ਪੰਨਾ:First Love and Punin and Babúrin.djvu/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

131

ਅਤੇ ਉਸ ਨੇ ਮੈਨੂੰ ਅਜਿਹੀ ਘਿਰਣਾ ਭਰੀ ਨਜ਼ਰ ਨਾਲ ਵੇਖਿਆ, ਕਿ ਮੈਂ ਉਸ ਦਾ ਬਿਲਕੁਲ ਜਵਾਬ ਨਹੀਂ ਦਿੱਤਾ।

"ਕੀ ਤੂੰ ਅਜੇ ਵੀ ਗੁੱਸੇ ਹੈਂ?" ਉਸਨੇ ਗੱਲ ਜਾਰੀ ਰੱਖੀ। "ਕੋਈ ਵਜ੍ਹਾ ਨਹੀਂ ਹੈ। ਮੈਂ ਤੈਨੂੰ ਸੇਵਦਾਰ ਨਹੀਂ ਬਣਾਇਆ। ਰਾਣੀ ਦਾ ਸੇਵਦਾਰ ਹੋਣਾ ਵਿਸ਼ੇਸ਼ ਗੱਲ ਹੈ। ਪਰ ਮੈਂ ਇਹ ਕਹਾਂਗਾ ਕਿ ਤੂੰ ਆਪਣੀ ਜ਼ਿੰਮੇਵਾਰੀ ਬਹੁਤ ਬੁਰੀ ਤਰ੍ਹਾਂ ਨਿਭਾ ਰਿਹਾ ਹੈਂ।"

"ਓਹ ਕਿਸ ਤਰ੍ਹਾਂ?"

"ਸੇਵਦਾਰ ਆਪਣੀ ਮਾਲਕਣ ਤੋਂ ਅਨਿੱਖੜ ਹੋਣਾ ਚਾਹੀਦਾ ਹੈ। ਉਸ ਨੂੰ ਆਪਣੀ ਮਾਲਕਣ ਬਾਰੇ ਸਭ ਕੁਝ ਪਤਾ ਹੋਣਾ ਚਾਹੀਦਾ ਹੈ, ਅਤੇ ਉਸਨੂੰ ਉਸ ਤੇ", ਉਹ ਨੇ ਕਿਹਾ, ਆਪਣੀ ਅਵਾਜ਼ ਧੀਮੀ ਕਰਦੇ ਹੋਏ ਉਸਨੇ ਕਿਹਾ, "ਦਿਨ ਰਾਤ ਨਿਗ੍ਹਾ ਰੱਖਣੀ ਚਾਹੀਦੀ ਹੈ।"

"ਤੁਸੀਂ ਕਹਿਣਾ ਕੀ ਚਾਹੁੰਦੇ ਹੋ?"

"ਕਹਿਣਾ ਕੀ ਚਾਹੁੰਦਾ ਹਾਂ? ਮੈਨੂੰ ਲੱਗਦਾ ਹੈ ਕਿ ਮੈਂ ਸਾਫ਼-ਸਾਫ਼ ਜ਼ਾਹਰ ਕਰ ਦਿੱਤਾ ਹੈ। ਦਿਨ ਨੂੰ ਅਤੇ ਰਾਤ ਨੂੰ। ਦਿਨ ਦੇ ਸਮੇਂ ਏਡੀ ਜ਼ਿਆਦਾ ਗੱਲ ਨਹੀਂ, ਰੋਸ਼ਨੀ ਹੁੰਦੀ ਹੈ, ਲੋਕ ਹੁੰਦੇ ਹਨ, ਪਰ ਰਾਤ ਨੂੰ ਤੁਹਾਨੂੰ ਪੂਰਾ ਚੌਕੰਨਾ ਹੋਣਾ ਚਾਹੀਦਾ ਹੈ। ਮੈਂ ਤੈਨੂੰ ਨਾ ਸੌਣ ਦੀ ਸਲਾਹ ਦਿੰਦਾ ਹਾਂ। ਰਾਤ ਭਰ ਨਿਗਾਹ ਰੱਖ ਅਤੇ ਆਪਣੀ ਪੂਰੀ ਤਾਕਤ ਨਾਲ ਨਿਗ੍ਹਾ ਰੱਖ। ਯਾਦ ਰੱਖ, ਬਾਗ਼ ਵਿਚ ਫ਼ਵਾਰੇ ਦੇ ਨਜ਼ਦੀਕ। ਇਹੀ ਉਹ ਥਾਂ ਹੈ ਜਿਥੇ ਤੂੰ ਜ਼ਰੂਰ ਨਿਗਾਹ ਰੱਖਣੀ ਹੈ। ਇਕ ਦਿਨ ਤੂੰ ਮੇਰਾ ਬਹੁਤ ਧੰਨਵਾਦੀ ਹੋਵੇਂਗਾ।"

ਮਾਲੇਵਸਕੀ ਹੱਸ ਪਿਆ ਅਤੇ ਉਸ ਨੇ ਮੂੰਹ ਦੂਜੇ ਪਾਸੇ ਲਿਆ। ਉਸ ਨੇ ਸ਼ਾਇਦ ਜੋ ਮੈਨੂੰ ਕਿਹਾ ਸੀ ਉਸ ਨੂੰ ਬਹੁਤ ਮਹਤੱਵ ਨਹੀਂ ਦਿੱਤਾ ਸੀ। ਉਸ ਦੀ ਇੱਕ ਛਟੇ ਹੋਏ ਫਰੇਬੀ ਵਜੋਂ ਮਸ਼ਹੂਰੀ ਸੀ, ਅਤੇ ਦੂਜਿਆਂ ਨੂੰ ਮੂਰਖ ਬਣਾਉਣ ਦੀ ਆਪਣੀ ਸ਼ਕਤੀ ਦੀ ਉਹ ਅਕਸਰ ਫੜ ਮਾਰਦਾ ਸੀ। ਸ਼ਾਇਦ ਉਸ ਨੂੰ ਉਸਦੇ ਬਦਨ ਦੇ ਰੋਮ ਰੋਮ ਵਿੱਚ ਅਚੇਤ ਤੌਰ ’ਤੇ ਸਮਾਏ ਫਰੇਬ ਤੋਂ ਸਹਾਇਤਾ ਮਿਲ ਜਾਂਦੀ ਸੀ। ਉਹ ਤਾਂ ਬੱਸ ਮੈਨੂੰ ਪਰੇਸ਼ਾਨ ਕਰਨਾ ਚਾਹੁੰਦਾ ਸੀ। ਪਰ ਉਸ ਦਾ ਉਚਾਰਿਆ ਇੱਕ ਇੱਕ ਸ਼ਬਦ ਮੇਰੀਆਂ ਰਗਾਂ ਵਿੱਚ ਜ਼ਹਿਰ ਬਣ ਵਗ ਰਿਹਾ ਸੀ। ਮੇਰਾ ਸਿਰ