ਪੰਨਾ:First Love and Punin and Babúrin.djvu/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

71

ਉਸ ਦਾ ਚਿਹਰਾ ਪੂਰੀ ਤਰਾਂ ਬਦਲ ਗਿਆ; ਜਿਵੇਂ ਕਿ ਇਸ ਉੱਤੇ ਇਕ ਰੋਸ਼ਨੀ ਪਾ ਦਿੱਤੀ ਗਈ ਹੋਵੇ।

"ਕੱਲ੍ਹ ਤੁਸੀਂ ਮੇਰੇ ਬਾਰੇ ਕੀ ਸੋਚਿਆ ਸੀ, ਮੋਂਸਿਓਰ ਵੋਲਦੇਮਰ?" ਥੋੜ੍ਹਾ ਜਿਹਾ ਅਟਕ ਕੇ ਬੋਲੀ। "ਤੂੰ ਮੇਰੇ ਬਾਰੇ ਜ਼ਰੂਰ ਬੁਰਾ ਸੋਚਿਆ, ਮੈਨੂੰ ਯਕੀਨ ਹੈ।"

"ਮੈਂ...ਰਾਜਕੁਮਾਰੀ...ਮੈਂ ਕੁਝ ਵੀ ਨਹੀਂ ਸੋਚਿਆ...ਮੈਂ ਕਿਵੇਂ ਸੋਚ ਸਕਦਾ ਹਾਂ..." ਮੈਂ ਜਵਾਬ ਦਿੱਤਾ, ਮੈਂ ਬੌਂਦਲ ਗਿਆ ਸੀ।

"ਮੇਰੀ ਸੁਣ," ਉਸਨੇ ਜਵਾਬ ਦਿੱਤਾ। "ਤੂੰ ਅਜੇ ਮੈਨੂੰ ਜਾਣਦਾ ਨਹੀਂ। ਮੈਂ ਬਹੁਤ ਅਜੀਬ ਹਾਂ; ਮੈਂ ਚਾਹੁੰਦੀ ਹਾਂ ਕਿ ਤੂੰ ਹਮੇਸ਼ਾ ਮੈਨੂੰ ਸੱਚ ਦੱਸੇਂ। ਮੈਂ ਜਾਣਦੀ ਹਾਂ ਤੂੰ ਸੋਲ੍ਹਾਂ ਦਾ ਹੈਂ; ਮੈਂ ਇੱਕੀ ਦੀ। ਦੇਖ ਨਾ ਮੈਂ ਤੇਰੇ ਨਾਲੋਂ ਖਾਸੀ ਵੱਡੀ ਹਾਂ। ਅਤੇ ਇਸ ਲਈ ਤੈਨੂੰ ਹਮੇਸ਼ਾਂ ਮੇਰੇ ਕੋਲ ਸੱਚ ਬੋਲਣਾ ਚਾਹੀਦਾ ਹੈ ਅਤੇ ਮੈਂ ਜੋ ਕੁਝ ਕਹਾਂ ਉਸ ਨੂੰ ਧਿਆਨ ਵਿੱਚ ਰੱਖਣਾ ਹੈ।" ਉਸਨੇ ਅੱਗੇ ਕਿਹਾ, "ਮੇਰੇ ਵੱਲ ਵੇਖ-ਤੂੰ ਮੇਰੇ ਵੱਲ ਕਿਉਂ ਨਹੀਂ ਦੇਖਦਾ?"

ਮੈਂ ਹੋਰ ਵੀ ਵਧੇਰੇ ਉਲਝਣ ਵਿੱਚ ਪੈ ਗਿਆ ਸੀ, ਪਰ ਮੈਂ ਉਸ ਵੱਲ ਦੇਖਿਆ ਉਹ ਮੁਸਕਰਾਈ, ਪਹਿਲਾਂ ਵਾਂਗ ਨਹੀਂ, ਪਰ ਇਸ ਵਾਰ ਮੁਸਕਾਨ ਸਦਭਾਵੀ ਸੀ। "ਮੇਰੇ ਵੱਲ ਵੇਖ," ਉਸ ਨੇ ਕਿਹਾ: "ਮੈਨੂੰ ਇਹ ਬੁਰਾ ਨਹੀਂ ਲੱਗਦਾ। ਮੈਨੂੰ ਤੇਰਾ ਚਿਹਰਾ ਪਸੰਦ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਦੋਸਤ ਬਣ ਜਾਵਾਂਗੇ। ਤੇ ਕੀ ਮੈਂ ਤੈਨੂੰ ਚੰਗੀ ਲੱਗਦੀ ਹਾਂ?"

"ਰਾਜਕੁਮਾਰੀ..." ਮੈਂ ਕਹਿਣਾ ਸ਼ੁਰੂ ਕੀਤਾ।

"ਪਹਿਲੀ ਗੱਲ, ਮੈਨੂੰ ਜ਼ਿਨੈਦਾ ਅਲੈਗਜ਼ੈਂਡਰੋਵਨਾ ਨਾਮ ਨਾਲ ਬੁਲਾ; ਅਤੇ, ਦੂਜੀ ਗੱਲ, ਇਹ ਕੀ ਗੱਲ ਹੋਈ ਕਿ ਬੱਚੇ-"(ਉਸ ਨੇ ਖੁਦ ਨੂੰ ਸੁਧਾਰਿਆ)" ਜੁਆਨ ਮੁੰਡੇ ਕੁੜੀਆਂ ਖੁੱਲ੍ਹ ਕੇ ਨਾ ਦੱਸਣ ਕਿ ਉਹ ਕੀ ਮਹਿਸੂਸ ਕਰਦੇ ਹਨ? ਇਹ ਸਭ ਵੱਡਿਆਂ ਲਈ ਠੀਕ ਹੈ। ਤੂੰ ਮੈਨੂੰ ਪਸੰਦ ਕਰਦਾ ਹੈਂ, ਹੈ ਕੀ ਨਹੀਂ?"

ਹਾਲਾਂਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ ਉਸਨੇ ਮੇਰੇ ਨਾਲ ਖੁੱਲ੍ਹ ਕੇ ਗੱਲ ਕੀਤੀ, ਪਰ ਮੈਨੂੰ ਥੋੜੀ ਜਿਹੀ ਤਕਲੀਫ਼ ਹੋਈ। ਮੈਂ ਉਸਨੂੰ ਦਿਖਾਉਣਾ ਚਾਹੁੰਦਾ ਸੀ ਕਿ ਉਹ