ਬਲ ਦਾਨ ਕਰੋ;ਪਰ ਤੁਸੀਂ ਬਹੁਤ ਦੂਰ ਨਾ ਜਾਇਓ; ਮੇਰੇ ਲਈ ਸਪਾਰਸ ਕਰਿਓ।ਮੂਸਾ ਬੋਲਿਆ, ਦੇਖ,ਮੈਂ ਤੇਰੇ ਪਾਹੋਂ ਬਾਹਰ ਜਾਂਦਾ ਹਾਂ, ਅਤੇ ਮੈਂ ਪ੍ਰਭੁ ਦੇ ਅਗੇ ਸਪਾਰਸ ਕਰਾਂਗਾ, ਜੋ ਮੱਛਰਾਂ ਦੇ ਗੋਲ ,ਫਿਰਊਨ ਅਤੇ ਉਹ ਦੇ ਚਾਕਰਾਂ ਅਤੇ ਉਹ ਦੀ ਪਰਜਾ ਉਪੁਰੋਂ ਕੱਲ ਜਾਂਦੇ ਰਹਿਣ; ਪਰ ਅਜਿਹਾ ਨਾ ਹੋਵੇ, ਜੋ ਫਿਰਊਨ ਫੇਰ ਛਲ ਕਰਕੇ ਲੋਕਾਂ ਨੂੰ ਪ੍ਰਭੁ ਦੇ ਲਈ ਬਲ ਦਾਨ ਕਰਨੇ ਨੂੰ, ਜਾਣ ਨਾ ਦੇਵੇ ।ਤਦ ਮੂਸਾ ਫਿਰਊਨ ਪਾਹੋਂ ਬਾਹਰ ਗਿਆ, ਅਤੇ ਪ੍ਰਭੁ ਦੇ ਅਗੇ ਸਪਾਰਸ ਕੀਤੀ।ਅਤੇ ਪ੍ਰਭੁ ਨੈ ਮੂਸਾ ਦੇ ਕਹਿਣ ਅਨੁਸਾਰ ਕੀਤਾ, ਅਤੇ ਓਨ ਮੱਛਰਾਂ ਦੇ ਗੋਲਾਂ ਨੂੰ ਫਿਰਊਨ ਅਤੇ ਉਹ ਦੇ ਚਾਕਰਾਂ ਅਤੇ ਉਹ ਦੀ ਪਰਜਾ ਉਤੋਂ ਹਟਾ ਦਿੱਤਾ; ਉਨਾਂ ਵਿਚੋਂ ਇਕ ਬੀ ਨਾ ਰਿਹਾ।ਪਰ ਫਿਰਊਨ ਨੈ ਐਤਕੀ ਬੀ ਆਪਣਾ ਮਨ ਕਠਣ ਕੀਤਾ; ਅਤੇ ਉਨਾਂ ਲੋਕਾਂ ਨੂੰ ਜਾਣ ਨਾ ਦਿੱਤਾ।
ਉਪਰੰਦ ਪ੍ਰਭੁ ਨੈ ਮੂਸਾ ਨੂੰ ਕਿਹਾ, ਫਿਰਊਨ ਕੋਲ ਜਾਹ,ਅਤੇ ਉਸ ਨੂੰ ਕਹੁ, ਜੋ ਪ੍ਰਭੁ, ਇਬਰਾਨੀਆਂ ਦਾ ਪਰਮੇਸੁਰ ਐਉਂ ਆਹੰਦਾ ਹੈ, ਜੋ ਮੇਰੇ ਲੋਕਾਂ ਨੂੰ ਜਾਣ ਦਿਹ, ਤਾਂ ਓਹ ਮੇਰੀ ਬੰਦਗੀ ਕਰਨ।ਕਿੰਉਕਿ ਜੇ ਜਾਣ ਨਾ ਦੇਵੇਂਗਾ, ਅਤੇ ਐਤਕੀ ਬੀ ਉਨਾਂ ਨੂੰ ਰੋਕੇਂਗਾ; ਤਾਂ ਦੇਖ,ਜੋ ਪ੍ਰਭੁ ਦਾ ਹੱਥ ਤੇਰੇ ਪਸੂਆਂ ਉਤੇ ਜੋ ਖੇਤਾਂ ਵਿਚ ਹਨ,ਅਰਥਾਤ ਘੋੜਿਆਂ, ਗਧਿਆਂ, ਊਠਾਂ, ਬਲਦਾਂ, ਅਤੇ ਭੇਡਾਂ ਉਤੇ ਹੋਵੇਗਾ; ਸੋਉਨਾਂ ਉਪੁਰ ਵਡੀ ਕਸਟਣੀ ਪਵੇਗੀ।ਅਤੇ ਪ੍ਰਭੁ ਇਸਰਾਏਲ ਅਤੇ ਮਿਸਰੀਆਂ ਦੇ ਪਸੂਆਂ ਨੂੰ ਆਪਸ ਥੀਂ ਅੱਡ ਕਰੇਗਾ; ਅਤੇ ਉਨਾਂ ਵਿਚੋਂ ਜੋ ਇਸਰਾਏਲ ਦੇ ਪੁੱਤਾਂ ਦੇ ਹਨ,ਕੋਈ ਨਾ ਮਰੇਗਾ।ਅਤੇ ਪ੍ਰਭੁ ਨੈ ਇਕ ਵੇਲਾ ਠਰਾ-