ਸਮੱਗਰੀ 'ਤੇ ਜਾਓ

ਪੰਨਾ:First Love and Punin and Babúrin.djvu/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

74

ਪਹਿਲਾ ਪਿਆਰ

"ਕਿੰਨੀ ਸੋਹਣੀ ਜਾਨ ਹੈ!" ਜ਼ਿਨੈਦਾ ਨੇ ਕਿਹਾ। ਇਸ ਦੀਆਂ ਅੱਖਾਂ ਦਾ ਰੰਗ ਭੂਰਾ ਨਹੀਂ ਹਰਾ ਹੈ ਅਤੇ ਇਹਦੇ ਕਿੰਨੇ ਵੱਡੇ-ਵੱਡੇ ਕੰਨ ਹਨ। ਧੰਨਵਾਦ, ਵਿਕਟਰ ਈਗੋਰੋਿਚ, ਤੁਹਾਡੀ ਬਹੁਤ ਮਿਹਰਬਾਨੀ!"

ਹੁਸਾਰ ਨੂੰ ਮੈਂ ਪਛਾਣ ਲਿਆ। ਇਹ ਉਨ੍ਹਾਂ ਨੌਜਵਾਨਾਂ ਵਿਚੋਂ ਇੱਕ ਸੀ ਜਿਸ ਨੂੰ ਮੈਂ ਕੱਲ੍ਹ ਰਾਤ ਦੇਖਿਆ ਸੀ। ਉਹ ਮੁਸਕਰਾਇਆ ਅਤੇ ਝੁਕਿਆ, ਉਸ ਨੇ ਇਵੇਂ ਕਰਦੇ ਹੋਏ ਆਪਣੀ ਰਕਾਬ ਅਤੇ ਤਲਵਾਰ ਖੜਕਾਈ।

"ਤੂੰ ਕੱਲ੍ਹ ਇੱਛਾ ਪ੍ਰਗਟ ਕੀਤੀ ਸੀ ਕਿ ਤੈਨੂੰ ਵੱਡੇ ਕੰਨਾਂ ਵਾਲਾ ਪਾਲਤੂ ਬਲੂੰਗੜਾ ਪਸੰਦ ਹੈ - ਮੈਂ ਤੇਰੇ ਲਈ ਲੈ ਆਇਆ, ਤੇਰੀਆਂ ਇੱਛਾਵਾਂ ਕਾਨੂੰਨ ਹਨ।" ਉਹ ਇਕ ਵਾਰ ਫਿਰ ਝੁਕਿਆ।

ਬਲੂੰਗੜੇ ਨੇ ਮਿਆਊਂ ਮਿਆਊਂ ਕੀਤੀ ਅਤੇ ਫਰਸ਼ ਸੁੰਘਣ ਲੱਗਾ।

"ਇਹ ਭੁੱਖਾ ਹੈ" ਜ਼ਿਨੈਦਾ ਨੇ ਕਿਹਾ। "ਵੋਨੀਫੈਟੀ! ਸੋਨੀਆ! ਥੋੜ੍ਹਾ ਦੁੱਧ ਲਿਆਓ!"

ਪੁਰਾਣੀ ਪੀਲੇ ਕੱਪੜਿਆਂ ਵਾਲੀ ਨੌਕਰਾਣੀ, ਜਿਸ ਦੀ ਗਰਦਨ ਦੁਆਲੇ ਫਿੱਕੀ ਜਿਹੀ ਰੁਮਾਲ ਲਪੇਟੀ ਸੀ, ਥੋੜ੍ਹੇ ਜਿਹੇ ਦੁੱਧ ਵਾਲੀ ਇੱਕ ਪਲੇਟ ਲੈ ਆਈ ਅਤੇ ਇਸ ਨੂੰ ਪਾਲਤੂ ਬਲੂੰਗੜੇ ਦੇ ਸਾਹਮਣੇ ਰੱਖ ਦਿੱਤਾ। ਇਹ ਥੋੜਾ ਜਿਹਾ ਕੰਬਿਆ, ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਦੁੱਧ ਪੀਣ ਲੱਗ ਪਿਆ।

"ਕਿੰਨੀ ਗੁਲਾਬੀ ਛੋਟੀ ਜਿਹੀ ਜੀਭ ਹੈ ਇਹਦੀ!" ਜ਼ਿਨੈਦਾ ਨੇ ਕਿਹਾ। ਇਹ ਕਹਿੰਦੇ ਹੋਏ ਉਹ ਏਨਾ ਝੁਕ ਗਈ ਕਿ ਜ਼ਮੀਨ ਨੂੰ ਛੂਹਣ ਹੀ ਵਾਲੀ ਸੀ, ਅਤੇ ਬਲੂੰਗੜੇ ਦੇ ਨੱਕ ਦੇ ਬਿਲਕੁਲ ਹੇਠਾਂ ਤੋਂ ਦੇਖਣ ਲੱਗੀ। ਜਦੋਂ ਇਹ ਰੱਜ ਗਿਆ, ਤਾਂ ਇਹ ਖਰਰ ਖਰਰ, ਅਤੇ ਬੜੇ ਪਿਆਰੇ ਜਿਹੇ ਅੰਦਾਜ਼ ਵਿੱਚ ਆਪਣੇ ਪੰਜਿਆਂ ਨਾਲ ਆਪਣੇ ਆਪ ਨੂੰ ਸਾਫ਼ ਕਰਨ ਲੱਗ ਪਿਆ। ਜ਼ਿਨੈਦਾ ਉਠੀ, ਨੌਕਰਾਣੀ ਵੱਲ ਮੁੜੀ ਬੇਰੁਖੀ ਨਾਲ ਕਹਿਣ ਲੱਗੀ, "ਇਸ ਨੂੰ ਲੈ ਜਾਓ!"

"ਬਲੂੰਗੜੇ ਦੇ ਸ਼ੁਕਰਾਨੇ ਲਈ ਤੇਰਾ ਹੱਥ", ਹੁਸਾਰ ਨੇ ਹੱਸਦੇ ਹੋਏ ਕਿਹਾ। ਉਸਨੇ ਨਵੀਂ ਵਰਦੀ ਵਿੱਚ ਪੂਰੀ ਤਰ੍ਹਾਂ ਸਜੀ ਆਪਣੀ ਤਾਕਤਵਰ ਦੇਹ ਅੱਗੇ ਕਰ ਦਿੱਤੀ ਸੀ।

"ਦੋਨੋਂ," ਜ਼ਿਨੈਦਾ ਨੇ ਆਪਣੇ ਦੋਨੋਂ ਹੱਥ ਉਸ ਨੂੰ ਫੜਾਉਂਦੇ ਹੋਏ ਕਿਹਾ। ਜਦੋਂ ਉਹ ਉਸਦੇ ਹੱਥ ਚੁੰਮ ਰਿਹਾ ਸੀ, ਉਸ ਨੇ ਆਪਣੇ ਮੋਢੇ ਦੇ ਉੱਤੋਂ ਮੇਰੇ ਵੱਲ ਦੇਖਿਆ। ਮੈਂ ਅਹਿੱਲ ਖੜ੍ਹਾ ਸੀ, ਨਹੀਂ ਜਾਣਦਾ ਸੀ ਕਿ ਕੀ