ਸਮੱਗਰੀ 'ਤੇ ਜਾਓ

ਪੰਨਾ:Guru Granth Tey Panth.djvu/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯

ਏਥੇ ਸਿਰ ਵਿਚ ਘਟਾ ਪਾਉਣ ਵਾਲਿਆਂ ਨੂੰ ਗੁਰੂ ਪਦ ਨਾਲ ਯਾਦ ਕੀਤਾ ਹੈ ਸੋ ਇਸ ਗੁਰ ਪਦਵੀ ਉਪਰ ਸਾਡੀ ਬੈਹਸ਼ ਨਹੀਂ, ਇਕ ਲਫਜ਼ ਪ੍ਰਸੰਗ ਅਨੁਸਾਰ ਕਈ ਅਰਥਾਂ ਵਿਚ ਵਰਤਿਆ ਜਾਂਦਾ ਹੈ | ਸਾਡਾ ਦਾਵਾ ਇਹ ਹੈ ਕਿ ਉਹ ਗੁਰੂ, ਜਿਸਦਾ ਉਪਦੇਸ਼ ਸਿਖ ਲਈ (Authority) ਅਥਾਰਟੀ ਹੈ ਅਰਥਾਤ ਜਿਸ ਦੇ ਉਪਦੇਸ਼ ਨੂੰ ਸਿਖ ਨੇ ਬਿਲਕੁਲ ਯਥਾਰਥ ਤੇ ਸੱਚਾ ਮੰਨਕੇ ਉਸ ਉਪਰ ਤਨ ਮਨ ਕੁਰਬਾਨ ਕਰਨਾ ਹੈ, ਉਹ ਦਸ ਸਰੂਪਧਾਰੀ ਸਤਿਗੁਰ ਨਾਨਕ ਤੇ ਹੁਣ ਗੁਰੂ ਗੰਥ ਅਤੇ ਪੰਥ ਤੋਂ ਛੁਟ ਹੋਰ ਕੋਈ ਨਹੀਂ॥

ਇਕ ਹੋਰ ਇਤਰਾਜ਼

ਕਈ ਸੱਜਨ ਪੁਛਿਆ ਕਰਦੇ ਹਨ ਕਿ ਗੁਰੂ ਦੇ ਚਰਨ ਧੋਣੇ ਤੇ ਗੁਰੂ ਨੂੰ ਪੱਖਾ ਫੇਰਨਾ ਆਦਿ ਗੁਰੂ ਦੀ ਸੇਵਾ ਲਿਖੀ ਹੈ, ਸੋ ਸ੍ਰੀ ਗੁਰੂ ਗੰਥ ਸਾਹਿਬ ਜੀ ਦੇ ਚਰਨ ਕਿਸ ਤਰਾਂ ਧੋਈਏ ? ਉਨ੍ਹਾਂ ਬਜ਼ੁਰਗਾਂ ਦੀ ਸੇਵਾ ਵਿੱਚ ਬੇਨਤੀ ਹੈ, ਕਿ ਉਹ ਇਸ ਅਸੂਲ ਨੂੰ ਚੇਤੇ ਰੱਖਨ ਕਿ ਹਮੇਸ਼ਾ ਬਾਣੀ ਦਾ ਤਾਤਪ੍ਰਯ ਅਸਲ ਭਾਵ ਯਾ ਬਾਣੀ ਦੀ (Spirit) , ਸਪ੍ਰਿਟ ਨੂੰ ਲਿਆ ਜਾਂਦਾ ਹੈ, ਨਾਂ ਕਿ ਲਫਜ਼ੀ ਅਰਥ ਨੂੰ, ਜਿਹਾ ਕਿ ਸਤਿਗੁਰੂ ਜੀ ਦੀ ਆਗਿਆ ਹੈ:- "ਪੱਖਾਫੇਰੀ ਪਾਣੀ ਢੋਵਾ"

ਸੂਹੀ ਮ: ੪ ਅਸਟਪਦੀ