਸਭ ਲੋਹੂ ਹੋ ਗਿਆ।ਅਤੇ ਦਰਿਆਉ ਦੀਆਂ ਮਛੀਆਂ ਮਰ ਗਈਆਂ,ਅਤੇ ਦਰਿਆਉ ਸੜ ਗਿਆ, ਅਤੇ ਮਿਸਰ ਦੇ ਲੋਕ ਦਰਿਆਉ ਦਾ ਪਾਣੀ ਪੀ ਨਾ ਸਕੇ;ਅਤੇ ਮਿਸਰ ਦੀ ਸਾਰੀ ਧਰਤੀ ਵਿਚ ਰਤੋਰੱਤ ਹੋ ਗਿਆ।ਤਦ ਮਿਸਰ ਦੇ ਜਾਦੂਗਰਾਂ ਨੈ ਬੀ ਆਪਣੇ ਜੁਗਤਾਂ ਨਾਲ ਤਿਹਾ ਹੀ ਕੀਤਾ; ਅਤੇ ਫਿਰ ਊਨ ਦਾ ਮਨ ਕਠਣ ਹੋ ਗਿਆ, ਅਤੇ ਜਿਹਾ ਪ੍ਰਭੁ ਨੈ ਕਿਹਾ, ਸੋ ਉਨਾਂ ਦਾ ਨਾ ਸੁਣਿਆ।ਅਤੇ ਫਿਰਊਨ ਮੁੜਕੇ ਆਪਣੇ ਘਰ ਨੂੰ ਗਿਆ, ਅਤੇ ਉਹ ਦਾ ਮਨ ਇਨਾਂ ਗੱਲਾਂ ਪੁਰ ਬੀ ਨਾ ਝੁਕਿਆ।ਅਤੇ ਸਾਰੇ ਮਿਸਰੀਆਂ ਨੈ ਦਰਿਆਉ ਦੇ ਆਸ ਪਾਸ ਖੋਦਣ ਲੱਗੇ, ਜੋ ਉਥੋਂ ਪਾਣੀ ਪੀਣ; ਇਸ ਕਰਕੇ ਜੋ ਓਹ ਦਰਿਆਉ ਦਾ ਪਾਣੀ ਪੀ ਨਾ ਸਕੇ।ਅਤੇ ਉਸ ਸਮੇਂ ਤੇ, ਜੋ ਪ੍ਰਭੁ ਨੈ ਦਰਿਆਉ ਨੂੰ ਮਾਰਿਆ ਸੱਤ ਦਿਹਾੜੇ ਬਤੀਤ ਹੋ ਗਏ।।

ਫੇਰ ਪ੍ਰਭੁ ਨੈ ਮੂਸਾ ਨੂੰ ਕਿਹਾ, ਜੋ ਫਿਰਊਨ ਕੋਲ ਜਾਹ, ਅਤੇ ਉਹ ਨੂੰ ਇਹ ਆਖ, ਪ੍ਰਭੁ ਐਉਂ ਕਹਿੰਦਾ ਹੈ, ਜੋ ਮੇਰੇ ਲੋਕਾਂ ਨੂੰ ਜਾਣ ਦਿਹ, ਤਾਂ ਓਹ ਮੇਰਾ ਭੋਜਨ ਕਰਨ।ਅਤੇ ਜੇ ਤੂੰ ਜਾਣ ਨਾ ਦੇਵੇਂਗਾ, ਤਾਂ ਦੇਖ, ਜੋ ਮੈਂ ਤੇਰੇ ਦੇਸ ਦੇ ਸਰਬੱਤ ਹੱਦਾਂ ਨੂੰ ਡੱਡੂਆਂ ਨਾਲ ਮਰਾਂਗਾ।ਅਤੇ ਦਰਿਆਉ ਅਣਗਿਣਤ ਡੱਡੂ ਉਪਾਜਾਵੇਗਾ, ਅਤੇ ਓਹ ਚੜਨਗੇ, ਅੱਜ ਤੇਰੇ ਘਰ ਵਿਚ, ਅਤੇ ਤੇਰੇ ਸੌਣ ਦੇ ਥਾਉਂ ਵਿਚ, ਅਤੇ ਤੇਰੀ ਛੇਜ ਉਤੇ, ਅਤੇ ਤੇਰੇ ਚਾਕਰਾਂ ਦੇ ਘਰਾਂ ਵਿਚ, ਅਤੇ ਤੇਰੀ