ਉਹ ਫਿਰਊਨ ਉਤੇ ਲੇਆਇਆ ਸਾ,ਬੇਨਤੀ ਕੀਤੀ।ਅਤੇ ਪ੍ਰਭੁ ਨੈ ਮੂਸਾ ਦੇ ਕਹਿਣ ਅਨੁਸਾਰ ਕੀਤਾ; ਅਤੇ ਡੱਡੂ ਘਰਾਂ ਅਤੇ ਪਿੰਡਾਂ ਅਤੇ ਖੇਤਾਂ ਵਿਚੋਂ ਮਰ ਗਏ ।ਅਤੇ ਉਨੀਂ ਜਿਥੇ ਕਿਥੇ ਕਠੇ ਕਰਕੇ ਢੇਰ ਲਾ ਦਿੱਤੇ, ਜੋ ਧਰਤੀ ਸੜ ਉੱਠੀ।ਪਰ ਜਾਂ ਫਿਰਊਨ ਨੈ ਡਿੱਠਾ, ਜੋ ਸਬੇਹਤਾ ਹੋਇਆ,ਤਾਂ ਓਨ ਫੇਰ ਆਪਣਾ ਮਨ ਕਠਣ ਕਰ ਲੀਤਾ, ਅਤੇ ਪ੍ਰਭੁ ਦੇ ਆਖੇ ਅਨੁਸਾਰ, ਤਿਨਾਂ ਦੀ ਨਾ ਸੁਣੀ ।ਤਦ ਪ੍ਰਭੁ ਨੈ ਮੂਸਾ ਨੂੰ ਕਿਹਾ, ਹਾਰੂਨ ਨੂੰ ਕਹੁ,ਆਪਣਾ ਆਸਾ ਪਸਾਰ, ਅਤੇ ਧਰਤੀ ਦੀ ਧੂੜ ਨੂੰ ਕੁੱਟ, ਤਾਂ ਸਾਰੇ ਮਿਸਰ ਦੇਸ ਵਿਚ ਜੂਆਂ ਪੈ ਜਾਣ।ਉਨੀਂ ਅਜਿਹਾ ਹੀ ਕੀਤਾ; ਅਤੇ ਹਾਰੂਨ ਨੈ ਆਪਣਾ ਹੱਥ ਆਸੇ ਦੇ ਨਾਲ ਪਸਾਰਿਆ, ਅਤੇ ਉਸ ਧਰਤੀ ਦੀ ਮਿੱਟੀ ਕੁੱਟੀ ,ਅਤੇ ਉਹ ਜੂਆਂ ਬਣਕੇ ਮਨੁਖਾਂ ਅਤੇ ਪਸੂਆਂ ਨੂੰ ਚਿੰਬੜ ਗਈਆਂ;ਮਿਸਰ ਦੀ ਸਾਰੀ ਧਰਤੀ ਦੀ ਧੂੜ ਜੂਆਂ ਬਣ ਗਈ।ਅਤੇ ਜਾਦੂਗਰਾਂ ਨੈ ਬੀ ਆਪਣੇ ਜੁਗਤਾਂ ਦੇ ਤਾਣ ਉਸੇ ਤਰ੍ਹਾਂ ਕੀਤਾ, ਜੋ ਜੂਆਂ ਕੱਢਣ,ਪੁਰ ਕੱਢ ਨਾ ਸਕੇ ;ਅਤੇ ਮਨੁੱਖਾਂ ਅਤੇ ਪਸੂਆਂ ਉਤੇ ਜੂਆਂ ਹੋਏ।ਤਦ ਜਾਦੂਗਰਾਂ ਨੈ ਫਿਰਊਨ ਨੂੰ ਕਿਹਾ, ਜੋ ਇਹ ਪਰਮੇਸੁਰ ਦੀ ਸਕਤ ਹੈ;ਅਤੇ ਫਿਰਊਨ ਦਾ ਮਨ ਕਠਣ ਹੋ ਗਿਆ, ਅਤੇ ਉਨ,ਜਿਹਾ ਪ੍ਰਭੁ ਨੈ ਕਿਹਾ ਸਾ,ਤਿਹਾ ਉਨਾਂ ਦਾ ਕਹਿਣਾ ਨਾ ਮੰਨਿਆ।ਫੇਰ ਪ੍ਰਭੁ ਨੈ ਮੂਸਾ ਨੂੰ ਕਿਹਾ, ਜੋ ਤੜਕੇ ਸਵੇਰੇ ਹੀ ਉੱਠਕੇ ਫਿਰਊਨ ਦੇ ਅਗੇ ਖੜਾ ਹੋ;ਦੇਖ,ਜੋ ਉਹ ਦਰਿਆਉ ਪੁਰ ਆਵੇਗਾ; ਤੂੰ ਉਹ ਨੂੰ ਕਹੀਂ, ਜੋ ਪ੍ਰਭੁ ਐਉਂ ਆਖਦਾ ਹੈ,ਜੋ ਮੇਰੇ ਲੋਕਾਂ ਨੂੰ ਜਾਣ ਦਿਹ,ਕਿ ਓਹ ਮੇਰਾ ਭਜਨ ਕਰਨ।ਨਹੀਂ ਤਾ,ਜੇ ਤੂੰ ਮੇਰੇ ਲੋਕਾਂ ਨੂੰ ਜਾਣ ਨਾ ਦੇਵੇਂਗਾ, ਤਾਂ ਦੇਖ, ਮੈਂ ਤੇਰੇ