ਪੰਨਾ:Guru Granth Tey Panth.djvu/17

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੧੬)

ਲੋੜ ਨਹੀਂ ਰਹਿੰਦੀ ਸਗੋਂ "ਹਉ ਤੇਰਾ ਤੂੰ ਮੇਰਾ" ਦਾ ਗੀਤ ਗਾਉਂਦੇ ਹਾਂ।।

ਇਕ ਹੋਰ ਵਿਚਾਰ!

ਕਈ ਸਜਨ ਪੁਛਿਆ ਕਰਦੇ ਹਨ, ਕਿ ਜਿਥੇ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਦੀ ਉਪਮਾਂ ਕੀਤੀ ਹੈ ਉਥੇ ਕਿਸ ਗੁਰੂ ਤੋਂ ਮੁਰਾਦ ਹੈ?

ਇਸਦਾ ਉਤ੍ਰ ਇਹ ਹੈ ਕਿ ਸ਼ਖਸੀਯਤ ਵਖਰੀ ਹੁੰਦੀ ਹੈ, ਤੇ ਪਦਵੀ ਵਖਰੀ। ਜਿਸ ਤਰਾਂ (H.M. George V) ਬਾਦਸ਼ਾਹ ਹਨ | ਜਾਰਜ 'George' ਉਨ੍ਹਾਂ ਦੀ ਸ਼ਖਸੀਯਤ ਦਾ ਨਾਮ ਹੈ, ਤੇ ਬਾਦਸ਼ਾਹ ਦੀ ਪਦਵੀ ਓਹਨਾਂ ਨੂੰ ਵਾਹਿਗੁਰੂ ਦੀ ਬਖਸ਼ਸ਼ ਨਾਲ ਮਿਲੀ ਹੋਈ ਹੈ ਹੁਣ ਜੇ (ਜਾਰਜ ਪੰਜਮ) ਇਕ ਕਿਤਾਬ ਲਿਖਨ, ਜਿਸ ਵਿਚ ਉਹ ਬਾਦਸ਼ਾਹ ਤੇ ਰਿਆਯਾ ਦੇ ਫਰਜ਼ ਦਸਨ ਉਥੇ ਰਿਆਯਾ ਨੂੰ ਸਮਝਾਉਣ ਹਿਤ ਉਹ ਜ਼ਰੂਰ ਬਾਦਸ਼ਾਹ ਦੀ ਵਡਿਆਈ ਲਿਖਣਗੇ। ਉਹ ਦਸਨਗੇ ਕਿ ਬਾਦਸ਼ਾਹ ਪ੍ਰਜਾ ਦੇ ਜਾਨ ਮਾਲ ਦਾ ਰਾਖਾ ਤੇ ਸਿਰ ਦਾ ਸਾਈਂ ਹੁੰਦਾ ਹੈ ਉਸ ਦੀ ਆਗਿਆ ਮੰਨਣੀ ਪ੍ਰਜਾ ਦਾ ਪਰਮ ਧਰਮ ਹੈ ।।

ਹੁਣ ਕੀ ਆਪੈ ਸ੍ਰੀ "ਜਾਰਜ ਪੰਜਮ" ਜੀ ਦੀ ਕਿਤਾਬ ਵਿਚੋਂ ਇਹ ਸਿਖਯਾ ਪੜ੍ਹਕੇ ਇਹ ਕੈਹ ਦਿਓਗੇ ਕਿ ਇਸ ਬਜ਼ੁਰਗ ਨੇ ਆਪਣੇ ਮੂੰਹੋਂ ਆਪਣੀ ਵਡਿਆਈ ਕੀਤੀ ਹੈ ?

ਇਸ ਤੋਂ ਬਿਨਾਂ ਇਕ ਹੋਰ ਲਾਇਕ ਸੱਜਣ ਪੁਸਤਕ ਲਿਖਦਾ ਹੈ ਅਰ ਪੁਤਰ ਦੇ ਧਰਮ ਦਸਦਾ ਹੋਇਆ ਪਿਤਾ