ਸਮੱਗਰੀ 'ਤੇ ਜਾਓ

ਪੰਨਾ:Guru Granth Tey Panth.djvu/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੪)

ਦੀ ਸੇਵਾ ਵਿਚ ਬੇਨੜੀ ਹੈ ਕਿ ਓਹ ਵਾਹਿਗੁਰੂ ਦੇ ਵਾਸਤੇ, ਤੇ ਗੁਰੂ ਦੇ ਵਾਸੁੜੇ ਤੇ ਆਖਰ ਆਪਨੀ ਕੌਮ ਦੇ ਵਾਸਤੇ, ਇਸ ਕਿਤਾਬ ਨੂੰ ਸੋਚ ਵਿਚਾਰ ਕੇ ਪੜ੍ਹਨ। ਜੇ ਕੋਈ ਸ਼ੰਕਾ ਹੋਵੇ ਮੈਨੂੰ ਲਿਖ ਭੇਜਣ ਉਹ ਸ਼ੰਕਾ "ਗੁਰਮਤ ਪ੍ਰਚਾਰ ਲੜੀ" ਦੇ ਕਿਸੇ ਨੰਬਰ ਵਿਚ ਛਾਪ ਕੇ ਉਸਦਾ ਉਤਰ ਭੀ ਦਿਤਾ ਜਾਵੇਗਾ | ਮੇਰਾ ਨਿਸਚਾ ਹੈ ਕਿ ਖਾਲਸਾ ਕੌਮ ਦਾ ਓਹ ਬੂਟਾ ਜਿਸ ਦੀਆਂ ਜੜਾਂ ਵਿਚ ਸ੍ਰੀ ਗੁਰੂ ਨਾਨਕ ਜੀ ਦੀ ਕਰੜੀਆਂ ਪਲਾਂ ਦਾ ਪਾਣੀ ਪਿਆ ਹੋਇਆ ਹੈ ਤੇ ਜਿਸ ਦੇ ਇਕ ੨ ਰੇਸ਼ੇ ਵਿਚ ਸ਼ਹੀਦ ਗੁਰੂ ਅਰਜਨ ਦੇਵ ਜੀ ਦੇ ਪਵਿਤ੍ਰ ਲਹੂ ਦੀ ਖੁਸ਼ਬੂ ਹੈ ਤੇ ਜਿਸਦੇ ਪੱਤੇ ੨ ਵਿਚ ਸਿਖ ਸ਼ਹੀਦਾਂ ਦੇ ਸੀਨੇ ਦਾ ਦਰਦ ਹੈ ਤੇ ਜਿਸਦੇ ਫਲਾਂ ਵਿਚ ਗੁਰੂ ਦਸਮ ਪਤਸ਼ਾਹ ਦੀ ਕੁਰਬਾਨੀ ਦਾ ਅੰਮ੍ਰਿਤ ਹੈ, ਇਹ ਤਦ ਤੀਕ ਹੀ ਹਰਿਆ ਭਰਿਆ ਰਹੇਗਾ ਕਿ ਜਦ ਤੋੜੀ ਮੌਜੂਦਾ ਸ਼ਖ਼ਸੀ ਗੁਰੂਡੱਮ ਦੇ ਕੀੜਾ ਇਸ ਦੀਆਂ ਜੜ੍ਹਾਂ ਤੋਂ ਦੂਰ ਰਹੇ |

ਵਾਹਿਗੁਰੂ ਕਿਪਾਕਰੇ ਕਿ ਹਰ ਇਕ ਸਿੱਖ ਆਪਣੇ ਆਪ ਨੂੰ ਗੁਰੂ ਗ੍ਰੰਥ ਤੇ ਪੰਥ ਦੇ ਭਾਬਿਆ ਮੰਨਕੇ ਸਾਰੇ ਝਗੜੇ ਰਗੜਿਆਂ ਨੂੰ ਮੇਟੇ ਤੇ ਇਸ ਪੰਥਕ ਬਗੀਚੇ ਦਾ ਸੁਹਾਵਣਾ ਬੂਟਾ ਬੰਦੇ ।।ਭੁਲ ਚੁਕ ਖਿਮਾ ਕਰਨੀ।