ਪੰਨਾ:Guru Granth Tey Panth.djvu/2

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੧)



ਮੁਖ ਲੇਖ

ਜੇ ਇਸ ਗਲ ਤੇ ਧਿਆਨ ਮਾਰਿਆ ਜਾਵੇ ਕਿ ਕੌਮਾਂ ਕਿਸ ਤਰਾਂ ਬਣਦੀਆਂ ਤੇ ਕਾਇਮ ਰਹਿੰਦੀਆਂ ਹਨ, ਤਾਂ ਮੰਨਣਾਂ ਪਵੇਗਾ ਕਿ ਹਰ ਇਕ ਜ਼ਿੰਦਾ ਕੌਮ ਕਿਸੇ ਨਾਂ ਕਿਸੇ ਡਾਢੇ ਸੰਗਲ ਵਿਚ ਬੱਧੀ ਹੋਈ ਹੈ। ਸਾਡੀ ਸਿਖ ਕੋਮ ਨੂੰ ਕਾਇਮ ਰਖਣ ਵਾਲਾ ਤਗੜਾ ਸੰਗਲ, ਸਾਡੇ ਧਰਮ ਦੀ ਏਕਤਾ ਹੈ, ਇਸ ਧਾਰਮਕ ਏਕਤਾ ਵਿਚ ਉਹ ਚੀਜ਼ਹੈ ਕਿ ਜਿਸਦੇ ਕਾਰਨ ਅਜ ਇਕ ਕਲਕੱਤੇ ਵਿਚ ਬੈਠੇ ਮੁਸਲਮਾਨ ਦੇ ਸੀਨੇ ਅੰਦਰ ਯੂਰਪ ਦੇ ਰਹਿਣ ਵਾਲੇ ਤੁਰਕਾਂ ਲਈ ਦਰਦ ਮੌਜੂਦ ਹੈ, ਸਗੋਂ ਧਾਰਮਕ ਲੇਹਰ ਦੇ ਚੜ੍ਹ ਜਾਣ ਪਰ ਯੂਰਪੀ ਤੇ ਏਸ਼ੀਯਾਈ ਮੁਸਲਮਾਨ ਦੀ ਪਛਾਣ ਭੀ ਕੁਝ ਮੁਸ਼ਕਲ ਜੇਹੀ ਹੋ ਜਾਂਦੀ ਹੈ। ਪਰ ਖੋਟੇ ਭਾਗਾਂ ਕਰਕੇ ਕਈ ਸੌ ਡੇਢ ਸੌ ਸਾਲ ਤੋਂ ਅਸੀਂ ਅਜੇਹੇ ਰੁਲੇ ਹਾਂ ਕਿ ਸਾਡੇ ਧਾਰਮਕ ਨਿਸਚੇ ਵਿਚ ਬੜੇ ਹੀ ਫਰਕ ਪੈ ਚੁਕੇ ਹਨ, ਇਸ ਕਮਜ਼ੋਰੀ ਕਰਕੇ ਅਸੀਂ ਪੁਰਾਣੀ ਸਿਖ ਹਿਸਟਰੀ ਨੂੰ ਭੀ ਦਾਗ ਲਾ ਦਿੱਤੇ ਹਨ, ਸਾਡੀ ਅਪਣੀ ਨਾਲਾਇਕੀ ਦੇ ਸਬਬ ਸਿਖ ਧਰਮ ਦਾ ਸਤਕਾਰ ਦੂਜਿਆਂ ਦੀਆਂ ਅੱਖਾਂ ਵਿਚ ਭੀ ਨਹੀਂ ਰਹਿਆ। ਹੁਣ ਜ਼ਰੂਰਤ ਹੈ ਕਿ ਪਹਿਲੇ ਅਸੀਂ ਖੁਦ ਸਤਿਗੁਰੂਆਂ ਦੀ ਅਮੋਲਕ ਸਿਖਿਆ ਨੂੰ ਸਮਝੀਏ ਤੇਫੇਰ ਏਹ ਸੁੰਦਰ ਗੁਲਦਸਤਾ ਲੋਕਾਂ ਦੇ ਪੇਸ਼ ਕਰੀਏ।

ਕੁਝ ਦੋਸਤਾਂ ਦਾ ਹੁਕਮ ਮੰਨਕੇ ਮੈਂ ਭੀ ਇਸ ਸੇਵਾ ਲਈ ਹਾਜ਼ਰ ਹੋਇਆ ਹਾਂ, ਭਾਵੇਂ ਮੇਰੀ ਸਮ੍ਰੱਥਾ ਇਤਨੀ ਨਾਂ ਹੋਵੇ ਕਿ ਮੈਂ ਇਸ ਰਸਤੇ ਵਿਚ ਕੁਛ ਸੇਵਾ ਕਰ ਸਕਾਂ,