ਪੰਨਾ:Guru Granth Tey Panth.djvu/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੨)

ਕਈ ਅਨਮੰਤ ਦਾ ਖਿਆਲ ਹੁੰਦਾ ਹੈ ਕਿ ਗੁਰੂ ਜੀ ਦਾ ਧਰਮ ਉਹੋ ਹੈ ਕਿ ਜੇਹੜਾ ਵੇਦ ਸ਼ਾਸਤ੍ਰ ਦਾ ਸਿਧਾਂਤ ਸੀ, ਫੇਰ ਓਨ੍ਹਾਂ ਨੂੰ ਕਿਉਂ ਇਕ ਅਲੈਹਦਾ ਧਰਮ ਦੇ ਬਾਨੀ ਆਖਿਆ ਜਾਵੇ, ਤੇ ਓਨ੍ਹਾਂ ਦੀ ਰਾਏ ਨੂੰ ਕਿਉਂ ਸੁਤੰਤ੍ਰ ਮਨਿਆਂ ਜਾਵੇ? ਕਿਉਂ ਕਿ ਉਹ ਵੇਦ ਅਨੁਸਾਰੀ ਸਨ, ਸੋ ਅਸੀ ਭੀ ਵੇਦ ਅਨੁਸਾਰੀ ਹੋਈਏ, ਜਦ ਅਸੀਂ ਵੇਦ ਅਨੁਸਾਰੀ ਹੋਗਏ, ਤਾਂ ਲਾਜ਼ਮੀ ਗਲ ਇਹ ਹੋਵੇਗੀ ਕਿ ਗੁਰੂ ਸਾਹਿਬ ਯਾ ਕਿਸੇ ਹੋਰ ਮਹਾਤਮਾ ਦੀ ਸਿਖਿਆ ਓਥੋਂ ਤਕ ਹੀ ਮੰਨ ਸਕਾਂਗੇ ਕਿ ਜਿਥੋਂ ਤਕ ਉਹ ਵੇਦ ਅਨਕੂਲ ਹੋਵੇ, ਕਿਉਂਕਿ ਮੈਨੂੰ ਆਦਿ ਧਰਮ ਸ਼ਾਸਤ੍ਰਾਂ ਨੂੰ ਭੀ ਓਥੇ ਤੋੜੀ ਹੀ ਮੰਨਿਆਂ ਜਾਂਦਾ ਹੈ ਕਿ ਜਿਥੇ ਤੋੜੀ ਉਹ ਵੇਦ ਅਨੁਸਾਰੀ ਹੋਣ | ਇਸ ਸੂਰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੀ ਇਕ ਤਰਾਂ ਦੀ ਸਿਮ੍ਰਿਤੀ ਹੀ ਮਨਿਆਂ ਜਾਵੇਗਾ, ਨਾਂ ਕਿ ਸ਼ੁਰਤੀ ਅਰਥਾਤ ਵੇਦ। ਜੇ ਆਖੋ ਕਿ ਜਿਸਤਰਾਂ ਚਾਰ ਅੱਗੇ ਸਨ, ਓਸੇ ਤਰਾਂ ਪੰਜਵਾਂ ਵੇਦ ਗੁਰੂ ਗ੍ਰੰਥ ਸਾਹਿਬ ਭੀ ਹੋ ਗਿਆ, ਤਾਂ ਇਹ ਨਿਸਚਾ ਕਿਸੇ ਸਿਆਣੇ ਆਦਮੀ ਨੂੰ ਪਸੰਦ ਨਹੀਂ ਆ ਸਕਦਾ, ਕਿਉਂਕਿ ਜੇ ਚਾਰ ਵੇਦਾਂ ਵਿਚ ਮੁਕੰਮਲ ਗਿਆਨ ਆ ਚੁਕਿਆ ਸੀ, ਤਾਂ ਪੰਜਵੇ ਵੇਦ ਦੀ ਲੋੜ ਹੀ ਕੀ ਰਹੀ ? ਹਾਂ, ਜੇ ਕੁਛ ਹਿਸਾ ਬਾਕੀ ਸੀ, ਤਾਂ ਜਦ ਪ੍ਰਮਾਤਮਾ ਨੇ ਚਾਰ ਵੇਦ ਬਨਾਏ, ਤਦੋਂ ਨਾਲ ਹੀ ਇਹ ਕਿਉਂ ਨਾ ਬਨਾ ਦਿਤਾ ? ਜੇ ਆਖਿਆ ਜਾਵੇ ਕਿ ਆਮ ਲੋਕਾਂ ਨੂੰ ਸਮਝਾਉਣ ਵਾਸਤੇ ਸਿਧੀ ਸਾਧੀ ਬੋਲੀ ਵਿਚ ਇਹ ਵੇਦ ਬਣਾਇਆ ਗਿਆ